"/> 7 ਰੇਸ ਕੋਰਸ ਰੋਡ ਪ੍ਰਧਾਨ ਮੰਤਰੀ ਨੂੰ ਕਹੇਗਾ ਅਲਵਿਦਾ ਤੇ 3 ਮੋਤੀ ਲਾਲ ਕਰੇਗਾ ਸਵਾਗਤ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

7 ਰੇਸ ਕੋਰਸ ਰੋਡ ਪ੍ਰਧਾਨ ਮੰਤਰੀ ਨੂੰ ਕਹੇਗਾ ਅਲਵਿਦਾ ਤੇ 3 ਮੋਤੀ ਲਾਲ ਕਰੇਗਾ ਸਵਾਗਤ

Published On: punjabinfoline.com, Date: May 12, 2014

ਨਵੀਂ ਦਿੱਲੀ - ਕੌਮੀ ਰਾਜਧਾਨੀ 'ਚ 2 ਅਤਿ ਮਹੱਤਵਪੂਰਨ ਬੰਗਲਿਆਂ 'ਚ ਕਾਫੀ ਸਰਗਰਮੀਆਂ ਨਜ਼ਰ ਆ ਰਹੀਆਂ ਹਨ । ਇਕ 10 ਸਾਲਾਂ ਤੋਂ ਵਿਸ਼ੇਸ਼ ਮਹਿਮਾਨ ਨੂੰ ਅਲਵਿਦਾ ਕਹਿਣ ਦੀ ਤਿਆਰੀ 'ਚ ਹੈ ਤੇ ਦੂਸਰਾ ਆਪਣੇ ਨਵੇਂ ਮਾਲਿਕ ਦਾ ਸਵਾਗਤ ਕਰਨ ਲਈ ਤਿਆਰ ਹੋ ਰਿਹਾ ਹੈ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਸੇਵਾ ਮੁਕਤ ਹੋ ਕੇ 3, ਮੋਤੀ ਲਾਲ ਨਹਿਰੂ ਰੋਡ ਵਿਖੇ ਸ਼ਾਨਦਾਰ ਬੰਗਲੇ 'ਚ ਰਿਹਾਇਸ਼ ਕਰਨਗੇ। ਪ੍ਰਧਾਨ ਮੰਤਰੀ ਦੇ ਦਫਤਰ ਨੇ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਨਵੇਂ ਪਤੇ ਦੀਆਂ ਲਗਭਗ ਸਾਰੀਆਂ ਤਿਆਰੀਆਂ ਹੋ ਗਈਆਂ ਹਨ। ਬਹੁਤ ਸਾਰਾ ਸਾਮਾਨ ਵੀ ਇਥੇ ਤਬਦੀਲ ਹੋ ਚੁੱਕਾ ਹੈ। ਪ੍ਰਧਾਨ ਮੰਤਰੀ ਦੀ ਪਤਨੀ ਬੀਬੀ ਗੁਰਸ਼ਰਨ ਕੌਰ ਨਵੇਂ ਬੰਗਲੇ ਦੀਆਂ ਤਿਆਰੀਆਂ 'ਤੇ ਖੁਦ ਨਜ਼ਰ ਰੱਖ ਰਹੇ ਹਨ। ਬੰਗਲੇ ਦੇ ਮੁੱਖ ਦਰਵਾਜ਼ੇ 'ਤੇ ਸੰਤਰੀ ਲਈ ਨਵੀਂ ਚੈੱਕ ਪੋਸਟ ਬਣਾਈ ਗਈ ਹੈ, ਅੰਦਰ ਜਿਥੇ ਸ਼ਾਨਦਾਰ ਘਾਹ ਦਾ ਬਗੀਚਾ ਤਿਆਰ ਕੀਤਾ ਗਿਆ ਹੈ ਉਥੇ ਨਾਲ ਹੀ ਪੱਥਰ ਦੀਆਂ ਨਵੀਆਂ ਸਲੈਬਾਂ ਅਤੇ ਹੋਰ ਸਾਜ਼ੋ ਸਾਮਾਨ ਵੀ ਲਿਆਂਦਾ ਜਾ ਰਿਹਾ ਹੈ। ਇਸ ਦੇ ਬਿਲਕੁਲ ਉਲਟ ਪ੍ਰਧਾਨ ਮੰਤਰੀ ਦੇ ਮੌਜੂਦਾ ਪਤੇ 7, ਰੇਸ ਕੋਰਸ ਰੋਡ ਵਿਖੇ ਕਿਤਾਬਾਂ, ਗੁਲਦਸਤੇ, ਤੋਹਫੇ ਤੇ ਹੋਰ ਵਰਤੋਂ ਵਾਲਾ ਸਾਮਾਨ ਬੰਨਿਆ ਜਾ ਰਿਹਾ ਹੈ।ਮੋਤੀ ਲਾਲ ਨਹਿਰੂ ਰੋਡ ਸਥਿਤ ਬੰਗਲਾ ਨੰਬਰ 3, ਦਿੱਲੀ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੀਲਾ ਦੀਕਸ਼ਤ ਕੋਲੋਂ ਖਾਲੀ ਕਰਵਾਇਆ ਗਿਆ ਹੈ। ਇਹ ਬੰਗਲਾ 2.5 ਏਕੜ 'ਚ ਬਣਿਆ ਹੋਇਆ ਹੈ। ਇਸ ਦੇ 4 ਬੈੱਡ ਰੂਮ ਹਨ। ਬ੍ਰਿਟਿਸ਼ ਰਾਜ ਕਾਲ ਦੌਰਾਨ ਬਣਾਏ ਗਏ ਇਸ ਬੰਗਲੇ 'ਚ ਨਵਾਂ ਰੰਗ ਰੋਗਨ ਕੀਤਾ ਗਿਆ ਹੈ।

Tags: ਪ੍ਰਧਾਨ-ਮੰਤਰੀ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration