"/> ਡਿਗਰੀ ਵਿਵਾਦ : ਸਮ੍ਰਿਤੀ ਇਰਾਨੀ ਨੂੰ ਵੱਡਾ ਝਟਕਾ, ਅਦਾਲਤ ਨੇ ਮੰਨਿਆ ਕੇਸ ਸੁਣਵਾਈ ਯੋਗ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਡਿਗਰੀ ਵਿਵਾਦ : ਸਮ੍ਰਿਤੀ ਇਰਾਨੀ ਨੂੰ ਵੱਡਾ ਝਟਕਾ, ਅਦਾਲਤ ਨੇ ਮੰਨਿਆ ਕੇਸ ਸੁਣਵਾਈ ਯੋਗ

Published On: punjabinfoline.com, Date: Jun 24, 2015

ਨਵੀਂ ਦਿੱਲੀ- ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਲਈ ਉਸ ਵਕਤ ਨਵੀਂ ਸਮੱਸਿਆ ਦੀ ਸਥਿਤੀ ਪੈਦਾ ਹੋ ਗਈ ਜਦੋਂ ਦਿੱਲੀ ਦੀ ਇਕ ਅਦਾਲਤ ਨੇ ਅੱਜ ਉਨ੍ਹਾਂ ਦੇ ਖਿਲਾਫ ਕਥਿਤ ਤੌਰ 'ਤੇ ਆਪਣੀ ਸਿੱਖਿਆ ਯੋਗਤਾ ਸਬੰਧੀ ਗਲਤ ਸੂਚਨਾ ਦੇਣ ਬਾਰੇ ਸ਼ਿਕਾਇਤ 'ਤੇ ਨੋਟਿਸ ਲਿਆ। ਮੈਟਰੋਪੋਲਿਟਨ ਮੈਜਿਸਟਰੇਟ ਆਕਾਸ਼ ਜੈਨ ਨੇ ਸ਼ਿਕਾਇਤ 'ਤੇ ਨੋਟਿਸ ਲਿਆ ਤੇ ਇਸ ਮਾਮਲੇ 'ਚ ਸੰਮਨ ਕਰਨ ਤੋਂ ਪਹਿਲਾ ਗਵਾਈ ਦਰਜ ਕਰਾਉਣ ਲਈ 28 ਅਗਸਤ ਦੀ ਤਰੀਕ ਨਿਰਧਾਰਿਤ ਕੀਤੀ ਹੈ। ਗੌਰਤਲਬ ਹੈ ਕਿ ਇਸ ਮਾਮਲੇ 'ਚ ਸ਼ਿਕਾਇਤ ਕਰਤਾ ਤੇ ਆਜ਼ਾਦ ਲੇਖਕ ਅਹਿਮਰ ਖਾਨ ਨੇ ਦਾਇਰ ਕੀਤੀ ਸੀ ਤੇ ਦੋਸ਼ ਲਗਾਇਆ ਸੀ ਕਿ ਸਮ੍ਰਿਤੀ ਇਰਾਨੀ ਨੇ ਲੋਕ ਸਭਾ ਤੇ ਰਾਜ ਸਭਾ ਦੀ ਚੋਣ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਚੋਣ ਕਮਿਸ਼ਨ ਦੇ ਸਾਹਮਣੇ ਤਿੰਨ ਹਲਫ਼ਨਾਮੇ ਪੇਸ਼ ਕੀਤੇ ਸਨ। ਜਿਨ੍ਹਾਂ 'ਚ ਉਨ੍ਹਾਂ ਨੇ ਆਪਣੀ ਸਿੱਖਿਆ ਯੋਗਤਾ ਸਬੰਧੀ ਵੱਖ ਵੱਖ ਬਿਓਰਾ ਦਿੱਤਾ।

Tags: ਸਮ੍ਰਿਤੀ ਇਰਾਨੀ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration