"/> ਰਾਮਪੁਰਾ ਵਿਖੇ ਗੁੱਗਾ ਪੀਰ ਜੀ ਦੀ ਯਾਦ ’ਚ ਕਬੱਡੀ ਕੱਪ ਕਰਵਾਇਆ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਰਾਮਪੁਰਾ ਵਿਖੇ ਗੁੱਗਾ ਪੀਰ ਜੀ ਦੀ ਯਾਦ ’ਚ ਕਬੱਡੀ ਕੱਪ ਕਰਵਾਇਆ

Published On: punjabinfoline.com, Date: Sep 12, 2014

ਪਿੰਡ ਰਾਮਪੁਰਾ ਵਿਖੇ ਹਰ ਸਾਲ ਪੀਰ ਬਾਬਾ ਗੁੱਗਾ ਜੀ ਦਾ ਸਾਲਾਨਾ ਜੋੜ ਮੇਲਾ ਮੁੱਖ ਸੇਵਾਦਾਰ ਬਾਬਾ ਜਗਤਾਰ ਸਿੰਘ, ਨਵਦੀਪ ਸਿੰਘ ਅਤੇ ਪਿੰਡ ਦੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਜੋੜ ਮੇਲੇ ਵਿਚ ਕਬੱਡੀ ਕੱਪ ਤੇ ਕੁਸ਼ਤੀਆਂ ਵੀ ਕਰਵਾਈਆਂ ਗਈਆਂ, ਜਿਸ ਵਿੱਚ ਜੇਤੂ ਟੀਮ ਲਈ ਪਿੰਡ ਦੀ ਪੰਚਾਇਤ ਤੇ ਪ੍ਰਬੰਧਕ ਕਮੇਟੀ ਵੱਲੋਂ 11 ਹਜ਼ਾਰ ਦਾ ਨਕਦ ਇਨਾਮ ਰੱਖਿਆ ਗਿਆ। ਇਸ ਸਲਾਨਾ ਜੋੜ ਮੇਲੇ ’ਚ ਜ਼ਿਲ੍ਹੇ ਦੀਆਂ 2 ਟੀਮਾਂ ਨੇ ਭਾਗ ਲਿਆ ਜਿਸ ’ਚ ਬਾਬਾ ਨਾਗਾ ਸਪੋਰਟਸ ਕਲੱਬ ਬਾਸਰਕੇ ਭੈਣੀ ਅਤੇ ਬਾਬਾ ਮੰਗਲ ਸਿੰਘ ਸਪੋਰਟਸ ਕਲੱਬ ਸਤਲਾਣੀ ਸਾਹਿਬ ਅਤੇ ਇੰਨ੍ਹਾਂ ਦੋਹਾਂ ਟੀਮਾਂ ਵਿੱਚ ਪੂਰਾ ਫਸਵਾਂ ਮੁਕਾਬਲਾ ਹੋਇਆ, ਜਿਸ ਵਿਚ ਬਾਬਾ ਨਾਗਾ ਸਪੋਰਟ ਕਲੱਬ ਨੇ 28 ਅੰਕ ਹਾਸਲ ਕਰਕੇ ਜੇਤੂ ਰਹੀ ਅਤੇ ਨਕਦ ਇਨਾਮ ਤੇ ਆਪਣਾ ਕਬਜ਼ਾ ਕੀਤਾ। ਜੇਤੂ ਟੀਮ ਨੂੰ ਪਿੰਡ ਦੇ ਸਰਪੰਚ ਗੁਰਸ਼ਰਨ ਸਿੰਘ ਅਤੇ ਪ੍ਰਬੰਧਕੀ ਕਮੇਟੀ ਵੱਲੋਂ 11000 ਰੁਪਏ ਦਾ ਇਨਾਮ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਿੲਸ ਮੌਕੇ ਗੁਰਿੰਦਰ ਸਿੰਘ, ਨਵਦੀਪ ਸਿੰਘ ਨਵ, ਕੁਲਦੀਪ ਸਿੰਘ, ਬਲਜਿੰਦਰ ਸਿੰਘ, ਬਲਦੇਵ ਸਿੰਘ, ਧੀਰ ਸਿੰਘ, ਮੰਗਾ ਕਠਾਣੀਆਂ, ਬਲਵਿੰਦਰ ਸਿੰਘ, ਬਾਬਾ ਪੂਰਨ ਸਿੰਘ, ਦਲਜੀਤ ਸਿੰਘ ਦੋਧੀ, ਕੁਲਦੀਪ ਸਿੰਘ, ਵਿਰਸਾ ਸਿੰਘ ਆਦਿ ਹਾਜ਼ਰ ਸਨ।

Tags:
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration