"/> ਚੋਣ ਕਮਿਸ਼ਨ ਨੇ ਨਵਾਂ ਫੌਜ ਮੁਖੀ ਨਿਯੁਕਤ ਕਰਨ ਨੂੰ ਦਿੱਤੀ ਹਰੀ ਝੰਡੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਚੋਣ ਕਮਿਸ਼ਨ ਨੇ ਨਵਾਂ ਫੌਜ ਮੁਖੀ ਨਿਯੁਕਤ ਕਰਨ ਨੂੰ ਦਿੱਤੀ ਹਰੀ ਝੰਡੀ

Published On: punjabinfoline.com, Date: May 12, 2014

ਨਵੀਂ ਦਿੱਲੀ 12 ਮਈ (ਏਜੰਸੀ) - ਚੋਣ ਕਮਿਸ਼ਨ ਨੇ ਅੱਜ ਰਖਿਆ ਮੰਤਰਾਲੇ ਨੂੰ ਫੌਜ ਦਾ ਅਗਲਾ ਮੁਖੀ ਨਿਯੁਕਤ ਕਰਨ ਲਈ ਪ੍ਰਕ੍ਰਿਆ ਸ਼ੁਰੂ ਕਰਨ ਦੀ ਇਜਾਜਤ ਦੇ ਦਿੱਤੀ ਹੈ। ਇਹ ਇਕ ਅਜਿਹਾ ਮਾਮਲਾ ਹੈ ਜੋ ਭਾਜਪਾ ਦੇ ਵਿਰੋਧ ਕਾਰਨ ਵਿਵਾਦ 'ਚ ਫਸਕੇ ਰਹਿ ਗਿਆ ਸੀ। ਸੂਤਰਾਂ ਨੇ ਦਸਿਆ ਕਿ ਰਖਿਆ ਮੰਤਰਾਲੇ ਨੂੰ ਅੱਜ ਸਵੇਰੇ ਭੇਜੇ ਗਏ ਪੱਤਰ 'ਚ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਉਸ ਦੇ 27 ਮਾਰਚ ਦੇ ਆਦੇਸ਼ 'ਚ ਸਪਸ਼ਟ ਕੀਤਾ ਗਿਆ ਹੈ ਕਿ ਚਲ ਰਹੀਆਂ ਚੋਣਾਂ ਤੇ ਭਵਿੱਖ 'ਚ ਹੋਣ ਵਾਲੀਆਂ ਚੋਣਾਂ ਦੌਰਾਨ ਰਖਿਆ ਫੋਰਸਾਂ ਦੀਆਂ ਲੋੜਾਂ ਜਿਵੇਂ ਨਿਯੁਕਤੀਆਂ, ਤਰਕੀਆਂ, ਟੈਂਡਰ ਮੰਗਣ ਤੇ ਹੋਰ ਖਰੀਦ ਕਰਨ ਉਪਰ ਆਦਰਸ਼ ਚੋਣ ਜ਼ਾਬਤਾ ਲਾਗੂ ਨਹੀਂ ਹੁੰਦਾ। ਇਥੇ ਵਰਣਨਯੋਗ ਹੈ ਕਿ ਫੌਜ ਦੇ ਮੁਖੀ ਜਨਰਲ ਬਿਕਰਮ ਸਿੰਘ 31 ਜੁਲਾਈ ਨੂੰ ਸੇਵਾ ਮੁਕਤ ਹੋ ਜਾਣਗੇ ਤੇ ਰਵਾਇਤ ਅਨੁਸਾਰ ਉਨ੍ਹਾਂ ਦੇ ਜਾਨਸ਼ੀਨ ਦੀ ਨਿਯੁਕਤੀ 2 ਮਹੀਨੇ ਪਹਿਲਾਂ ਕੀਤੀ ਜਾਣੀ ਹੈ।

Tags: ਨਵੀਂ-ਦਿੱਲੀ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration