"/> ਮਿਲਵਰਤਨ ਅਤੇ ਪਿਆਰ ਦਾ ਇਕ ਅਨੋਖਾ ਸ਼ਹਿਰ-ਨਿਰੰਕਾਰੀ ਸਮਾਗਮ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮਿਲਵਰਤਨ ਅਤੇ ਪਿਆਰ ਦਾ ਇਕ ਅਨੋਖਾ ਸ਼ਹਿਰ-ਨਿਰੰਕਾਰੀ ਸਮਾਗਮ

Published On: punjabinfoline.com, Date: Nov 04, 2015

14,15 ਅਤੇ 16 ਨਵੰਬਰ 2015 ਨੂੰ ਬੁਰਾੜੀ ਰੋਡ ਦਿੱਲੀ ਵਿਖੇ ਸਲਾਨਾ 68ਵਾਂ ਨਿਰੰਕਾਰੀ ਸਮਾਗਮ ਹੋਣ ਜਾ ਰਿਹਾ ਹੈ।ਕਰੀਬ 550-600 ਏਕੜ ਵਿੱਚ ਹੋਣ ਵਾਲੇ ਇਸ ਸਮਾਗਮ ਵਿੱਚ ਪੂਰੇ ਵਿਸ਼ਵ ਭਰ ਵਿਚੋਂ 22-25 ਲੱਖ ਸ਼ਰਧਾਲੂ ਪਹੁੰਚਣ ਦੀ ਸੰਭਾਵਨਾ ਹੈ।ਇਸ ਹੋਣ ਵਾਲੇ ਸਾਰੇ ਸਮਾਗਮ ਦੀ ਵਿਵਸਥਾ ਆਰਜੀ ਤੋਰ ਤੇ ਬਹੂਤ ਹੀ ਸੁਚੱਜੇ ਢੰਗ ਨਾਲ ਕੀਤੀ ਜਾਦੀ ਹੈ।ਜੋ ਕਿ ਇਸ ਸਮਾਗਮ ਤੋਂ ਕਰੀਬ 2 ਮਹੀਨਾਂ ਪਹਿਲਾਂ ਸ਼ੁਰੂ ਹੋ ਜਾਦੀਂ ਹੈ।ਲੱਗਭਗ 3-4 ਕਿਲੋਮੀਟਰ ਦੇ ਏਰੀਏ ਵਿੱਚ ਟੈਂਟਾ ਦੀ ਵਿਵਸਥਾ ਆਉੇਣ ਵਾਲੇ ਸਰਧਾਲੂਆਂ ਲਈ ਕੀਤੀ ਜਾਦੀ ਹੈ ਅਤੇ ਰਾਤ ਨੂੰ ਲੜੀਆਂ ਦੇ ਰੂਪ ਵਿੱਚ ਜਗਦੇ ਬੱਲਬ ਇਸ ਤਰ੍ਹਾ ਲੱਗਦੇ ਹਨ ਜਿਵੇ ਕੋਈ ਅਲੱਗ ਹੀ ਸ਼ਹਿਰ ਦੁਨਿਆ ਦੇ ਇਸ ਹਿੱਸੇ ਵਿੱਚ ਆ ਕੇ ਵੱਸਿਆ ਹੋਵੇ।ਖਾਣੇ ਲਈ ਲੰਗਰ ਦੀ ਵਿਵਸਥਾਂ ਤੋਂ ਇਲਾਵਾ ਕੰਨਟੀਨਾਂ ਵਿੱਚ ਚਾਹ ਤੇ ਖਾਣ ਦੀਆਂ ਚੀਜਾਂ ਬਹੂਤ ਵਾਜਿਬ ਮੁੱਲ ਉਪਲਬੱਧ ਹੁੰਦੀਆ ਹਨ ਅਤੇ ਲੈਟਰਿੰਨ ਬਾਥਰੂਮ ਦਾ ਪ੍ਰਬੰਧ ਵੀ ਆਰਜੀ ਤੋਰ ਤੇ ਹੀ ਬੜੇ ਹੀ ਸੁਚਜੇ ਢੰਗ ਨਾਲ ਕੀਤਾ ਜਾਦਾਂ ਹੈ।
ਇਹ ਸਮਾਗਮ ਪਿਛਲੇ 67 ਸਾਲਾ ਤੋਂ ਲਗਤਾਰ ਦਿੱਲੀ ਵਿੱਚ ਅਲੱਗ ਅਲੱਗ ਥਾਵਾਂ ਤੇ ਅਯੋਜਿਤ ਹੁੰਦਾ ਰਿਹਾ ਕਦੇ ਲਾਲ ਕਿਲੇ ਦੇ ਪਿਛਲੇ ਮੈਦਾਨਾ ਵਿੱਚ,ਕਦੇ ਇੰਡੀਆਂ ਗੇਟ ਵਾਲੇ ਮੈਦਾਨਾ ਵਿੱਚ ਤੇ ਫਿਰ ਪਿਛਲੇ ਕਾਫੀ ਸਮੇ ਤੋਂ ਬੁਰਾੜੀ ਰੋਡ ਵਾਲੇ ਗਰਾਊਡਾਂ ਵਿੱਚ ਹੀ ਨਿਰੰਕਾਰੀ ਮਿਸ਼ਨ ਮੁੱਖੀ ਬਾਬਾ ਹਰਦੇਵ ਸਿੰਘ ਮਹਾਰਾਜ ਦੀ ਰਹਿਨੁਮਾਈ ਵਿੱਚ ਇਹ ਸਮਾਗਮ ਲਗਤਾਰ ਹੁੰਦੇ ਆ ਰਹੇ ਹਨ।
ਇਸ ਹੋਣ ਵਾਲੇ ਸਮਾਗਮ ਵਿੱਚ ਇਨੇ ਇਕੱਠ ਦੇ ਬਾਵਜੁਦ ਵੀ ਇਸ ਸਮਾਗਮ ਤੇ ਕੋਈ ਧੱਕਾ ਮੁੱਕੀ ਨਹੀ ਹੁੰਦੀ ਸਭ ਆਪਣੇ ਆਪ ਵਿੱਚ ਹੀ ਮਸਤ ਹੁੰਦੇ ਹੋਏ ਨਿਰੰਕਾਰ ਪ੍ਰਭੂ ਦਾ ਯਸ਼ੋਗਾਨ ਕਰਦੇ ਹਨ।ਲੰਗਰ,ਕੰਨਟੀਨਾ ਵਿੱਚ ਸਾਰੇ ਸਰਧਾਲੂ ਲਾਈਨਾ ਵਿੱਚ ਹੀ ਲੱਗ ਕੇ ਆਪਣੇ ਲਈ ਖਾਣ ਪਾਨ ਦੀਆਂ ਵਸਤੁਆਂ ਪ੍ਰਾਪਤ ਕਰਦੇ ਹਨ।ਇਹ ਹੋ ਰਹੇ ਸਮਾਗਮ ਵਿੱਚ ਸਾਰੀ ਹੀ ਪ੍ਰਬੰਧ ਦਾ ਇੰਤਜਾਮ ਨਿਰੰਕਾਰੀ ਸੇਵਾਦਲ ਹੀ ਕਰਦਾ ਹੈ।ਚਾਹੇ ਉਹ ਲੰਗਰ ਬਣਾਉਣ,ਵਰਤਉਣ,ਕੰਨਟਿੰਨਾ ਵਿੱਚ ਜਾ ਰਸਤਿਆ ਵਿੱਚ ਜਾ ਸਮਾਗਮ ਤੋਂ ਪਹਿਲਾ ਇਸੇ ਸਮਾਗਮ ਦੀ ਤਿਆਰੀ ਵਿੱਚ ਵੀ ਸਮੁਚਾ ਨਿਰੰਕਾਰੀ ਸੇਵਾਦਲ ਹੀ ਸਾਰਾ ਕੰਮ ਕਾਰ ਸੰਭਾਲਦਾਂ ਹੈ।ਇਸ ਸਮਾਗਮ ਵਿੱਚ ਵੱਖ-ਵੱਖ ਭਾਸ਼ਵਾ ਲੋਕ, ਇੰਨੇ ਪਿਆਰ ਮਿਲਵਰਤਨ ਨਾਲ ਇੱਕ ਦੂਜੇ ਨਾਲ ਵਿਚਰਦੇ ਹਨ।ਕਿ ਜਿਵੇ ਕੋਈ ਪਿਆਰ-ਮਿਲਵਰਤਨ ਦਾ ਅਨੋਖਾ ਸ਼ਹਿਰ ਵੱਸਿਆ ਹੋਵੇ।ਇਥੇ ਕੋਈ ਕਿਸੇ ਨੂੰ ਜਾਣਦਾ ਵੀ ਨਹੀ ਹੁੰਦਾ ਨਾ ਹੀ ਕਿਸੇ ਦਾ ਕੋਈ ਪਹਿਰਾਵਾ ਮੇਲ ਖਾਦਾਂ ਹੈ ਨਾ ਹੀ ਕੋਈ ਭਾਸ਼ਾ ਦਾ ਮੇਲ ਹੁੰਦਾ ਹੈ,ਪ੍ਰੰਤੂ ਫਿਰ ਵੀ ਸਾਰੇ ਹੀ ਇਕ ਦੂਜੇ ਨਾਲ ਘਿਓ-ਖਿਚੜੀ ਹੋਏ ਹੁੰਦੇ ਹਨ।ਇਸ ਸਮਾਗਮ ਵਿੱਚ ਰੰਗ,ਭਾਸ਼ਾ,ਮੁੱਲਕ,ਅਮੀਰੀ ਗਰੀਬੀ ਦਾ ਕੋਈ ਮੱਤਭੇਦ ਨਹੀ ਹੁੰਦਾ।ਅੱਜ ਦੇ ਸਮੇ ਵਿੱਚ ਖੇਰੂੰ-ਖੇਰੂੰ ਹੋਈ ਮਾਨਵਤਾ ਨੂੰ ਇਹੀ ਸੰਦੇਸ਼ ਦੇਣ ਲਈ ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਨੇ ਬੀੜਾ ਚੁੱਕਿਆ ਹੈ।ਨਿਰੰਕਾਰੀ ਮਿਸ਼ਨ ਦੀ ਮੂਲ ਕਿਤਾਬ ਵਿੱਚ ਵੀ ਬਾਬਾ ਅਵਤਾਰ ਸਿੰਘ ਵਲੋਂ ਇਹੀ ਗੱਲ ਕਹੀ ਸੀ ਕਿ ਗੁਰਸਿੱਖ ਨੂੰ ਜਦ ਗੁਰਸਿਖ ਮਿਲਦੇ,ਵੇਖ ਕੇ ਚਾਅ ਚੜ੍ਹ ਜਾਦੇਂ ਹਨ।ਇੱਕ ਦੂਜੇ ਦੇ ਪੈਰਾ ਉੱਤੇ ਨਿਊ-ਨਿਊ ਸੀਸ ਝੁਕਾਦੇਂ ਨੇ।ਅੱਜ ਦੇ ਸਮੇ ਵਿੱਚ ਮਾਨਵਤਾ ਕਾਇਮ ਕਰਨ ਲਈ ਇੱਕ ਦੂਜੇ ਵਿੱਚ ਪਿਆਰ ਦੀ ਭਾਵਨਾ ਭਰਨ ਲਈ ਨਿਰੰਕਾਰੀ ਬਾਬਾ ਹਰਦੇਵ ਸਿੰਘ ਵਲੋਂ ਦਿਨ ਰਾਤ ਇੱਕ ਕੀਤਾ ਹੋਇਆ ਹੈ।
ਨਿਰੰਕਾਰੀ ਮਿਸ਼ਨ ਵਲੋਂ ਕਰਵਾਏ ਜਾ ਇਸ ਸਮਾਗਮ ਵਿੱਚ ਇਨ੍ਹਾ ਤਿੰਨੋ ਦਿਨਾ ਵਿੱਚ ਇਹੀ ਸੰਦੇਸ਼ ਦਿਤਾ ਜਾਵੇਗਾ ਕਿ ਸਾਰੀ ਦੁਨੀਆ ਹੀ ਇੱਕ ਹੈ,ਸਾਨੂੰ ਇੱਕ ਦੂਸਰੇ ਨਾਲ ਪਿਆਰ ਪ੍ਰੀਤ,ਨਿਮਰਤਾ ਨਾਲ ਵਿਚਰਨਾ ਚਹਿੰਦਾ ਹੈ।ਜਦੋਂ ਇਸ ਦੁਨੀਆ ਤੇ ਪਿਆਰ ਦੀ ਭਾਵਨਾ ਪੈਦਾ ਹੋ ਜਾਏਗੀ ਤਾ ਦੁਨੀਆ ਤੇ ਇੱਕ ਸੁੰਦਰ ਸੰਸਾਰ ਦੀ ਸਥਾਪਨਾ ਹੋ ਸਕੇ,ਤਾ ਜੋ ਇਸ ਸੰਸਾਰ ਵਿੱਚ ਜੋ ਹਰ ਰੋਜ ਵੱਧ ਰਹੀ ਨਫਰਤ ਦੀ ਭਾਵਨਾ ਖਤਮ ਕੀਤਾ ਜਾ ਸਕੇ, ਮਾਨਵਤਾ ਦੀ ਸਥਾਪਨਾ ਹੋ ਸਕੇ।
ਲੇਖਕ:- ਸੰਦੀਪ ਰਾਣਾ ਬੁਢਲਾਡਾ
ਨੇੜੇ ਬੀ.ਡੀ.ਪੀ.ਓ ਦਫਤਰ ਬੁਢਲਾਡਾ
ਮੋਬਾ: +91-97801-51700
ਮੇਲ.ਆਈ:-sandeepranabudhlada@gmail.com

Tags: nirankari
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration