"/> ਵਿਦਿਆਰਥਣਾਂ ਨੂੰ ਛੁਡਵਾਉਣ ਹਿੱਤ ਨਾਇਜੀਰੀਆ ਸਰਕਾਰ ਗੱਲਬਾਤ ਕਰਨ ਲਈ ਤਿਆਰ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਵਿਦਿਆਰਥਣਾਂ ਨੂੰ ਛੁਡਵਾਉਣ ਹਿੱਤ ਨਾਇਜੀਰੀਆ ਸਰਕਾਰ ਗੱਲਬਾਤ ਕਰਨ ਲਈ ਤਿਆਰ

Published On: punjabinfoline.com, Date: May 15, 2014

ਅਬੂਜਾ - ਬੋਕੋ ਹਰਮ ਦਹਿਸ਼ਤਗਰਦਾਂ ਵੱਲੋਂ ਅਗਵਾ ਕੀਤੀਆਂ ਗਈਆਂ 200 ਤੋਂ ਵੱਧ ਵਿਦਿਆਰਥਣਾਂ ਨੂੰ ਬਚਾਉਣ ਲਈ ਨਾਈਜੀਰੀਆ ਸਰਕਾਰ ਦੇ ਨਾਲ-ਨਾਲ ਅਮਰੀਕਾ ਨੇ ਯਤਨ ਸ਼ੁਰੂ ਕਰ ਦਿੱਤੇ ਹਨ।
ਨਾਈਜੀਰੀਆ ਸਰਕਾਰ ਨੇ ਕਿਹਾ ਹੈ ਕਿ ਉਹ ਬੋਕੋ ਹਰਮ ਦਹਿਸ਼ਤਗਰਦਾਂ ਦੇ ਨਾਲ ਗੱਲਬਾਤ ਲਈ ਤਿਆਰ ਹੈ। ਵਿਸ਼ੇਸ਼ ਮੰਤਰੀ ਟਮੀਨੂੰ ਤੁਰਾਕੀ ਨੇ ਕਿਹਾ ਹੈ ਕਿ ਉਹ ਅਗਵਾ ਵਿਦਿਆਰਥਣਾਂ ਸਮੇਤ ਹਰ ਮਸਲੇ ’ਤੇ ਗੱਲਬਾਤ ਕਰਨ ਨੂੰ ਤਿਆਰ ਹਨ।ਉਧਰ ਅਮਰੀਕਾ ਨੇ ਕੁੜੀਆਂ ਨੂੰ ਬਚਾਉਣ ਦੇ ਮਿਸ਼ਨ ਤਹਿਤ ਆਪਣਾ ਸੀਨੀਅਰ ਅਫ਼ਰੀਕੀ ਜਨਰਲ ਗੱਲਬਾਤ ਲਈ ਨਾਈਜੀਰੀਆ ਭੇਜਿਆ ਹੈ। ਨਾਈਜੀਰੀਆ ਦੇ ਉੱਤਰ-ਪੂਰਬੀ ਬੋਰਨੋ ਸੂਬੇ ਦੇ ਗਵਰਨਰ ਕਾਸ਼ਿਮ ਸ਼ੈਟਿੱਮਾ ਨੇ ਪੁਸ਼ਟੀ ਕੀਤੀ ਹੈ ਕਿ ਦਹਿਸ਼ਤਗਰਦ ਜਥੇਬੰਦੀ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਵੀਡੀਓ ’ਚ ਸਕੂਲ ਤੋਂ ਅਗਵਾ ਕੀਤੀਆਂ ਗਈਆਂ ਵਿਦਿਆਰਥਣਾਂ ਦੀ ਪਛਾਣ ਹੋ ਗਈ ਹੈ। ਨਾਈਜੀਰੀਆ ਦੇ ਰਾਸ਼ਟਰਪਤੀ ਗੁਡਲੱਕ ਜੋਨਾਥਨ ਨੇ ਬੋਰਨੋ ਅਤੇ ਦੋ ਹੋਰ ਗੁਆਂਢੀ ਸੂਬਿਆਂ ’ਚ ਐਮਰਜੈਂਸੀ ਦੀ ਮਿਆਦ ਛੇ ਮਹੀਨੇ ਹੋਰ ਵਧਾਉਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਕੁੜੀਆਂ ਦੀ ਪੜ੍ਹਾਈ ਦੀ ਆਵਾਜ਼ ਬੁਲੰਦ ਕਰਨ ਵਾਲੀ ਮਲਾਲਾ ਯੂਸਫ਼ਜ਼ਈ ਦਾ ਚਿੱਤਰ ਨਿਊਯਾਰਕ ’ਚ ਨਿਲਾਮ ਕੀਤਾ ਜਾਵੇਗਾ ਅਤੇ ਇਸ ਤੋਂ ਮਿਲਿਆ ਪੈਸਾ ਨਾਈਜੀਰੀਆ ’ਚ ਕੁੜੀਆਂ ਅਤੇ ਮਹਿਲਾਵਾਂ ਦੀ ਵਿੱਦਿਆ ਲਈ ਦਾਨ ਕੀਤਾ ਜਾਵੇਗਾ।
ਬ੍ਰਿਟਿਸ਼ ਚਿੱਤਰਕਾਰ ਜੋਨਾਥਨ ਯੀਓ ਨੇ ਮਲਾਲਾ ਦਾ ਇਹ ਚਿੱਤਰ 2013 ’ਚ ਬਣਾਇਆ ਸੀ। ਪਿਛਲੇ ਹਫ਼ਤੇ ਮਲਾਲਾ ਫੰਡ ਨੇ ਨਾਈਜੀਰੀਆ ਦੀਆਂ ਕੁੜੀਆਂ ਨੂੰ ਰਿਹਾਅ ਕਰਾਉਣ ਲਈ ਵਿਸ਼ੇਸ਼ ਫੰਡ ਦੀ ਸ਼ੁਰੂਆਤ ਕੀਤੀ ਸੀ। ਮਲਾਲਾ ਨੇ ਕਿਹਾ ਕਿ ਸਕੂਲ ਜਾਣ ਦੀਆਂ ਇੱਛੁਕ ਬੇਕਸੂਰ ਕੁੜੀਆਂ ਨੂੰ ਅਗਵਾ ਕਰਨਾ ਮਾੜਾ ਕਦਮ ਹੈ। ਉਸ ਨੇ ਕਿਹਾ ਕਿ ਪੂਰੀ ਦੁਨੀਆਂ ਨੂੰ ਕੁੜੀਆਂ ਦੀ ਰਿਹਾਈ ਲਈ ਉਪਰਾਲੇ ਕਰਨੇ ਚਾਹੀਦੇ ਹਨ।

Tags: ਵਿਦਿਆਰਥਣਾਂ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration