"/> ਏਸ਼ੀਅਨ ਖੇਡਾਂ ਵਿੱਚ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਏਸ਼ੀਅਨ ਖੇਡਾਂ ਵਿੱਚ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ

Published On: punjabinfoline.com, Date: Oct 02, 2014

ਏਸ਼ੀਅਨ ਖੇਡਾਂ ਵਿੱਚ ਵੀਰਵਾਰ ਨੂੰ ਪੁਰਸ਼ ਹਾਕੀ ਦੇ ਫਾਈਨਲ ਵਿੱਚ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਸ ਮੈਚ ‘ਚ ਦੋਵੇਂ ਟੀਮਾਂ ਸੋਨੇ ਦਾ ਤਗਮਾ ਜਿੱਤ ਕੇ 2016 ਰੀਓ ਓਲੰਪਿਕਸ ਦੀ ਸਿੱਧੀ ਟਿਕਟ ਹਾਸਲ ਕਰਨ ਲਈ ਵਾਹ ਲਗਾਉਣਗੀਆਂ। ਭਾਰਤ ਮੇਜ਼ਬਾਨ ਕੋਰੀਆ ਨੂੰ ਕੱਲ੍ਹ 1-0 ਨਾਲ ਹਰਾ ਕੇ ਫਾਈਨਲ ‘ਚ ਪਹੁੰਚਿਆ ਹੈ, ਜਦੋਂਕਿ ਸਾਬਕਾ ਚੈਂਪੀਅਨ ਪਾਕਿਸਤਾਨੀ ਟੀਮ ਮਲੇਸ਼ੀਆ ਨੂੰ ਪੈਨਲਟੀ ਸ਼ੂਟਆਊਟ ਵਿੱਚ ਹਰਾ ਕੇ ਫਾਈਨਲ ‘ਚ ਪਹੁੰਚੀ ਹੈ। ਇਹ ਦੋਵੇਂ ਟੀਮਾਂ ਏਸ਼ੀਅਨ ਖੇਡਾਂ ਵਿੱਚ 24 ਸਾਲਾਂ ਬਾਅਦ ਫਾਈਨਲ ‘ਚ ਆਹਮੋ-ਸਾਹਮਣੇ ਹੋਣਗੀਆਂ। ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਇਸ ਤੋਂ ਪਹਿਲਾਂ 1990 ‘ਚ ਏਸ਼ੀਆਡ ਦੇ ਫਾਈਨਲ ‘ਚ ਭਿੜੀਆਂ ਸਨ ਅਤੇ ਉਦੋਂ ਪਾਕਿਸਤਾਨ ਜੇਤੂ ਰਿਹਾ ਸੀ। ਭਾਰਤੀ ਟੀਮ ਨੇ ਏਸ਼ੀਅਨ ਖੇਡਾਂ ਵਿੱਚ 1998 ਵਿੱਚ ਬੈਂਕਾਕ ਏਸ਼ੀਅਨ ਖੇਡਾਂ ‘ਚ ਸੋਨੇ ਦਾ ਤਗਮਾ ਜਿੱਤਿਆ ਸੀ। ਚਾਰ ਸਾਲ ਪਹਿਲਾਂ ਗੁਆਂਗਜ਼ੂ ‘ਚ ਭਾਰਤੀ ਟੀਮ ਤੀਜੇ ਸਥਾਨ ‘ਤੇ ਰਹੀ ਸੀ।

Tags: ਏਸ਼ੀਅਨ ਖੇਡਾਂ ਭਾਰਤ ਪਾਕਿਸਤਾਨ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration