"/> ਤੈਅ ਹੋ ਗਿਆ ਸਮਾਰਟ ਸਿਟੀਜ਼ ਦਾ ਕੋਟਾ, ਉੱਤਰ ਪ੍ਰਦੇਸ਼ ਦੇ ਹਿੱਸੇ ਆਉਣਗੇ ਸਭ ਤੋਂ ਵੱਧ 13 ਸ਼ਹਿਰ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਤੈਅ ਹੋ ਗਿਆ ਸਮਾਰਟ ਸਿਟੀਜ਼ ਦਾ ਕੋਟਾ, ਉੱਤਰ ਪ੍ਰਦੇਸ਼ ਦੇ ਹਿੱਸੇ ਆਉਣਗੇ ਸਭ ਤੋਂ ਵੱਧ 13 ਸ਼ਹਿਰ

Published On: punjabinfoline.com, Date: Jun 24, 2015

ਨਵੀਂ ਦਿੱਲੀ - ਉੱਤਰ ਪ੍ਰਦੇਸ਼ 'ਚ ਸਭ ਤੋਂ ਵੱਧ ਸਮਾਰਟ ਸਿਟੀਜ਼ ਬਣਨਗੀਆਂ। ਰਾਜ 'ਚ ਕੁੱਲ 13 ਸਮਾਰਟ ਸਿਟੀਜ਼ ਵਿਕਸਿਤ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ ਤਾਮਿਲਨਾਡੂ ਤੇ ਮਹਾਰਾਸ਼ਟਰ ਦਾ ਨੰਬਰ ਆਉਂਦਾ ਹੈ। ਜਿਥੇ ਕ੍ਰਮਵਾਰ 12 ਤੇ 10 ਸਮਾਰਟ ਸਿਟੀਜ਼ ਬਣਾਈਆਂ ਜਾਣਗੀਆਂ। ਦੇਸ਼ 'ਚ ਸ਼ਹਿਰੀ ਵਿਕਾਸ ਨੂੰ ਗਤੀ ਦੇਣ ਲਈ ਰਾਜਗ ਸਰਕਾਰ ਦੇ ਫਲੈਗਸ਼ਿਪ ਸ਼ਹਿਰੀ ਯੋਜਨਾਵਾਂ ਨੂੰ ਸ਼ੁਰੂ ਕਰਨ ਤੋਂ ਪਹਿਲਾ ਸਰਕਾਰ ਨੇ 100 ਸਮਾਰਟ ਸਿਟੀਜ਼ ਪ੍ਰੋਗਰਾਮ, ਕਾਇਆ ਕਲਪ ਤੇ ਸ਼ਹਿਰੀ ਰੂਪਾਂਤਰਨ ਦੀ ਅਟੱਲ ਮਿਸ਼ਨ ਯੋਜਨਾ (ਅੰਮ੍ਰਿਤ) ਦੇ ਤਹਿਤ ਹਰ ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਵਿਕਸਿਤ ਹੋਣ ਵਾਲੇ ਸ਼ਹਿਰਾਂ ਦੀ ਗਿਣਤੀ ਤੈਅ ਕਰ ਦਿੱਤੀ ਹੈ। ਸ਼ਹਿਰੀ ਵਿਕਾਸ ਵਿਭਾਗ ਦੇ ਸੀਨੀਅਰ ਅਧਿਕਾਰੀ ਅਨੁਸਾਰ ਉੱਤਰ ਪ੍ਰਦੇਸ਼ 'ਚ ਸਭ ਤੋਂ ਵੱਧ 13 ਸ਼ਹਿਰ ਸਮਾਰਟ ਸਿਟੀਜ਼ ਬਣਨਗੇ। ਨਾਲ ਹੀ ਰਾਜ ਦੇ 64 ਸ਼ਹਿਰਾਂ ਦੀ ਅੰਮ੍ਰਿਤ ਯੋਜਨਾ ਤਹਿਤ ਚੋਣ ਕੀਤੀ ਗਈ ਹੈ। ਸਰਕਾਰ ਨੇ ਜੋ ਮਾਪਦੰਡ ਤੈਅ ਕੀਤੇ ਹਨ ਉਸ ਅਨੁਸਾਰ ਪੱਛਮੀ ਬੰਗਾਲ ਤੇ ਰਾਜਸਥਾਨ 'ਚ ਚਾਰ ਚਾਰ, ਬਿਹਾਰ, ਆਂਧਰਾ ਤੇ ਪੰਜਾਬ 'ਚ ਤਿੰਨ-ਤਿੰਨ, ਓਡੀਸ਼ਾ, ਹਰਿਆਣਾ, ਤੇਲੰਗਾਨਾ ਤੇ ਛੱਤੀਸਗੜ੍ਹ 'ਚ ਦੋ ਦੋ ਤੇ ਜੰਮੂ-ਕਸ਼ਮੀਰ, ਕੇਰਲ, ਝਾਰਖੰਡ, ਅਸਮ, ਹਿਮਾਚਲ, ਗੋਆ, ਅਰੁਣਾਚਲ ਪ੍ਰਦੇਸ਼ ਤੇ ਚੰਡੀਗੜ੍ਹ 'ਚ ਇਕ-ਇਕ ਸਮਾਰਟ ਸਿਟੀ ਵਿਕਸਿਤ ਕੀਤੀ ਜਾਵੇਗੀ। ਅੰਮ੍ਰਿਤ ਯੋਜਨਾ ਤਹਿਤ ਪੰਜਾਬ 'ਚ 17 ਸ਼ਹਿਰਾਂ ਦੀ ਚੋਣ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 25 ਜੂਨ ਨੂੰ 100 ਸਮਾਰਟ ਸਿਟੀਜ਼ ਤੇ 500 ਅੰਮ੍ਰਿਤ ਸ਼ਹਿਰ ਤੇ ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ ਤਹਿਤ ਸ਼ਹਿਰਾਂ ਦੇ ਵਿਕਾਸ ਦੀਆਂ ਯੋਜਨਾਵਾਂ ਦੀ ਸ਼ੁਰੂਆਤ ਕਰਨਗੇ।

Tags:
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration