"/> ਕਿਵੇਂ ਬਦਲਿਆ ਮੇਰਾ ਜੀਵਨ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕਿਵੇਂ ਬਦਲਿਆ ਮੇਰਾ ਜੀਵਨ

Published On: punjabinfoline.com, Date: Nov 03, 2015

ਕਿਵੇਂ ਬਦਲਿਆ ਮੇਰਾ ਜੀਵਨ
Uਕੀ ਲੈ ਜਾਵੇਗਾ ਮਨਾਂ ਦੁਨੀਆ ਤੋਂ ਇੱਕ ਦਿਨ ਜਾਣਾ ਏU
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹÐ!
ਬਚਪਨ ਲੰਘਦਿਆਂ ਤੇ ਚੜਦੀ ਜਵਾਨੀ ਵਿਚ ਹਰੇਕ ਦੇ ਮਨ ਐਸ਼ਾਂ ਆਰਾਮ, ਦੋਸਤਾਂ ਨਾਲ ਘੁੰਮਣਾ ਫਿਰਨਾ , ਮਹਿੰਗੇ ਕੱਪੜੇ, ਮੋਟਰਸਾਈਕਲ, ਕਾਰ ਆਦਿ ਹੋਰ ਬੜੀਆਂ ਅਕਰਸਕ ਚੀਜ਼ਾਂ ਨੂੰ ਪ੍ਰਾਪਤ ਕਰਨ ਦੀ ਲਾਲਸਾ ਹੁੰਦੀ ਹੈ ਮੈਨੂੰ ਵੀ ਕੱੁਝ ਇਹੋ ਜਿਹੀ ਸੀ ਮਾਪਿਆਂ ਦਾ ਇਕਲੌਤਾ ਹੋਣ ਕਰ ਕੇ ਲਾਡਲਾ ਵੀ ਬਹੁਤ ਸੀ, ਇੱਕ ਕਾਰਨ ਇਹ ਵੀ ਸੀ ਕਿ ਮੇਰੇ ਤੋ ਪਹਿਲਾਂ ਮੇਰੇ ਵੱਡੇ ਦੋ ਭਰਾ ਤੇ ਇੱਕ ਭੈਣ ਜਨਮ ਤੋ ਕੱੁਝ ਦਿਨਾਂ ਬਾਅਦ ਹੀ ਆਪਣੀ ਸੁਆਸਾਂ ਦੀ ਥੋੜੀ ਜਿਹੀ ਪੂੰਜੀ ਨੂੰ ਖ਼ਰਚ ਅਕਾਲ ਪੁਰਖ ਪ੍ਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ ਸਨ ਤੇ ਇੱਕ ਵੱਡੀ ਭੈਣ ਜੋ ਕਿ ਮੇਰੇ ਤੋ ਕਰੀਬ 3 ਸਾਲ ਵੱਡੀ ਏ ਉਹ ਦਿਮਾਗ਼ੀ ਸਾਧਾਰਨ/ਕਮਜ਼ੋਰ ਹੈ ਜਿਸ ਦੀਆਂ ਆਦਤਾਂ ਬੱਚਿਆਂ ਵਾਲੀਆਂ ਨੇ ਬਸ ਇੰਜ ਕਹਿ ਲਈਏ ਕਿ ਬਸ ਰੱਬ ਦੀਆਂ ਦਿੱਤੀਆਂ ਖਾਣ ਵਾਲੀ ਹੈ, ਇਹੋ ਜਿਹੀ ਅਵਸਥਾ ਵਾਲੇ ਮੁੰਡਿਆਂ ਨੂੰ ਵੀ ਸੰਭਾਲਣਾ ਔਖਾਲਾ ਤਾਂ ਹੈ ਹੀ ਪਰ ਜੇ ਕੁੜੀ ਦਿਮਾਗ਼ੀ ਸਾਧਾਰਨ/ਕਮਜ਼ੋਰ ਹੋਵੇ ਤਾਂ ਉਸ ਦੀ ਦੇਖ ਰੇਖ ਅਜੋਕੇ ਸਮੇਂ ਅਨੁਸਾਰ ਮਹਿੰਗੇ ਕੋਹਿਨੂਰ ਦੇ ਹੀਰੇ ਮੋਤੀਆਂ ਵਾਂਗ ਹੋ ਜਾਂਦੀ ਏ, ਮੇਰੇ ਮਾਪੇ ਮੋਏ ਪੱੁਤ ਤੇ ਪੱੁਤਰੀ ਦਾ ਦੁੱਖ ਤਾਂ ਸਹਾਰ ਗਏ ਪਰ ਮੇਰੀ ਭੈਣ ਦੇ ਦੁੱਖ ਤੋ ਕਦੇ ਵੀ ਆਜ਼ਾਦ ਨਹੀਂ ਹੋਏ, ਤੇ ਇੱਧਰ ਮੈਂ ਸੀ ਕਿ ਮੇਰੇ ਤੇ ਕੋਈ ਅਸਰ ਨਹੀਂ ਸੀ ਮੈਂ ਦਿਨ ਪਰ ਦਿਨ ਭੋਲੇ ਮਾਪਿਆਂ ਨੂੰ ਤੜਫਾਉਣ ਤੇ ਲੱਗਿਆ ਹੋਇਆ ਸੀ, ਗ਼ਲਤ ਸੰਗਤ ਵਿਚ ਪੈ ਕੇ ਹੋਰ ਦੁਖੀ ਕਰਦਾ ਜਾ ਰਿਹਾ ਸੀ ਪਰ ਉਹ ਦੁਖੀ ਹੋ ਕੇ ਵੀ ਲਾਡਾਂ ਪਿਆਰਾ ਨਾਲ ਮੈਨੂੰ ਜੀਵਨ ਨੂੰ ਸੁਚੱਜੇ ਢੰਗ ਨਾਲ ਜਿਊਣ ਦੀ ਜਾਚ ਸਿਖਾਉਣ ਦਾ ਯਤਨ ਕਰਦੇ ਰਹੇ, ਇਕਲੌਤਾ ਤੇ ਕਈ ਮੁਸੀਬਤਾਂ ਤੋ ਬਾਅਦ ਦੇਖਿਆ ਹੋਣ ਕਾਰਨ ਮੇਰੇ ਮਾਤਾ ਤੇ ਪਿਤਾ ਜੀ ਨੇ ਕਦੇ ਵੀ ਮੈਨੂੰ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਰੱਖੀ ਸੀ ਪਰ ਮੈਂ ਉਨ੍ਹਾਂ ਦੇ ਦਿਲਾਂ ਤੇ ਲੱਗੇ ਜ਼ਖ਼ਮਾਂ ਨੰੂ ਹੋਰ ਕੁਰੇਰਦਾ ਰਿਹਾ, ਸੱਚ ਤਾਂ ਹੈ ਕਿ ਮਾਪਿਆਂ ਲਈ ਉਸ ਦੀ ਔਲਾਦ ਪਿਆਰੀ ਹੁੰਦੀ ਹੈ, ਮੇਰੇ ਮਾਪੇ ਸ਼ੁਰੂ ਤੋਂ ਹੀ ਧਾਰਮਿਕ ਖ਼ਿਆਲਾਂ ਦੇ ਹਨ ਤੇ ਅੰਮਿ੍ਰਤ ਵੇਲੇ ਉੱਠਣਾ ਗੁਰੂ ਘਰ ਜਾਣਾ ਨਿੱਤਨੇਮ ਕਰਨਾ ਤੇ ਪ੍ਰਭੂ ਪ੍ਰਮਾਤਮਾ ਅੱਗੇ ਅਰਦਾਸ ਕਰਨੀ ਕੀ ਸਾਡੇ ਬਚਿਆਂ ਨੂੰ ਸਿੱਧੇ ਰਾਹ ਪਾ ਵੀਂ, ਨਿੱਤ ਗੁਰਬਾਣੀ ਤੇ ਅਰਦਾਸ ਦਾ ਹੀ ਅਸਰ ਸੀ ਕਿ ਸਭ ਮਾੜੇ ਕਾਰਜਾਂ ਨੰੂ ਤਿਆਗ ਕੇ ਮੈਂ ਵੀ ਅੱਜ ਗੁਰਸਿੱਖੀ ਜੀਵਨ ਵਿਚ ਅਨੰਦਿਤ ਤੇ ਸਕੂਨ ਨਾਲ ਭਰਿਆ ਮਹਿਸੂਸ ਕਰ ਰਿਹਾ ਹਾਂ ਉਨ੍ਹਾਂ ਦਾ ਅਕਾਲ ਪੁਰਖ ਪ੍ਰਮਾਤਮਾ ਤੇ ਭਰੋਸਾ ਹੀ ਤਾਂ ਹੈ ਇਸ ਦਾ ਪ੍ਰਤੱਖ ਸਬੂਤ।
ਅਕਸਰ ਮੇਰੇ ਮਿੱਤਰ ਹੈਰਾਨੀ ਨਾਲ ਮੈਨੂੰ ਪੱੁਛ ਲੈਂਦੇ ਨੇ ਕਿ Uਕਮਾਲ ਏ ਹਰਮਿੰਦਰ ਤੰੂ ਬਦਲ ਕਿਵੇਂ ਗਿਆU ਹਾਸੇ ਵਾਲੀ ਗੱਲ ਤਾਂ ਇਹ ਵੀ ਹੈ ਕਿ ਕਈ ਔਰਤਾਂ ਤਾਂ ਮੇਰੇ ਮਾਪਿਆਂ ਨੂੰ ਪੱੁਛਦੀਆਂ ਨੇ ਕਿ Uਭੈਣੇ ਕਿਹੜੇ ਬਾਬੇ ਕੋਲ ਗਈ ਸੀ ਜੋ ਹਰਮਿੰਦਰ ਸਭ ਨਸ਼ੇ ਛੱਡ ਕੇ ਸੁਧਰ ਗਿਆ ਕੱੁਝ ਦੱਸ ਦੇ ਸਾਡੇ ਵਾਲਾ ਵੀ ਸੁਧਰ ਜੂ ਕੱੁਝU । ਮੇਰੇ ਵਿਚ ਆਏ ਬਦਲਾਅ ਦਾ ਮੁੱਖ ਕਾਰਨ ਇਹ ਸੀ ਕਿ ਜਿਸ ਵਜਾ ਨਾਲ ਜੀਵਨ ਵਿਚ ਤਬਦੀਲੀ ਆਈ ਹੋਇਆ ਇੰਜ ਸੀ ਕਿ
ਮੇਰੇ ਦਿਲੋਂ ਦਿਮਾਗ਼ ਤੇ ਇੱਕ ਸਵਾਲ ਨੇ ਘੇਰਾ ਪਾ ਲਿਆ ਜਦੋਂ ਮੈ ਇੱਕ ਦਿਨ ਦੇਖਿਆ ਤੇ ਸੁਣਿਆ ਕਿ ਇੱਕ ਫ਼ੱਕਰ ਰੱਬ ਦਾ ਭਗਤ ਫੱਟੇ ਪੁਰਾਣੇ ਕੱਪੜਿਆਂ ਵਿਚ ਆਪਣੀ ਹੀ ਧੁਨ ਵਿਚ ਮਸਤ ਹੋ ਕੇ ਗੁਣਗੁਣਾ ਰਿਹਾ ਸੀ Uਕੀ ਲੈ ਜਾਵੇਗਾ ਮਨਾਂ ਦੁਨੀਆ ਤੋਂ ਇੱਕ ਦਿਨ ਜਾਣਾ ਏU ਮੈਂ ਰੋਕਿਆ ਉਸ ਨੂੰ ਤੇ ਹੱਸਦਿਆਂ ਹੋਇਆਂ ਨੇ ਪੱੁਛਿਆ ਕਿ Uਇਹ ਕੀ ਕਹਿ ਰਿਹਾ ਬਾਬਾ ਤੇਰੇ ਕੋਲ ਹੈ ਕੀ ਜੋ ਗਵਾਉਣ ਦੇ ਬਾਰੇ ਕਹਿ ਰਿਹਾ ਹੈ ਇਹ ਫੱਟੇ ਪੁਰਾਣੇ ਕੱਪੜੇU ਉਹ ਰੁਕਿਆ ਤੇ ਮੇਰੇ ਵੱਲ ਤੱਕਿਆ ਕਹਿੰਦਾ Uਮੱਲਾ ਇਹ ਜੋ ਸਰੀਰ ਏ ਦੋ ਵਕਤਾਂ ਦੀ ਰੋਟੀ ਮੰਗਦਾ ਦਿਹਾੜੀ ਕਰ ਕੇ ਢਿੱਡ ਭਰ ਲਈਦਾ ਇਹ ਬਾਹÿਾ ਤੰਗ ਕਰਦਾ ਇਸ ਤੋਂ ਵੱਡੀ ਹੋਰ ਕਿਹੜੀ ਜਾਇਦਾਦ ਆ ਕਈਆਂ ਦੇ ਤਾਂ ਮਹਿਲਾਂ ਦੇ ਮਹਿਲ ਇਸ ਦੇ ਅੰਦਰ ਚਲੇ ਗਏ ਜੱਦੋ ਜਾਣਾ ਦੁਨੀਆ ਤੋ ਕਿਹੜਾ ਘਰ ਬਾਰ ਜਾਇਦਾਦ ਲੈ ਜਾਣੀ ਆ! ਆ ਸਰੀਰ ਵੀ ਤਾਂ ਮਿੱਟੀ ਹੋ ਜਾਣਾU ਉਸ ਦੀ ਗੱਲ ਸੁਣ ਕੇ ਮੈ ਥੋੜਾ ਜਿਹਾ ਹੈਰਾਨ ਹੋਇਆ ਤੇ ਪੁੱਛਿਆ Uਬਾਬਾ ਫੇਰ ਕੀ ਜਾਵੇਗਾ ਨਾਲU ਕਹਿੰਦਾ Uਮੱਲਾ ਪਹਿਲਾਂ ਕੁਦਰਤ ਦੀ ਰਚੀ ਸ੍ਰਿਸ਼ਟੀ ਤੇ ਜੀਵਾਂ ਦੀ ਸੇਵਾ ਤੇ ਦੂਜਾ ਇਸ ਕੁਦਰਤ ਦੇ ਰਚਨਹਾਰੇ ਪ੍ਰਭੂ ਦੇ ਉਸਤਤ ਵਾਲਾ ਨਾਮ ਸਿਮਰਨU ਉਹ ਕਹਿੰਦਾ Uਮੱਲਾ ਫਿਰ ਦੁਨੀਆ ਯਾਦ ਰੱਖਦੀ ਆ ਰਹਿੰਦੀ ਦੁਨੀਆ ਤੱਕ ਮਾੜੇ ਕੀਤਿਆਂ ਤੇ ਤਾਂ ਲੱਖ ਲਾਹਨਤਾਂ ਨੇ ਮਿਲਦੀਆਂ ਮਰੇ ਮੱੁਕਿਆਂ ਬਾਅਦ ਵੀU ਉਹ ਇੰਨੀ ਗੱਲ ਕਹਿ ਕੇ ਅੱਗੇ ਨੂੰ ਤੁਰ ਗਿਆ ਪਰ ਮੇਰੇ ਮਨ ਵਿਚ ਉਸ ਦੀਆਂ ਗੱਲਾਂ ਨੇ ਹਲਚਲ ਜਿਹੀ ਪਾ ਦਿੱਤੀ ਤੇ ਉਹ ਹਲਚਲ ਕੱੁਝ ਹੀ ਦਿਨਾਂ ਵਿਚ ਤੂਫ਼ਾਨ ਬਣ ਗਈ ।
ਫਿਰ ਹਰ ਜਾਂਦੇ ਪਲ ਮੈਂ ਸੋਚਦਾ ਤੇ ਮਨ ਨਾਲ ਹੀ ਗੱਲਾਂ ਕਰਨ ਲੱਗਦਾ Uਮਨਾਂ ਦੁਨੀਆ ਤੋਂ ਜਾਣਾ ਈ ਪਵੇਗਾ ਉਸ ਪ੍ਰਭ ਦੇ ਘਰ ਇਹ ਤਾਂ ਸੱਚ ਹੈ ਕਿ ਮੌਤ ਨੇ ਆਉਣਾ ਕੀ ਪਤਾ ਕਦ ਆ ਜਾਵੇ ਚਾਹੇ ਕੱਲ, ਅੱਜ ਜਾਂ ਹੁਣੇ, ਤੈਂ ਮੈਂ ਕੀਤਾ ਵੀ ਕੀ ਏ ਮਾੜੇ ਕੰਮ ਜੋ ਦੁਨੀਆ ਤੈਨੂੰ ਯਾਦ ਕਰੇਗੀ ਮਾੜੇ ਕੰਮ ਤੇ ਨਸਾ ਬਸU ਮਰਨ ਤੋਂ ਬਾਅਦ ਕੋਈ ਜੂਨ ਜਾਂ ਦੁਨੀਆ ਹੈ ਜਾਂ ਨਹੀਂ ਇਹ ਤਾਂ ਪਤਾ ਨਹੀਂ ਚਾਹੇ ਇਹ ਕਾਲਪਨਿਕ ਹੀ ਹਨ ਪਰ ਦੁਨੀਆ ਮੇਰੇ ਮਰਨੇ ਤੋਂ ਬਾਅਦ ਇੱਕ ਨਸ਼ੇੜੀ ਤੇ ਮਾੜੇ ਕਾਰਜ ਕਰ ਕੇ ਮਾਪਿਆਂ ਤੇ ਲੋਕਾਂ ਨੂੰ ਦੁਖੀ ਕਰਨ ਵਾਲੇ ਵਜੋਂ ਗਾਲਾਂ ਕੱਢ ਕੱੁਝ ਦਿਨ ਯਾਦ ਕਰੇਗੀ ਇਹੀ ਲਫ਼ਜ਼ ਮੇਰੇ ਦਿਲੋਂ ਦਿਮਾਗ਼ ਵਿਚ ਘੁੰਮਣ ਲੱਗ ਗਏ ਇਹੀ ਮਿਹਣਾ ਸੀ ਜੋ ਘਰ ਕਰ ਗਿਆ ਸੀ ਦਿਲੋਂ ਦਿਮਾਗ਼ ਅੰਦਰ ਚਤੋ ਪਹਿਰ ਮੌਤ ਦਾ ਡਰ ਆਉਣ ਲੱਗਿਆ ਉਸ ਡਰ ਨੇ ਨਾਮ ਸਿਮਰਨ ਵੱਲ ਜੋੜਤਾ ਹੋਲੀ ਹੋਲੀ ਸਰੂਪ ਵੀ ਬਦਲ ਗਿਆ ਗੁਰੂ ਦੁਆਰਾ ਬਖ਼ਸ਼ਿਆ ਸਿੱਖੀ ਸਰੂਪ ਪ੍ਰਾਪਤ ਕਰ ਕੇ ਵੱਖਰਾ ਈ ਸਕੂਨ ਪ੍ਰਾਪਤ ਹੋਇਆ ਤੇ ਸੱਚ ਜਾਨੋਂ ਤਰੱਕੀਆਂ ਵੀ ਆਪੋ ਆਪੇ ਰਾਹ ਦੇਣ ਲੱਗ ਪਈਆਂ। ਉਹ ਸਾਧ ਫ਼ੱਕਰ ਮੈਨੂੰ ਰੱਬ ਹੀ ਬਣ ਕੇ ਮਿਲਿਆ ਸੀ।
ਬਸ ਇਹੀ ਮੁੱਖ ਕਾਰਨ ਸੀ ਉਸ ਫ਼ੱਕਰ ਵੱਲੋਂ ਮਿਲੀ ਸੇਧ ਜੋ ਜ਼ਿੰਦਗੀ ਜਿਊਣ ਦੇ ਅਸਲ ਰਾਹ ਤੋਂ ਚੰਦ ਲਫ਼ਜ਼ਾਂ ਤੋਂ ਜਾਣੰੂ ਹੋ ਕੇ ਆਪਣਾ ਆਪ ਹੀ ਬਦਲ ਦਿੱਤਾ। ਮੇਰੇ ਲੰਘੇ ਅਤੀਤ ਵਾਲੇ ਜੀਵਨ ਵਰਗਾ ਹੀ ਲਗਭਗ ਚੜਦੀ ਜਵਾਨੀ ਵਿਚ ਜੀਵਨ ਸਾਰਿਆਂ ਦਾ ਹੀ ਹੈ ਕੱੁਝ ਪ੍ਰਤੀਸ਼ਤ ਹੀ ਬਚੇ ਹਨ ਪਰ ਜਦੋਂ ਜਵਾਨੀ ਦਾ ਜੋਸ਼ ਹੁੰਦਾ ਹੈ ਉਦੋਂ ਇੰਜ ਪ੍ਰਤੀਤ ਹੁੰਦਾ ਹੈ ਕਿ ਬਸ ਮੈਂ ਹੀ ਹਾਂ ਦੂਜਾ ਤਾਂ ਕੋਈ ਹੋਰ ਹੈ ਹੀ ਨਹੀਂ, ਫਿਰ ਇੱਥੇ ਦੁਨੀਆ ਤੇ ਕਿਹੜਾ ਬਾਰ ਬਾਰ ਆਉਣਾ ਕਰ ਲੋ ਐਸਾ ਇਹੋ ਜਿਹੀਆਂ ਗੱਲਾਂ ਗ਼ਲਤ ਮਾੜੀ ਸੰਗਤ ਤੋਂ ਹੀ ਪ੍ਰਾਪਤ ਹੰੁਦੀਆਂ ਹਨ।
ਆਖ਼ਿਰ ਬੇਨਤੀ ਕਰਦਾ ਮੈਂ ਮੇਰੇ ਦੇਸ਼ ਦੀ ਅਜੋਕੀ ਨੌਜਵਾਨੀ ਜੋ ਕਿ ਨਸ਼ਿਆਂ ਦੀ ਦਲਦਲ ਵਿਚ ਫਸਦੀ ਜਾ ਰਹੀ ਹੈ ਕਿ ਨਾਮ ਸਿਮਰਨ ਤੇ ਲੁਕਾਈ ਤੇ ਮਾਪਿਆਂ ਦੀ ਸੇਵਾ ਦੇ ਨਸ਼ੇ ਤੋਂ ਵੱਡਾ ਨਸਾ ਇਸ ਦੁਨੀਆ ਤੇ ਕੋਈ ਹੋਰ ਹੈ ਹੀ ਨਹੀਂ ਦੁਨਿਆਵੀ ਨਸਾ ਤਾਂ ਕੱੁਝ ਪਲਾਂ ਬਾਅਦ ਹੀ ਉਤਰ ਜਾਂਦਾ ਹੈ ਪਰ ਨਾਮ ਸਿਮਰਨ ਤੇ ਸੇਵਾ ਭਾਵਨਾ ਦਾ ਇਹ ਰੂਹਾਨੀਅਤ ਦਾ ਨਸਾ ਜਦ ਚੜਦਾ ਹੈ ਤਾਂ ਉਹ ਰਹਿੰਦੀ ਉਮਰ ਤੱਕ ਚੜਿਆ ਈ ਰਹਿੰਦਾ ਏ ਇਹੀ ਜੀਵਨ ਸਵਰਗ ਕਹਾਉਂਦਾ ਹੈ ਸੋ ਇਸ ਸੇਵਾ ਤੇ ਸਿਮਰਨ ਦੇ ਨਸ਼ੇ ਦਾ ਸੇਵਨ ਕਰੀਏ।
ਅੰਤ ਵਿਚ ਮੈ ਇਹੀ ਬੇਨਤੀ ਕਰਦਾ ਹਾਂ ਕਿ ਪ੍ਰਣ ਕਰੀਏ ਕਿ ਇਹੋ ਜਿਹੇ ਨਸ਼ੇ ਦਾ ਤਿਆਗ ਕਰਾਂਗੇ ਜੋ ਦੁਨਿਆਵੀ ਨਸਾ ਨਰਕ ਵਲ ਲੈ ਕੇ ਜਾਂਦਾ ਹੋਵੇ ਜਿਸ ਨਰਕ ਜੀਵਨ ਦਾ ਪ੍ਰਮਾਣ ਲੱਗੀਆਂ ਬੇਅੰਤ ਲਾਇਲਾਜ ਬਿਮਾਰੀਆਂ ਤੇ ਅੱਧਮਰੇ ਹੋ ਕੇ ਜਾਨਵਰਾਂ ਵਾਂਗ ਸੜਕਾਂ ਤੇ ਨਾਲੀਆਂ ਉੱਤੇ ਡਿੱਗਿਆ ਪਿਆ ਹੋਣਾ, ਲੋਕ ਤਾਂ ਦੂਰ ਦੀ ਗੱਲ ਆਪਣਿਆਂ ਵੱਲੋਂ ਵੀ ਠੋਕਰਾਂ ਮਾਰਨ ਤੋਂ ਮਿਲਦਾ ਹੈ ਇਸੇ ਕਰ ਕੇ ਜਿਸ ਨਸ਼ੇ ਦੇ ਆਦੀ ਜੀਵਨ ਇਨਸਾਨ ਦੇ ਅੰਤ ਤੇ ਲੋਕ ਸ਼ੁਕਰ ਮਨਾਉਂਦੇ ਹੋਣ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹÐ!
ਭੱੁਲ ਚੱੁਕ ਦੀ ਖਿਮਾ
ਆਪ ਜੀ ਦਾ ਦਾਸ
ਹਰਮਿੰਦਰ ਸਿੰਘ ਭੱਟ
ਬਿਸਨਗੜ (ਬਈਏਵਾਲ)
ਸੰਗਰੂਰ
9914062205

Tags:
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration