"/> ਸਿਖੀ ਕੌਮ ਵਿਚ ਆ ਰਹੀ ਨਿਘਾਰਤਾ ਦੇ ਮੁੱਖ ਦੋਸ਼ੀ ਕੌਣ?
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਿਖੀ ਕੌਮ ਵਿਚ ਆ ਰਹੀ ਨਿਘਾਰਤਾ ਦੇ ਮੁੱਖ ਦੋਸ਼ੀ ਕੌਣ?

Published On: punjabinfoline.com, Date: Nov 09, 2015

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਰਬ ਧਰਮਾਂ ਨੂੰ ਇਕੋ ਸਮਾਨਤਾ ਦਾ ਮਹਾਨ ਰੁਤਬਾ ਬਖਸ ਕੇ ਖਾਲਸ ਰੂਪ ਵਿਚ ਪੰਥ ਦੀ ਸਾਜਨਾ ਦਾ ਨੀਂਹ ਰਖਣ ਵਾਲੇ, ਅਕਾਲ ਪੁਰਖ ਪ੍ਰਮਾਤਮਾ ਦੀ ਰੱਚੀ ਕੁਦਰਤ ਦਾ ਸਤਿਕਾਰ ਅਤੇ ਜੀਵਨ ਨੂੰ ਸੁਚਜੇ ਢੰਗ ਨਾਲ ਜਿਉਣ ਦੀ ਜਾਚ ਅਤੇ ਸੇਵਾ ਭਾਵਨਾ ਦੀ ਪ੍ਰੇਰਨਾ ਦੇਣ ਵਾਲੇ ਸਿਖ ਧਰਮ ਦੇ ਬਾਣੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀਆਂ ਦਸੇ ਜੋਤਾਂ ਨੇ ਦੁਨੀਆ ਤੇ ਮਨੁਖੀ ਜਨਮ ਲੈਣ ਦਾ ਮੁੱਖ ਕਾਰਨ ਕੁਦਰਤ ਦੀ ਰਚੀ ਸ੍ਰਿਸਟੀ ਦੀ ਤਨੋ ਮਨੋ ਧਨੋ ਸੇਵਾ ਕਰਨਾ ਅਤੇ ਨਾਮ ਸਿਮਰਨ ਦੁਆਰਾ ਆਪਣੇ ਸਰੀਰ ਅੰਦਰ ਵਸਦੇ ਪੰਜ ਦੁਸਮਣ ਕਾਮ, ਕ੍ਰੌਧ,ਲੋਭ, ਮੋਹ, ਹੰਕਾਰ ਤੇ ਜਿੱਤ ਪ੍ਰਾਪਤ ਕਰ ਕੇ ਆਪਣੀ ਆਤਮਿਕ ਰੂਹ ਨੂੰ ਰਹਿੰਦੀ ਦੁਨੀਆਂ ਤੱਕ ਹੋਰਾਂ ਲਈ ਮਿਸਾਲ ਬਣ ਕੇ ਜੀਵਨ ਨੂੰ ਸਫਲਾ ਕਰਨ ਲਈ ਪ੍ਰੇਰਿਤ ਕੀਤਾ ਹੈ। ਪਰ ਅਫਸੋਸ ਇਨਾਂ ਪੰਜਾਂ ਦੁਸਮਣਾਂ ਵਿਚ ਫਸੇ ਕੁਕਰਮ ਤੇ ਕੁਰਕਮ ਕਰਦੇ ਜਾ ਰਹੇ ਹਾਂ ਤੇ ਪਾਪਾਂ ਦੇ ਭਾਗੀ ਬਣਦੇ ਜਾ ਰਹੇ ਹਾਂ ਇਸ ਦੇ ਨਾਲੋ ਨਾਲ ਪੀਰਾਂ ਫਕੀਰਾਂ ਦੀ ਪਵੀਤਰ ਧਰਤੀ ਪੰਜਾਬ ਜਿਸ ਤੇ ਲੋਕ ਨਤਮਸਤਕ ਹੋਣ ਲਈ ਦੂਰੋ ਦੂਰੋ ਆਉਂਦੇ ਸਨ ਤੇ ਜਿਸ ਪੰਜਾਬ ਦੇ ਅਣਖੀ, ਗਰੀਬ ਤੇ ਧੀਆਂ ਭੈਣਾਂ ਦੇ ਇਜਤਾਂ ਦੇ ਰਾਖਿਆਂ ਦੀਆਂ ਮਾਣ ਵਾਲੀਆਂ ਗਲਾਂ ਕਰਨ ਵਾਲੇ ਉਹੀ ਲੋਕ ਹੁਣ ਇਹ ਸਭ ਭੱੁਲ ਵਿਸਾਰ ਕੇ ਇਥੇ ਦਿਨ ਪਰ ਦਿਨ ਡੱੁਲ ਰਹੇ ਖੂਨ ਅਤੇ ਵੱਧ ਰਹੇ ਝਗੜੇ ਫਸਾਦਾਂ ਦੀਆਂ ਕਿਸੇ ਕਹਾਣੀਆਂ ਨੂੰ ਸੁਣ ਤੇ ਸੁਣਾ ਕੇ ਹੈਰਾਨ ਹੋ ਰਹੇ ਹਨ ਉਹਨਾਂ ਦੇ ਮਨਾਂ ਵਿਚ ਭਰਮ ਬਣਦਾ ਜਾ ਰਿਹਾ ਹੈ Uਕਿ ਸੱਚੀ ਸਿਖ ਕੌਮ ਮਾਨਵਤਾ ਦੀ ਭਲਾਈ ਲਈ ਅਤੇ ਨਾਮ ਸਿਮਰਨ ਦੁਆਰਾ ਏਕੇ ਦਾ ਸਬੂਤ ਦੇ ਕੇ ਪ੍ਰਭ ਪ੍ਰਾਪਤੀ ਦੇ ਮਾਰਗ ਤੇ ਚਲਣ ਵਾਲੀ ਇਸ ਕੌਮ ਦੇ ਇਤਿਹਾਸ ਵਿਚ ਹੋਰ ਕਿਹੜੀਆਂ ਕਮੀਆਂ ਹਨ ਜਿਸ ਤੋਂ ਅਜੇ ਜਾਣੰੂ ਹੋਣਾ ਬਾਕੀ ਰਹਿ ਗਿਆ ਏU ।
ਕੀ ਕਦੇ ਸੋਚਿਆ ਹੈ ਕਿ ਇਸ ਦੇ ਅਸਲ ਦੋਸੀ ਕੋਣ ਹਨ ਜੇਕਰ ਮੇਰਾ ਜੁਆਬ ਹੋਵੇ ਤਾਂ ਇਸ ਦੇ ਅਸਲ ਦੋਸੀ ਅਜੋਕੇ ਹਾਲਾਤ ਦੇ ਆਪਾਂ ਖੁਦ ਹੀ ਹਾਂ, ਆਪਾਂ ਵੀ ਤਾਂ ਪੰਜਾਬ ਦੀ ਧਰਤੀ ਨੂੰ ਬਦਨਾਮ ਕਰਨ ਵਿਚ ਅਹਿਮ ਰੋਲ ਅਦਾ ਕੀਤਾ ਹੈ, ਗੁਰੂ ਸਾਹਿਬ ਵਲੋਂ ਦਰਸ਼ਾਏ ਸਾਬਤ ਸਰੂਪ ਦੇ ਪ੍ਰਣ ਨੂੰ ਭੁੱਲ ਚੁੱਕੇ ਹਾਂ ਬਾਣੀ ਨੂੰ ਮੰਨਦੇ ਤਾਂ ਹਾਂ ਪਰ ਬਾਣੀ ਦੀ ਮੰਨਦੇ ਨਹੀਂ , ਸੰਪਰਦਾਵਾਂ ਤੇ ਡੇਰੇਵਾਦਾਂ ਦੇ ਮੁੱਖੀਆਂ ਦੇ ਪਿਛੇ ਲੱਗ ਗੁਰੂ ਸਾਹਿਬ ਜੀ ਦਾ ਸਤਿਕਾਰ ਤੇ ਸਿਖੀ ਸਿਧਾਤਾਂ ਨੂੰ ਵਿਸਾਰ ਕੇ ਜਿਹੜੀਆਂ ਵੀ ਗੱਲਾਂ ਤੋਂ ਗੁਰੂ ਸਾਹਿਬ ਜੀ ਨੇ ਪ੍ਰਹੇਜ ਕਰਨ ਲਈ ਪ੍ਰਣ ਕਰਵਾਇਆ ਉਹਨਾਂ ਸਾਰੀਆਂ ਆਦੇਸਾਂ ਨੂੰ ਭੁੱਲ ਵਿਸਾਰ ਕੇ ਭੈੜੇ ਰੀਤੀ ਰਿਵਾਜਾਂ ਨੂੰ ਅਪਣਾ ਕੇ ਵਹਿਮਾਂ ਭਰਮਾਂ ਦੀ ਦਲਦਲ ਵਿਚ ਫਸਦੇ ਜਾ ਰਹੇ ਹਾਂ ਹੋਰ ਵੀ ਬੇਅੰਤ ਇਹੋ ਜਿਹੀਆਂ ਮਿਸਾਲਾਂ ਹਨ ਜਿਸ ਦਾ ਜ਼ਿਕਰ ਕਰਨ ਲੱਗ ਪਏ ਤਾਂ ਸ਼ਾਇਦ ਇਸ ਲੇਖ ਦੀਆਂ ਕਈ ਕਿਤਾਬਾਂ ਬਣਾਉਣੀਆਂ ਪੈ ਜਾਣ ਮਾਫ ਕਰਨਾ ਮੇਰੀਆਂ ਇੰਨਾਂ ਗੱਲਾਂ ਨਾਲ ਚੰਦ ਹੀ ਵੀਰ ਸਹਿਮਤ ਹੋਣ ਗੇ ਕਈ ਤਾਂ ਤਰਕ ਹੀ ਕਰਨਗੇ ਜੋ ਵੀ ਤਰਕ ਕਰਨਗੇ ਉਹ ਵੀ ਆਪਣੇ ਆਪ ਨੂੰ ਸਿਖੀ ਸਿਧਾਤਾਂ ਤੇ ਪ੍ਰਚਾਰ ਅਤੇ ਪਾਸਾਰ ਵਿਚ ਅਹਿਮ ਭੂਮਿਕਾ ਨਿਭਾਉਣ ਦਾ ਦੇ ਆਗੂਆਂ ਵਜੋਂ ਪਹਿਚਾਨ ਜਾਂ ਕਿਸੇ ਸੰਪਰਦਾਵਾਂ ਦੇ ਮੁੱਖੀ ਹੋਣ ਦਾ ਵਾਅਦਾ ਤੇ ਸਾਬੂਤ ਪੇਸ਼ ਕਰਨਗੇ ਤੇ ਸੱਚ ਜਾਣੋਗੇ ਕਿ ਇਨਾਂ ਦੇ ਆਪਣੇ ਕਾਰੋਬਾਰ ਤੇ ਜਾਇਦਾਦਾਂ ਤਾਂ ਕੋਈ ਅੰਤ ਨਹੀਂ ਹੋਵੇਗਾ। ਹੁਣੇ ਹੀ ਹਿਰਦੇਵੇਧਕ ਜੋ ਘਟਨਾਵਾਂ ਹੋਈਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਨਿਰੰਤਰ ਬੇਰੋਕ ਬੇਕਦਰੀਆਂ ਦੀ ਜਿਸ ਨੂੰ ਰੋਕਣ ਲਈ ਸਖਤ ਹੁਕਮ ਜਾਰੀ ਕਰਨਾ ਅਤੇ ਪੰਥ ਦੇ ਦੁੱਖ ਵਿਚ ਸਾਮਿਲ ਹੋ ਕੇ ਸੰਘਰਸ ਦੀ ਅਗਵਾਈ ਕਰਨ ਦਾ ਹੱਕ ਰਖਣ ਵਾਲੇ ਜਥੇਦਾਰਾਂ ਸਾਹਿਬਾਨਾਂ ਨੇ ਪੰਥ ਨਾਲ ਹੀ ਪਾਸਾ ਵੱਟ ਕੇ ਗੈਰ ਅਖੌਤੀ ਧਰਮ ਬਣਾਉਣ ਵਾਲੇ ਜੋ ਖਾਲਸੇ ਦੀ ਸਾਜਨਾ ਵਾਂਗ ਸਵਾਂਗ ਰਚਣ ਵਾਲੇ ਸਰਸੇ ਸਾਧ ਦੀ ਹਿਮਾਇਤ ਕਰਨਾ ਅਤੇ ਪੰਜ ਪਿਆਰਿਆਂ ਦੀ ਮਹਾਨਤਾ ਨੂੰ ਅਣਗੋਲਿਆ ਕਰ ਕੇ ਪੰਜ ਪਿਆਰਿਆਂ ਦੇ ਹੁਕਮਾਂ ਦੀ ਨਿਰਾਦਰਤਾ ਕਰਨਾ ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੁਕਮਾਂ ਦੀ ਉਲੰਘਣਾ ਕਰਨਾ ਜਥੇਦਾਰਾਂ ਦਾ ਸਿਖੀ ਭੇਸ ਵਿਚ ਕੌਮ ਨਾਲ ਦੁਸਮਣੀ ਦੇ ਰੋਲ ਅਦਾ ਕਰਨਾਂ ਕੌਮ ਦੀ ਮਹਾਨਤਾ ਨੂੰ ਬਦਨਾਲ ਕਰਨ ਦੇ ਬਰਾਬਰ ਹੈ।
ਸਭ ਤੋਂ ਜਿਆਦਾ ਤਾਂ ਆਪਣੇ ਆਪ ਨੰੂ ਪੰਥਕ ਅਖਵਾਉਣ ਵਾਲੇ ਇਹ ਸਿਆਸੀ ਲੋਕ ਜਿਨਾਂ ਦਾ ਨਾ ਤਾ ਕੋਈ ਦੀਨ ਹੈ ਨਾ ਈਮਾਨ ਆਪਣੇ ਨਿਜੀ ਮਤਲਬ ਲਈ ਪੰਜਾਬ ਵਿਚ ਅਮਨ ਤੇ ਸ਼ਾਂਤਮਈ ਮਾਹੌਲ ਵਿਚ ਵੱਸ ਰਹੇ ਲੋਕਾਂ ਨੂੰ ਵਿਕਾਸੀ ਕਾਰਜਾਂ ਦੇ ਸੁਪਣੇ ਦਿਖਾ ਕੇ ਗੁੰਮਰਾਹ ਕਰ ਰਹੇ ਹਨ ਇਸ ਸੱਚ ਤੋਂ ਵੀ ਸਾਰੇ ਈ ਵਾਕਿਫ ਤੇ ਸਹਿਮਤ ਹੀ ਹੋਣਗੇ ਕੇ ਜਿਤਣ ਤੋਂ ਬਾਅਦ ਵਿਕਾਸ ਦੇ ਵਾਅਦੇ ਪੂਰੇ ਤਾਂ ਹੁੰਦੇ ਹਨ ਪਰ ਉਹ ਵੀ ਉਹਨਾਂ ਦੇ ਆਪਣੇ ਲਈ ਤੇ ਪਰਵਾਰਕ ਮੈਂਬਰਾਂ ਜਾਂ ਨਿਜੀ ਦੋਸਤਾਂ ਮਿਤਰਾਂ ਦੇ ਲੀ ਇਹਨਾਂ ਸਾਰੀਆਂ ਗੱਲਾਂ ਤੋਂ ਜਾਣੰੂ ਹੋਣ ਦੇ ਬਾਵਜੂਦ ਵੀ ਹਰੇਕ ਵਾਰੀ ਆਪਣੇ ਵਲੋਂ ਇਨਾਂ ਗੰਦੀ ਸਿਆਸਤ ਨੂੰ ਆਪਾਂ ਆਪਣਾ ਯੋਗਦਾਨ ਵੋਟਾਂ ਦੁਆਰਾ ਪਾ ਕੇ ਇਸ ਗੰਦਗੀ ਦਾ ਹਿਸਾ ਵੀ ਤਾਂ ਬਣਦੇ ਜਾ ਰਹੇ ਹਾਂ। ਇਨਾਂ ਦੀ ਸਹਿ ਥੱਲੇ ਸਰਕਾਰ ਦੇ ਅਧਿਕਾਰੀਆਂ ਵਲੋਂ ਹਕੂਮਤੀ ਢੰਗ ਨਾਲ ਧੱਕੇਸ਼ਾਹੀਆਂ ਕਰ ਕੇ ਜੁਲਮੀ ਦੇ ਜੁਰਮਾਂ ਨੂੰ ਪੂਰਨ ਸਹਿਯੋਗ ਦਿਤਾ ਜਾ ਰਿਹਾ ਹੈ ਅਤੇ ਇਸ ਸਿਆਸਤ ਦਾ ਅੰਤ ਹੋਣਾਂ ਮੈਨੂੰ ਮੇਰੀ ਨਜਰ ਵਿਚ ਹੁਣ ਜਮਾਂ ਈ ਧੰੁਦਲਾਂ ਜਿਹਾ ਹੋਇਆ ਪਿਆ ਲਗਦਾ ਏ ਕਾਰਨ ਲੋਕਾਂ ਦੀ ਅਣਭੋਲਤਾ ਤੇ ਅੱਖਾਂ ਬੰਦ ਕਰ ਕੇ ਇਨਾਂ ਦੇ ਖੋਖਲੇ ਵਾਅਦਿਆਂ ਤੇ ਯਕੀਨ ਬਾਰ ਬਾਰ ਕਰਨਾ ਕੌਮ ਨੂੰ ਨਿਘਾਰਤਾ ਦੇ ਵੱਲ ਲੈ ਕੇ ਜਾਣ ਦਾ ਮੁੱਖ ਕਾਰਨ ਬਣਦਾ ਜਾ ਰਿਹਾ ਹੈ।
ਹੁਣ ਲੇਖ ਦੇ ਅੰਤ ਵਿਚ ਵਿਚਾਰ ਦੀ ਸਾਂਝ ਨੂੰ ਰੋਕਦਾ ਹੋਇਆ ਫੈਸਲਾ ਆਪ ਸੰਗਤ ਨੂੰ ਲੈਣ ਲਈ ਬੇਨਤੀ ਕਰਦਾ ਹਾਂ ਕਿ ਹੁਣ ਪੰਜਾਬ ਦੀ ਆਨ ਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਅਤੇ ਸਿਖੀ ਦੇ ਮਹਾਨ ਸਿਧਾਤਾਂ ਤੇ ਲਗਾਏ ਜਾ ਰਹੇ ਦਾਗ ਨੂੰ ਰੋਕਣ ਅਤੇ ਉਨਾਂ ਦੋਖੀਆਂ ਕਾਰਨ ਲਗੇ ਦਾਗਾਂ ਨੂੰ ਮਿਟਾਉਣ ਲਈ ਗੁਰੂ ਸਾਹਿਬ ਜੀ ਵਿਚ ਦਰਜ ਅਨੇਕਾਂ ਸਬਦਾਂ ਨੂੰ ਮਨਾਂ ਵਿਚ ਵਸਾ ਕੇ ਜੀਵਨ ਨੂੰ ਸੁਚਜੀ ਸੇਧ ਦਈਏ ਤੇ ਖਾਲਸ ਖਾਲਸੇ ਰੂਪੀ ਸਿੰਘਾਂ ਦੀ ਅਗਵਾਈ ਹੇਠ ਉਹਨਾਂ ਸਾਰਿਆਂ ਪੰਥ ਦੋਖੀਆਂ ਨਾਲ ਪੂਰਨ ਬਾਈਕਾਟ ਕਰੀਏ ਜਿਨਾਂ ਪੰਜਾਬ ਦੀ ਅਮਨ ਸਾਂਤੀ ਦਾ ਘਾਣ ਕੀਤਾ ਹੈ ਤਾਂ ਕਿ ਪੰਜਾਬੀਅਤ ਦੀ ਅਣਖੀ ਨੋਜੁਆਨੀ ਜਿਸ ਦੇ ਸਿਰ ਤੇ ਦਸਤਾਰ ਦੇਖ ਕੇ ਦੂਰੋ ਹੀ ਸਰਦਾਰ ਜੀ ਕਹਿ ਕੇ ਸਤਿਕਾਰ ਕਰਨ ਵਾਲੇ ਲੋਕ ਹੁਣ ਪਾਸਾ ਵੱਟਣ ਦੀ ਥਾਂ ਇਨਾਂ ਜੁਲਮੀ ਸਰਕਾਰਾਂ ਨੂੰ ਲਾਹਨਤਾ ਪਾਉਣ ਅਤੇ ਰੋਸ ਪ੍ਰਦਰਸਨ ਦੌਰਾਨ ਕਹਿਣ ਕਿ ਸਹੀਦ ਅਤੇ ਸੰਘਰਸ ਕਰ ਰਹੇ ਸਿੰਘਾਂ ਨੂੰ ਅਤਿਵਾਦੀ ਹੋਣ ਦਾ ਦਰਜਾ ਦੇ ਰਹੀਉ ਸਰਕਾਰੋ ਤੇ ਸਰਕਾਰ ਦੇ ਅਹੁਦਿਆਂ ਦੇ ਲਾਲਚੀ ਅਧਿਕਾਰੀਉ ਤੁਂਸੀ ਇਹ ਭੁੱਲ ਗਏ ਹੋ ਕਿ ਭਾਰਤ ਦੇਸ਼ ਦੀ ਆਜਾਦੀ, ਸਰਬ ਧਰਮਾਂ ਦੀ ਰਾਖੀ ਲਈ ਅਤੇ ਸਤਿਕਾਰ ਲਈ ਮੁਢ ਤੋਂ ਮੋਢੀ ਹੋ ਕੇ ਸਿੰਘ ਸੂਰਮਿਆਂ ਨੇ ਹਸਦਿਆਂ ਹਸਦਿਆਂ ਸਹੀਦੀਆਂ ਦਿਤੀਆਂ ਹਨ। ਜੇਕਰ ਅਨਜਾਣ ਪੁਣੇ ਵਿਚ ਦਾਸ ਵਲੋਂ ਵਰਤੇ ਗਏ ਲਫਜਾਂ ਕਾਰਨ ਕਿਸੇ ਮੇਰੇ ਵੀਰ ਤੇ ਮੇਰੀਆਂ ਭੈਣਾਂ ਨੂੰ ਦੁੱਖ ਲੱਗਿਆ ਹੋਵੇ ਤਾਂ ਮਾਫ ਕਰਨਾ।
ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਆਪ ਜੀ ਦਾ ਦਾਸ
ਹਰਮਿੰਦਰ ਸਿੰਂਘ ਭੱਟ
ਬਿਸਨਗੜ (ਬਈਏਵਾਲ)
ਸੰਗਰੂਰ 9914062205

Tags:
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration