"/> ਸੁਣੋ ਸੁਣਾਵਾ ਰਾਤੀ ਮੈਨੂ ਜੋ ਇਕ ਸੁਪਨਾ ਆਇਆ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸੁਣੋ ਸੁਣਾਵਾ ਰਾਤੀ ਮੈਨੂ ਜੋ ਇਕ ਸੁਪਨਾ ਆਇਆ

Published On: punjabinfoline.com, Date: Dec 26, 2014

ਸੁਣੋ ਸੁਣਾਵਾ ਰਾਤੀ ਮੈਨੂ ਜੋ ਇਕ ਸੁਪਨਾ ਆਇਆ ,,
ਸੁਪਨੇ ਦੇ ਵਿਚ ਮਿਲੀ ਸਹੇਲੀ ਓਸਨੇ ਦਿਲ ਦਾ ਹਾਲ ਸੁਣਾਇਆ ,,
ਸੁਣ ਕੇ ਓਸ ਦੀ ਹਡ ਬੀਤੀ ਫਿਰ ਹੰਜੂਆ ਦਾ ਹੜ ਆਇਆ,,
ਕਹਿਦੀ ਮੇਰੇ ਮਾਹੀਏ ਮੈਨੂ ਦਾਜ ਦੀ ਬਲੀ ਚੜਾਇਆ ,,
ਸਬ ਕੁਜ ਦਿਤਾ ਬਾਬਲ ਮੇਰੇ ਜੋ ਓਸ ਨੇ ਦਾਜ ਦੇ ਵਿਚ ਗਿਣਾਇਆ ,,
ਜਦ ਓਹਦੇ ਘਰ ਪੁਜੀ ਡੋਲੀ ਕਹਿਦਾ AC ਕਿਓ ਨੀ ਆਇਆ,,
ਮੇਰੀ ਸਸ ਤੇ ਨਣਦਾ ਨੇ ਵੇ ਮੈਨੂ ਕਈ ਦਿਨ ਵਾਹਵਾ ਨਕ ਚੜਾਇਆ ,,
ਕੁਜ਼ ਦਿਨ ਪਿਛੋ ਓਸ ਨੇ ਮੇਰੇ ਪੇਕੇ ਜਾਣ ਦਾ ਮਨ ਬਣਾਇਆ ,,
ਚਾਈ ਚਾਈ ਓਸ ਨਾਲ ਜਾਕੇ ਮੈ ਬਾਬਲ ਦਾ ਦਰ ਖੜਕਾਇਆ ,,
ਦੇਖ ਕੇ ਮੇਰੇ ਮਾਪਿਆ ਮੈਨੂ ਘੁਟ ਕੇ ਗਲ ਨਾਲ ਲਾਇਆ ,,
ਰਾਤ ਨੂ ਰੋਟੀ ਪਿਛੋ ਮਹੀਏ ਫਰਿਜ਼ ਚੋ ਕੋਕ ਮਗਾਇਆ ,,
ਅਖ ਬਚਾ ਕੇ ਮੇਥੋ ਓਸ ਨੇ ਹਥੀ ਕੋਕ ਚ ਜਹਿਰ ਮਿਲਿਆ ,,
ਮਿਠਿਆ ਮਿਠਿਆ ਮਾਰ ਕੇ ਗਲਾ ਮੈਨੂ ਸਾਰਾ ਕੋਕ ਪਿਆਇਆ ,,
ਮੈ ਓਹ੍ਦੀ ਅਖੀਆ ਮੁਹਰੇ ਤੜਫਨ ਲਗੀ ਓਸਨੂ ਤਰਸ ਨਾ ਆਇਆ ,,
ਬਚਣੇ ਦੀ ਮੈ ਕੋਸਿਸ਼ ਕੀਤੀ ਓਸਨੇ ਕਮਰੇ ਨੂ ਅੰਦਰੋ ਜਿੰਦਾ ਲਾਇਆ,,
ਮੇਰੇ ਆਖਰੀ ਸਾਹ ਜਦ ਟੁਟ ਦੇ ਦੇਖੇ ਫਿਰ ਓਸ ਨੇ ਰੋਲਾ ਪਾਇਆ ,,
ਸੁਣ ਕੇ ਰੋਲਾ ਭਜੇ ਆਏ ਮੇਰੇ ਮਾਪੇ ਓਹਨਾ ਰਤਾ ਬਿੰਦ ਨਾ ਲਾਇਆ ,,
ਕਿਹਦਾ ਮੈਨੂ ਤੇ ਇਜ ਲਗਦਾ ਏਹਨੂ ਕੋਈ ਚਕਰ ਚੁਕਰ ਆਇਆ ,,
ਜਗੋ ਤ੍ਹੇਰਵੀ ਕਰ ਗਿਆ ਚੰਦਰਾ ਮੈਨੂ ਮਾਪਿਆ ਦੇ ਘਰ ਹੀ ਮਾਰ ਮੁਕਾਇਆ ,,
ਅੱਜ ਵੀ ਟਹਿਕ ਦੇ ਓਹ ਫੁੱਲ ਬੂਟੇ ਜਿਨਾ ਨੂ ਮੈ ਬਾਬਲ ਵਿਹੜੇ ਹਥੀ ਲਾਇਆ ,,
ਪਰ ਦੇਖ ਨੀ ਹੁੰਦਾ ਚਿਹਰਾ ਮੇਰੇ ਬਾਬਲ ਦਾ ਜੋ ਹੁਣ ਰਹੰਦਾ ਏ ਮੁਰ੍ਜਾਇਆ ,,
ਸਬ ਕੁਜ੍ ਸੁਨਕੇ ਅਖ ਖ਼ੁਲਗੀ ਮੇਰੀ ਜਦ ਮੈ ਓਹਦੇ ਮੁਹਢੇ ਤੇ ਹਥ ਲਾਇਆ ,,
ਸਮਜ ਨਾ ਆਇਆ ਕਿਥੇ ਗੁਮ ਹੋ ਗਿਆ ਪਲਾ ਦੇ ਵਿਚ ਹੀ ਓਹ ਤਾ ਸੀ ਇਕ ਸਾਇਆ,,
ਓਸ ਦੀ ਦੁਖਾ ਭਰੀ ਕਹਾਣੀ ਨੂ ਪ੍ਰੀਤ ਨੇ ਓਸੇ ਵੇਲੇ ਸ਼ਬਦਾ ਦਾ ਜਾਮਾ ਪਾਇਆ ,,
ਮੇਰੇ ਕਲੇ ਕਲੇ ਸ਼ਬਦਾ ਨੇ ਫਿਰ ਇਕਠੇ ਹੋ ਕੇ ਰਬ ਨੂ ਵਸਤਾ ਪਾਇਆ ,,
ਜਦ ਬਾਬਲ ਨੇ ਧੀਹ ਹੀ ਦੇਤੀ ਓਸ ਕੋਲ ਬਚਿਆ ਕੀ ਸਰਮਾਇਆ ,,
ਦਸੀ ਵੇ ਮੇਰੇ ਡਾਹਡੇਆ ਰਬਾ ਵੇ ਕਹਨੁ ਚੰਦਰਾ ਦਾਜ ਬਣਾਇਆ ,,
ਵੇ ਕਹਨੁ ਚੰਦਰਾ ਦਾਜ ਬਣਾਇਆ??????????????????????
ਜਸਪ੍ਰੀਤ ਕੌਰ ਗਿੱਲ ਆਸਟ੍ਰੇਲੀਆ

Tags:
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration