"/> ਪੰਜਾਬੀ ਸੰਗੀਤ ਜਗਤ ਦਾ ਚਮਕਦਾ ਸਿਤਾਰਾ-ਜਿੰਦ ਜਗਤਾਰ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੰਜਾਬੀ ਸੰਗੀਤ ਜਗਤ ਦਾ ਚਮਕਦਾ ਸਿਤਾਰਾ-ਜਿੰਦ ਜਗਤਾਰ

Published On: punjabinfoline.com, Date: Nov 08, 2015

ਜੇਕਰ ਵਿਅਕਤੀ ਵਿੱਚ ਕੁਝ ਕਰ ਗੁਜਰਨ ਦੀ ਇੱਛਾ ਹੋਵੇ ਤਾਂ ਮੰਜਿਲ ਖੁਦ ਹੀ ਅਵਾਜਾਂ ਮਾਰ ਕੇ ਬੁਲਾਉਂਦੀ ਹੈ।ਸਾਡੀ ਸਖਤ ਮਿਹਨਤ ਅਤੇ ਲਗਾਤਾਰ ਕੀਤੇ ਯਤਨ ਸਾਨੂੰ ਇੱਕ ਦਿਨ ਜਰੂਰ ਸਫਲਤਾ ਬਖਸਦੇ ਹਨ।ਅੱਜ ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਲੋਕ ਗਾਇਕ ਜਿੰਦ ਜਗਤਾਰ ਦੀ ਜਿਸਨੇ ਕਦੇ ਵੀ ਰਾਤੋ ਰਾਤ ਸਟਾਰ ਬਣਨ ਦਾ ਸੁਪਨਾਂ ਨਹੀਂ ਲਿਆ ਅਤੇ ਨਾ ਹੀ ਲੱਚਰਤਾ ਦੇ ਸਹਾਰੇ ਦੀ ਲੋੜ ਸਮਝੀ ਹੈ।ਇਹ ਨੌਜਵਾਨ ਗਾਇਕ ਨੇ ਪਿਤਾ ਬਲਜਿੰਦਰ ਸਿੰਘ ਅਤੇ ਮਾਤਾ ਅਮਰਜੀਤ ਕੌਰ ਦੀ ਕੁੱਖੋਂ ਪਿੰਡ ਗੁਰਬਖਸਪੁਰਾ ਜਿਲਾ ਸੰਗਰੂਰ ਵਿਖੇ ਜਨਮ ਲਿਆ।ਬਚਪਨ ਵਿੱਚ ਹੀ ਗਾਉਣ ਦਾ ਸੌਕ ਰੱਖਣ ਵਾਲਾ ਇਹ ਨੌਜਵਾਨ ਸਕੂਲ, ਕਾਲਜਾਂ ਦੀਆਂ ਸਟੇਜਾਂ ਤੇ ਲਗਾਤਾਰ ਗਾਉਂਦਾ ਆ ਰਿਹਾ ਹੈ ਅਤੇ ਆਪਣੀ ਮੰਜਲ ਵੱਲ ਵਧ ਰਿਹਾ ਹੈ।ਜਿੱਥੇ ਇਹ ਨੌਜਵਾਨ ਇੱਕ ਵਧੀਆ ਗਾਇਕ ਹੈ ਉੱਥੇ ਇੱਕ ਵਧੀਆਂ ਗੀਤਕਾਰ ਵੀ ਹੈ।ਇੰਨਾਂ ਦਾ ਲਿਖਿਆਂ ਡਿਊਟ ਗੀਤ ’ਕੈਨੇਡਾ’ਪੰਜਾਬੀ ਗਾਇਕ ਹਰਭਜਨ ਭੰਵਰਾਂ ਨੇ ਗਾਇਆ ਸੀ ਜੋ ਕਿ ਪੰਜਾਬੀ ਸੰਗੀਤ ਜਗਤ ਵਿੱਚ ਚੰਗਾ ਸਰਾਹਿਆ ਗਿਆ।ਇਸ ਤੋਂ ਬਾਅਦ ਇਹਨਾਂ ਖੁਦ ਗਾਇਕੀ ਦੇ ਖੇਤਰ ਵਿੱਚ ਪੈਰ ਰੱਖਦੇ ਹੋਏ ਗੀਤ ’ਕਬਜਾ’ ਰਿਕਾਰਡ ਕਰਵਾਇਆ ਜਿਸ ਨੂੰ ਜੱਗਾ ਘਨੌਰੀ ਨੇ ਲਿਖਿਆ ਸੀ।ਇਸ ਤਰਾਂ ’ਸਰਦਾਰ’ ਗੀਤ ਨੇ ਵੀ ਵਾਹ-ਵਾਹ ਖੱਟੀ ਹੈ।ਹੁਣੇ-ਹੁਣੇ ਆਡੀਉ ਵਿਜਨ ਇੰਟਰਟੇਨਮੈਂਟ ਦੁਆਰਾ ਰਿਲੀਜ ਗੀਤ ’ਵਰਲਡ ਰਿਕਾਰਡ’ਜੋ ਇਨ੍ਹਾਂ ਖੁਦ ਲਿਖਿਆ ਹੈ ਵੀ ਸੰਗੀਤਕ ਮਾਰਕੀਟ ਵਿੱਚ ਖੂਬ ਸਰਾਹਿਆ ਜਾ ਰਿਹਾ ਹੈ।ਭਾਵੇਂ ਇਸ ਨੌਜਵਾਨ ਗਾਇਕ ਨੂੰ ਇਸ ਸੰਘਰਸ਼ ਦੌਰਾਨ ਜਿੰਦਗੀ ਦੇ ਕਾਫੀ ਮਾੜੇ ਸਮੇਂ ਦਾ ਸਾਹਮਣਾ ਕਰਨਾਂ ਪਿਆ ਹੈ ਪਰ ਪ੍ਰਮਾਤਮਾਂ ਨੇ ਹਮੇਸ਼ਾ ਨੇੜੇ ਹੋ ਕੇ ਬਾਂਹ ਫੜੀ ਹੈ।ਜਿਸ ਸਦਕਾ ਅੱਜ ਜਿੰਦ ਜਗਤਾਰ ਆਪਣੀ ਪਤਨੀ ਗਗਨਦੀਪ ਕੌਰ ਅਤੇ ਬੱਚਿਆਂ ਸਮੇਤ ਆਪਣੇ ਪਿੰਡ ਵਿਖੇ ਹੀ ਮਾਤਾ-ਪਿਤਾ ਅਤੇ ਭਰਾ ਦੇ ਪਿਆਰ ਦਾ ਨਿੱਘ ਮਾਣ ਰਿਹਾ ਹੈ ਜੋ ਜਲਦੀ ਹੀ ਆਪਣੀ ਨਵੀਂ ਐਲਬੰਮ ਸਰੋਤਿਆਂ ਦੀ ਝੋਲੀ ਪਾਵੇਗਾ।ਅਸੀਂ ਪ੍ਰਮਾਤਮਾਂ ਅੱਗੇ ਦੁਆ ਕਰਦੇ ਹਾਂ ਕਿ ਪੰਜਾਬੀ ਮਾਂ ਬੋਲੀ ਦਾ ਇਹ ਲਾਡਲਾ ਪੁੱਤਰ ਹਮੇਸ਼ਾ ਆਪਣੀ ਮਿੱਠੀ ਅਵਾਜ ਨਾਲ ਸੰਗੀਤਕ ਖੇਤਰ ਵਿੱਚ ਮਹਿਕਾਂ ਵੰਡਦਾ ਰਹੇ।
ਲੇਖਕ:ਹਰਮਿੰਦਰ ਸਿੰਘ ਭੱਟ
ਮੁਬਾਇਲ-99140-62205

Tags:
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration