"/> ਨਾਸਾ ਨੇ ਲੱਭਿਆ ਪ੍ਰਿਥਵੀ ਦੇ ਸਾਈਜ਼ ਦਾ ਗ੍ਰਹਿ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਨਾਸਾ ਨੇ ਲੱਭਿਆ ਪ੍ਰਿਥਵੀ ਦੇ ਸਾਈਜ਼ ਦਾ ਗ੍ਰਹਿ

Published On: punjabinfoline.com, Date: Apr 19, 2014

ਨਿਊਯਾਰਕ, ਨਾਸਾ ਦੇ ਕੁਝ ਵਿਗਿਆਨਕਾਂ ਨੇ ਧਰਤੀ ਵਰਗਾ ਜੀਵਨ ਯੋਗ ਇਕ ਗ੍ਰਹਿ ਲੱਭਿਆ ਹੈ। ਇਹ ਗ੍ਰਹਿ ਇਕ ਠੰਡੇ ਤਾਰੇ ਦੀ ਪਰਿਕਰਮਾ ਕਰ ਰਿਹਾ ਹੈ। ਗ੍ਰਹਿਆਂ ਦੀ ਖੋਜ ਚ ਵਰਤੇ ਜਾਣ ਵਾਲੇ ਨਾਸਾ ਦੇ ਕੇਪਲਰ ਪੁਲਾੜ ਦੂਰਬੀਨ ਦੀ ਮਦਦ ਨਾਲ ਇਹ ਸੰਭਵ ਹੋ ਸਕਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਗ੍ਰਹਿ ਧਰਤੀ ਦੇ ਘੇਰੇ ਦਾ 1.11 ਗੁਣਾ ਹੈ। ਖੋਜੇ ਗਏ ਇਸ ਨਵੇਂ ਗ੍ਰਹਿ ਨੂੰ ਕੇਪਲਰ-186 ਐਫ ਨਾਂ ਦਿੱਤਾ ਗਿਆ ਹੈ।
ਵਾਸ਼ਿੰਗਟਨ ਡੀ. ਸੀ. ਸਥਿਤ ਨਾਸਾ ਮੁੱਖ ਦਫਤਰ ਦੇ ਡਿਵੀਜ਼ਨ ਡਾਇਰੈਕਟਰ ਪੌਲ ਹਾਰਟਜ਼ ਨੇ ਇਸ ਬਾਰੇ ਚ ਕਿਹਾ ਕਿ ਕੇਪਲਰ-186 ਐਫ ਦੀ ਖੋਜ ਪ੍ਰਿਥਵੀ ਵਰਗੀ ਦੁਨੀਆ ਲੱਭਣ ਦੀ ਦਿਸ਼ਾ ਚ ਇਕ ਮਹੱਤਵਪੂਰਨ ਕਦਮ ਹੈ।
ਕੇਪਲਰ 186 ਤਾਰੇ ਦੇ ਬਾਰੇ ਚ ਵਿਗਿਆਨਕਾਂ ਦਾ ਕਹਿਣਾ ਹੈ ਕਿ ਇਸ ਦੇ ਆਸ-ਪਾਸ ਜੀਵਨ ਵਿਕਾਸ ਦੀਆਂ ਅਪਾਰ ਸੰਭਾਵਨਾਵਾਂ ਨਜ਼ਰ ਆਉਂਦੀਆਂ ਹਨ।

Tags: ਨਿਊਯਾਰਕ ਨਾਸਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration