"/> ਭਾਰਤੀ ਬਣਿਆ ਰਾਸ਼ਟਰਪਤੀ ਓਬਾਮਾ ਦਾ ਉੱਦਮੀ ਦੂਤ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਭਾਰਤੀ ਬਣਿਆ ਰਾਸ਼ਟਰਪਤੀ ਓਬਾਮਾ ਦਾ ਉੱਦਮੀ ਦੂਤ

Published On: punjabinfoline.com, Date: Apr 09, 2014

ਵਾਸ਼ਿੰਗਟਨ, ਪ੍ਰਸਿੱਧ ਖਾਨ ਅਕਾਦਮੀ ਨਾਲ ਜੁੜੇ ਭਾਰਤੀ ਮੂਲ ਦੇ ਨਾਗਰਿਕ ਸਲਮਾਨ ਖਾਨ ਨੂੰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਪ੍ਰੈਜੀਡੈਂਸ਼ੀਅਲ ਅੰਬੈਡਸਰ ਫਾਰ ਗਲੋਬਲ ਇੰਟਰਪਰਾਇਅਰਸ਼ਿਪ ਪਹਿਲ ਵਿਚ ਇਕ ਦੂਤ ਦੇ ਤੌਰ ਤੇ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਵ੍ਹਾਈਟ ਹਾਊਸ ਨੇ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਫਲ ਅਮਰੀਕੀ ਕਾਰੋਬਾਰੀਆਂ ਦੇ ਸੰਗਠਨ ਪ੍ਰੈਜੀਡੈਂਸ਼ੀਅਲ ਅੰਬੈਸਰ ਫਾਰ ਗਲੋਬਲ ਇੰਟਰਪਰਾਇਜ਼ਰਸ ਦੀ ਪਹਿਲੀ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਸੰਗਠਨ ਵਿਚ ਉਨ੍ਹਾਂ ਉੱਦਮੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜੋ ਅਗਲੀ ਪੀੜ੍ਹੀ ਦੇ ਉੱਦਮੀਆਂ ਦੇ ਵਿਕਾਸ ਲਈ ਆਪਣਾ ਸਮਾਂ, ਊਰਜਾ, ਵਿਚਾਰ ਅਤੇ ਅਨੁਭਵ ਸਾਂਝੀ ਕਰਨ ਦੀ ਵਚਨਬੱਧਤਾ ਪ੍ਰਗਟਾਉਂਦੇ ਹਨ।
ਖਾਨ ਦੀ ਮਾਂ ਕੋਲਕਾਤਾ ਅਤੇ ਪਿਤਾ ਬੰਗਲਾਦੇਸ਼ ਨਾਲ ਤਾਅਲੁਕ ਰੱਖਦੇ ਸਨ। ਉਹ ਗਣਿਤ ਅਤੇ ਵਿਗਿਆਨ ਸਮੇਤ ਕੁਝ ਵਿਸ਼ਿਆਂ ਦੇ ਲਿਹਾਜ਼ ਨਾਲ 4800 ਤੋਂ ਜ਼ਿਆਦਾ ਵੀਡੀਓਜ਼ ਬਣਾ ਚੁੱਕੇ ਹਨ। ਖਾਨ ਅਕੈਡਮੀ ਦੇ ਯੂਟਿਊਬ ਤੇ ਸਥਿਤ ਚੈਨਲ ਦੀ ਵਰਤੋਂ ਲੱਖਾਂ ਲੋਕ ਕਰਦੇ ਹਨ।

Tags: ਵਾਸ਼ਿੰਗਟਨ ਬਰਾਕ_ਓਬਾਮਾ ਅਮਰੀਕਾ ਸਲਮਾਨ_ਖਾਨ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration