"/> ਮੋਦੀ ਬਣੇ ਭਾਰਤ ਦਾ ਅਗਲੇ ਪ੍ਰਧਾਨ ਮੰਤਰੀ : ਪਾਕਿਸਤਾਨ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮੋਦੀ ਬਣੇ ਭਾਰਤ ਦਾ ਅਗਲੇ ਪ੍ਰਧਾਨ ਮੰਤਰੀ : ਪਾਕਿਸਤਾਨ

Published On: punjabinfoline.com, Date: Apr 23, 2014

ਲੰਡਨ, ਬ੍ਰਿਟੇਨ ਦੇ ਇਕ ਅਖਬਾਰ ਦਾ ਕਹਿਣਾ ਹੈ ਕਿ ਪਾਕਿਸਤਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਭਾਰਤ ਦਾ ਅਗਲਾ ਪ੍ਰਧਾਨ ਮੰਤਰੀ ਬਣਦੇ ਹੋਏ ਦੇਖਣਾ ਚਾਹੁੰਦਾ ਹੈ। ਬ੍ਰਿਟਿਸ਼ ਦੀ ਇਕ ਅਖਬਾਰ ਨੇ ਪਾਕਿਸਤਾਨੀ ਡਿਪਲੋਮੈਟਾਂ ਦੇ ਹਵਾਲੇ ਨਾਲ ਆਪਣੀ ਰਿਪੋਰਟ ਚ ਕਿਹਾ ਕਿ ਪਾਕਿਸਤਾਨ ਮੋਦੀ ਦੇ ਭਾਰਤ ਦਾ ਅਗਲਾ ਪ੍ਰਧਾਨ ਮੰਤਰੀ ਬਣਨ ਦਾ ਸਮਰਥਨ ਕਰਦਾ ਹੈ ਅਤੇ ਇਹ ਦੇਸ਼ ਚਾਹੁੰਦਾ ਹੈ ਕਿ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਕਿਉਂਕਿ ਪਾਕਿਸਤਾਨ ਦਾ ਮੰਨਣਾ ਹੈ ਕਿ ਮੋਦੀ ਸ਼ਾਂਤੀ ਗੱਲਬਾਤ ਲਈ ਮਜ਼ਬੂਤ ਅਗਵਾਈ ਭਰਨਗੇ। ਰਿਪੋਰਟ ਅਨੁਸਾਰ ਪਾਕਿਸਤਾਨੀ ਫੌਜ ਵੀ ਭਾਰਤ ਨਾਲ ਸ਼ਾਂਤੀ ਗੱਲਬਾਤ ਦੇ ਪੱਖ ਚ ਹੈ। ਬ੍ਰਿਟਿਸ਼ ਅਖਬਾਰ ਦੇ ਦੋ ਪੱਤਰਕਾਰਾਂ ਨੇ ਆਪਣੀ ਰਿਪੋਰਟ ਚ ਲਿਖਿਆ ਹੈ ਕਿ ਪਾਕਿਸਤਾਨ ਨੇ ਹੈਰਾਨੀਜਨਕ ਢੰਗ ਨਾਲ ਗੁਜਰਾਤ ਦੇ ਮੁੱਖ ਮੰਤਰੀ ਮੋਦੀ ਦਾ ਪ੍ਰਧਾਨ ਮੰਤਰੀ ਦੇ ਰੂਪ ਚ ਸਮਰਥਨ ਕੀਤਾ ਹੈ। ਵਿਦੇਸ਼ ਮਾਮਲਿਆਂ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਵਿਸ਼ਵ ਪੱਧਰੀ ਸਹਿਯੋਗੀ ਸਰਤਾਜ ਅਜ਼ੀਜ਼ ਨੇ ਪਿਛਲੇ ਮਹੀਨੇ ਬ੍ਰਿਟਿਸ਼ ਅਖਬਾਰ ਨੂੰ ਦਿੱਤੇ ਇਕ ਇੰਟਰਵਿਊ ਚ ਕਿਹਾ ਸੀ ਕਿ ਜੇਕਰ ਮੋਦੀ ਆਮ ਚੋਣਾਂ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਚੁਣੇ ਜਾਂਦੇ ਹਨ ਤਾਂ ਪਾਕਿਸਤਾਨੀ ਸਰਕਾਰ ਮੋਦੀ ਨਾਲ ਗੱਲਬਾਤ ਕਰਨ ਦੀ ਇਛੁੱਕ ਹੈ।

Tags: ਲੰਡਨ ਪਾਕਿਸਤਾਨ ਬ੍ਰਿਟੇਨ ਨਰਿੰਦਰ_ਮੋਦੀ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration