"/> ਨਿਸ਼ਾਨ ਸਾਹਿਬ ਸਾੜਨ ’ਤੇ ਹੈਦਰਾਬਾਦ ਵਿੱਚ ਦੰਗੇ; ਕਰਫਿਊ ਲਾਇਆ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਨਿਸ਼ਾਨ ਸਾਹਿਬ ਸਾੜਨ ’ਤੇ ਹੈਦਰਾਬਾਦ ਵਿੱਚ ਦੰਗੇ; ਕਰਫਿਊ ਲਾਇਆ

Published On: punjabinfoline.com, Date: May 14, 2014

ਇੱਕ ਫਿਰਕੇ ਦੇ ਕੁਝ ਮੈਂਬਰਾਂ ਵੱਲੋਂ ਨਿਸ਼ਾਨ ਸਾਹਿਬ ਸਾੜੇ ਜਾਣ ਤੋਂ ਬਾਅਦ ਇੱਥੇ ਭੜਕੇ ਫਿਰਕੂ ਦੰਗਿਆਂ ਨੂੰ ਰੋਕਣ ਲਈ ਪੁਲੀਸ ਵੱਲੋਂ ਕੀਤੀ ਗਈ ਗੋਲੀਬਾਰੀ ’ਚ ਤਿੰਨ ਵਿਅਕਤੀ ਮਾਰੇ ਗਏ। ਪੁਲੀਸ ਨੇ ਝੜਪਾਂ ਤੋਂ ਬਾਅਦ ਰਾਜਿੰਦਰ ਨਗਰ ਪੁਲੀਸ ਸਟੇਸ਼ਨ ਤਹਿਤ ਪੈਂਦੇ ਸਿਖ ਛਾਉਣੀ ਇਲਾਕੇ ’ਚ ਅਣਮਿੱਥੇ ਸਮੇਂ ਲਈ ਕਰਫਿਊ ਲਾ ਦਿੱਤਾ ਹੈ। ਝੜਪਾਂ ’ਚ 10 ਪੁਲੀਸ ਮੁਲਾਜ਼ਮਾਂ ਸਮੇਤ 17 ਲੋਕ ਜ਼ਖ਼ਮੀ ਹੋਏ ਹਨ।
ਪੁਲੀਸ ਮੁਤਾਬਕ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ ਪੁਰਾਣੇ ਸ਼ਹਿਰ ਦੇ ਕਿਸ਼ਨ ਬਾਗ ਇਲਾਕੇ (ਸਿੱਖ ਛਾਉਣੀ) ਦੇ ਗੁਰਦੁਆਰੇ ਦੇ ਨਿਸ਼ਾਨ ਸਾਹਿਬ ਨੂੰ ਅੱਗ ਲਾ ਦਿੱਤੀ ਗਈ। ਜਿਵੇਂ ਹੀ ਇਹ ਖ਼ਬਰ ਫੈਲੀ ਤਾਂ ਵੱਡੀ ਗਿਣਤੀ ’ਚ ਇਕ ਫ਼ਿਰਕੇ ਦੇ ਲੋਕ ਜੁੜਨੇ ਸ਼ੁਰੂ ਹੋ ਗਏ ਅਤੇ ਕੁਝ ਨੌਜਵਾਨ ਦੂਜੇ ਫ਼ਿਰਕੇ ਵਾਲੀ ਨਜ਼ਦੀਕੀ ਕਲੋਨੀ ’ਚ ਦਾਖਲ ਹੋ ਗਏ ਅਤੇ ਉਨ੍ਹਾਂ ਘਰਾਂ ਤੇ ਵਾਹਨਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਪੁਲੀਸ ਨੇ ਦੱਸਿਆ ਕਿ ਇਲਾਕੇ ਦੇ ਕੁਝ ਹਿੱਸਿਆਂ ’ਚ ਅੱਗਜ਼ਨੀ ਵੀ ਹੋਈ ਹੈ। ਫਿਰ ਪੁਲੀਸ ਨੇ ਭੀੜ ਨੂੰ ਖਿੰਡਾ ਦਿੱਤਾ।
ਅੱਜ ਸਵੇਰੇ ਜਦੋਂ ਕੁਝ ਸਿੱਖ ਆਗੂ ਸਾੜੇ ਗਏ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਅਤੇ ਨਿਸ਼ਾਨ ਸਾਹਿਬ ਦੇ ਧੁਆਂਖੇ ਥੜੇ ਨੂੰ ਨਵੇਂ ਸਿਰਿਓਂ ਪੇਂਟ ਕਰਨ ਮਗਰੋਂ ਅਰਦਾਸ ਕਰਕੇ ਜੈਕਾਰੇ ਛੱਡ ਰਹੇ ਸਨ ਅਤੇ ਦੂਜੇ ਫਿਰਕੇ ਦੇ ਮੈਂਬਰਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ। ਇਸ ’ਤੇ ਜਵਾਬੀ ਪਥਰਾਅ ਸ਼ੁਰੂ ਹੋ ਗਿਆ। ਮੌਕੇ ’ਤੇ ਤਾਇਨਾਤ ਰੈਪਿਡ ਐਕਸ਼ਨ ਫੋਰਸ ਦੇ ਇੱਕ ਅਧਿਕਾਰੀ ਨੂੰ ਵੀ ਪੱਥਰ ਵਜਿਆ। ਇਸ ’ਤੇ ਉਸ ਨੇ ਫਾਇਰਿੰਗ ਦੇ ਹੁਕਮ ਦੇ ਦਿੱਤੇ। ਫਾਇਰਿੰਗ ’ਚ ਘੱਟੋ-ਘੱਟ ਤਿੰਨ ਵਿਅਕਤੀ ਸਖ਼ਤ ਜ਼ਖ਼ਮੀ ਹੋ ਗਏ ਅਤੇ ਬਾਅਦ ’ਚ ਉਨ੍ਹਾਂ ਇਲਾਜ ਦੌਰਾਨ ਦਮ ਤੋੜ ਦਿੱਤਾ। ਇਕ ਸੀਨੀਅਰ ਪੁਲੀਸ ਅਧਿਕਾਰੀ ਮੁਤਾਬਕ ਝੜਪਾਂ ’ਚ ਦੋਵੇਂ ਫ਼ਿਰਕਿਆਂ ਦੇ ਕਰੀਬ ਇਕ ਹਜ਼ਾਰ ਲੋਕ ਸ਼ਾਮਲ ਸਨ। ‘‘ਜਦੋਂ ਲਾਠੀਚਾਰਜ ਦਾ ਉਨ੍ਹਾਂ ’ਤੇ ਕੋਈ ਅਸਰ ਨਾ ਹੋਇਆ ਤਾਂ ਪੁਲੀਸ ਨੇ ਉਨ੍ਹਾਂ ਨੂੰ ਚਿਤਾਵਨੀ ਦਿੰਦਿਆਂ ਗੋਲੀਆਂ ਚਲਾ ਦਿੱਤੀਆਂ। ਹੁਣ ਹਾਲਾਤ ਕਾਬੂ ਹੇਠ ਹਨ ਪਰ ਇਲਾਕੇ ’ਚ ਤਣਾਅ ਦਾ ਮਾਹੌਲ ਹੈ। ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ’ਚ ਦਾਖ਼ਲ ਕਰਾਇਆ ਗਿਆ ਹੈ।’’
ਆਂਧਰਾ ਪ੍ਰਦੇਸ਼ ਦੇ ਵਧੀਕ ਡੀਜੀਪੀ ਵੀ ਐਸ ਕੇ ਕੌਮੁਦੀ ਨੇ ਇਲਾਕੇ ਦਾ ਦੌਰਾ ਕਰਕੇ ਕਿਹਾ ਕਿ ਰੈਪਿਡ ਐਕਸ਼ਨ ਫੋਰਸ ਦੀਆਂ ਤਿੰਨ ਅਤੇ ਆਂਧਰਾ ਪ੍ਰਦੇਸ਼ ਸਪੈਸ਼ਲ ਫੋਰਸ ਦੀਆਂ ਦੋ ਕੰਪਨੀਆਂ ਸਮੇਤ ਪੁਲੀਸ ਜਵਾਨਾਂ ਨੂੰ ਤਾਇਨਾਤ ਕਰ ਦਿੱਤਾ ਹੈ।
ਆਂਧਰਾ ਪ੍ਰਦੇਸ਼ ਦੇ ਰਾਜਪਾਲ ਈ ਐਸ ਐਲ ਨਰਸਿਮਹਨ ਨੇ ਸੀਨੀਅਰ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਅਮਨ ਅਤੇ ਕਾਨੂੰਨ ਦੀ ਹਾਲਤ ਬਾਰੇ ਵਿਚਾਰ-ਵਟਾਂਦਰਾ ਕੀਤਾ। ਪੁਲੀਸ ਨੇ ਕੁਝ ਵਿਅਕਤੀਆਂ ਨੂੰ ਹਿਰਾਸਤ ’ਚ ਵੀ ਲਿਆ ਹੈ।
ਸਾਰੇ ਮ੍ਰਿਤਕਾਂ ਦਾ ਸਬੰਧ ਇੱਕ ਫਿਰਕੇ ਨਾਲ ਹੈ ਜਦੋਂਕਿ ਜ਼ਖ਼ਮੀਆਂ ਵਿੱਚ ਦੂਜੇ ਫਿਰਕੇ ਦੇ ਘੱਟੋ-ਘੱਟ 6 ਲੋਕ ਸ਼ਾਮਲ ਹਨ। ਇਸੇ ਦੌਰਾਨ ਇੰਦੌਰ, ਬਿਦਰ, ਨਾਂਦੇੜ ਤੇ ਹੈਦਰਾਬਾਦ ਦੇ ਕੁਝ ਸਿੱਖ ਆਗੂਆਂ ਨੇ ਦੋ ਘੱਟਗਿਣਤੀ ਫਿਰਕਿਆਂ ਵਿੱਚ ਟਕਰਾਅ ’ਤੇ ਅਫਸੋਸ ਪ੍ਰਗਟ ਕੀਤਾ ਹੈ ਅਤੇ ਦੋਵਾਂ ਨੂੰ ਸੰਜਮ ਤੋਂ ਕੰਮ ਲੈਣ ਦੀ ਅਪੀਲ ਕੀਤੀ ਹੈ ।

Tags:
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration