"/> ਮੋਦੀ ਨੂੰ ਵੀਜ਼ਾ ਦੇਵੇਗਾ ਪਾਕਿ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮੋਦੀ ਨੂੰ ਵੀਜ਼ਾ ਦੇਵੇਗਾ ਪਾਕਿ

Published On: punjabinfoline.com, Date: Apr 11, 2014

ਇਸਲਾਮਾਬਾਦ, ਪਾਕਿਸਤਾਨ ਭਾਰਤ ਵਿਚ ਹੋ ਰਹੀਆਂ ਚੋਣਾਂ ਨੂੰ ਧਿਆਨ ਨਾਲ ਦੇਖ ਰਿਹਾ ਹੈ ਅਤੇ ਨਵੀਂ ਸਰਕਾਰ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਉਸਦਾ ਮੰਨਣਾ ਹੈ ਕਿ ਦੋਵਾਂ ਦੇਸ਼ਾਂ ਨੂੰ ਬਿਨਾਂ ਸਮਾਂ ਬਰਬਾਦ ਕੀਤਿਆਂ ਗੱਲਬਾਤ ਅੱਗੇ ਵਧਾਉਣੀ ਚਾਹੀਦੀ ਹੈ ਅਤੇ ਨਾਲ ਹੀ ਨਰਿੰਦਰ ਮੋਦੀ ਨੂੰ ਵੀਜ਼ਾ ਦੇਣ ਲਈ ਤਿਆਰ ਹੈ। ਇਕ ਅੰਗਰੇਜ਼ੀ ਅਖਬਾਰ ਨੇ ਇਹ ਖਬਰ ਦਿੱਤੀ ਹੈ। ਉਸਨੇ ਨਵੀਂ ਦਿੱਲੀ ਵਿਚ ਪਾਕਿਸਤਾਨ ਦੇ ਨਵੇਂ ਰਾਜਦੂਤ ਅਬਦੁੱਲ ਬਾਸਿਤ ਦੀ ਇੰਟਰਵਿਊ ਛਾਪੀ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ ਜੇ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਨ੍ਹਾਂ ਦਾ ਦੇਸ਼ ਉਨ੍ਹਾਂ ਨੂੰ ਵੀਜ਼ਾ ਦੇਵੇਗਾ।

Tags: ਇਸਲਾਮਾਬਾਦ ਪਾਕਿਸਤਾਨ ਭਾਰਤ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration