"/> ਮਸ਼ੀਨਾਂ ਰਾਹੀਂ ਵੋਟਾਂ ਪਾਉਣ ਦੀ ਤਿਆਰੀ ਵਿਚ ਪਾਕਿਸਤਾਨ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮਸ਼ੀਨਾਂ ਰਾਹੀਂ ਵੋਟਾਂ ਪਾਉਣ ਦੀ ਤਿਆਰੀ ਵਿਚ ਪਾਕਿਸਤਾਨ

Published On: punjabinfoline.com, Date: Oct 02, 2014

ਪਾਕਿਸਤਾਨ ਦੇ ਚੋਣ ਕਮਿਸ਼ਨ ਨੇ 2018 ਦੀਆਂ ਆਮ ਚੋਣਾਂ ਤੋਂ ਪਹਿਲਾਂ ਦੋ ਸਾਲਾਂ ਅੰਦਰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਰਾਹੀਂ ਵੋਟਾਂ ਪਵਾਉਣ ਦੀ ਤਿਆਰੀ ਆਰੰਭ ਦਿੱਤੀ ਹੈ। ਚੋਣ ਕਮਿਸ਼ਨ ਨੇ ਪਾਕਿਸਤਾਨ ਸਰਕਾਰ ਨੂੰ ਕਿਹਾ ਹੈ ਕਿ ਉਹ ਈਵੀਐਮ ਵਰਗੀ ਆਧੁਨਿਕ ਤਕਨੀਕ ਨੂੰ ਲਾਗੂ ਕਰਨ ਲਈ ਕਾਨੂੰਨੀ ਅੜਿੱਕਿਆਂ ਨੂੰ ਦੂਰ ਕਰੇ।
ਪਾਕਿਸਤਾਨੀ ਚੋਣ ਕਮਿਸ਼ਨਰ ਦੇ ਸਕੱਤਰ ਇਸ਼ਤਿਆਕ ਅਹਿਮਦ ਖ਼ਾਨ ਨੇ ਕਿਹਾ ਕਿ ਅਗਲੇ ਦੋ ਮਹੀਨਿਆਂ ਦੌਰਾਨ ਕਾਨੂੰਨੀ ਮੁਸ਼ਕਲਾਂ ਨੂੰ ਦੂਰ ਕਰ ਦਿੱਤਾ ਜਾਵੇ ਤਾਂ ਜੋ ਕਮਿਸ਼ਨ ਪਾਇਲਟ ਪ੍ਰਾਜੈਕਟ ‘ਤੇ ਅਗਲੇ ਸਾਲ ਤੋਂ ਕੰਮ ਸ਼ੁਰੂ ਕਰ ਸਕੇ। ਉਨ੍ਹਾਂ ਕਿਹਾ ਕਿ ਨਵੇਂ ਪ੍ਰਬੰਧ ਨਾਲ ਫਰਜ਼ੀ ਵੋਟਾਂ ਭੁਗਤਾਉਣ ਦੇ ਅਮਲ ‘ਤੇ ਨੱਥ ਪਏਗੀ ਅਤੇ ਇਸ ਦੀ ਦੁਨੀਆਂ ਭਰ ‘ਚ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਈਵੀਐਮ ਦੀ ਵਰਤੋਂ ਨਾਲ ਬੈਲਟ ਪੇਪਰ ਦੀ ਛਪਾਈ ਅਤੇ ਗਿਣਤੀ ਜਿਹੇ ਮਸਲੇ ਹੱਲ ਹੋ ਜਾਣਗੇ।
ਹਰੇਕ ਨਵੀਂ ਵੋਟਿੰਗ ਮਸ਼ੀਨ ਦਾ ਖਰਚਾ 300 ਅਮਰੀਕੀ ਡਾਲਰ ਹੈ ਅਤੇ ਪਾਕਿਸਤਾਨ ਨੂੰ 70 ਹਜ਼ਾਰ ਪੋÇਲੰਗ ਸਟੇਸ਼ਨਾਂ ਲਈ ਘੱਟੋ-ਘੱਟ ਡੇਢ ਲੱਖ ਵੋਟਿੰਗ ਮਸ਼ੀਨਾਂ ਦੀ ਲੋੜ ਹੈ।

Tags: ਪਾਕਿਸਤਾਨ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration