"/> ਮਾਡਲਿੰਗ ਦੀ ਦੁਨੀਆ ਵਿੱਚ ਉਭਰਦਾ ਸਿਤਾਰਾ-ਹਰਸ਼ ਪੰਧੇਰ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮਾਡਲਿੰਗ ਦੀ ਦੁਨੀਆ ਵਿੱਚ ਉਭਰਦਾ ਸਿਤਾਰਾ-ਹਰਸ਼ ਪੰਧੇਰ

Published On: punjabinfoline.com, Date: Nov 10, 2015

5 ਫੁੱਟ 9 ਕੁ ਇੰਚ ਦਾ ਮਛੋਹਰ ਜਿਹਾ ਸੋਹਣਾ ਸੁੱਨਖਾ ਮੁੰਡਾ ਹਰਸ਼ ਪੰਧੇਰ ਪਿਛਲੇ ਸਮੇਂ ਤੋਂ ਮਾਡਲਿੰਗ ਰਾਂਹੀ ਚਰਚਾ ਵਿੱਚ ਹੈ, ਹਰਸ਼ ਮਨਜੀਤ ਰੂਪੋਵਾਲੀਆ ਦੇ ਗੀਤ ਗੂੰਜੇ ਚਮਕੀਲਾ ਰਾਂਹੀ ਆਪਣੀ ਪਹਿਚਾਨ ਬਣਾ ਚੁੱਕਾ ਹੈ।ਹਰਸ਼ ਪੰਧੇਰ ਦਾ ਜਨਮ ਸ੍ਰ. ਹਾਕਮ ਸਿੰਘ ਦੇ ਘਰ ਮਾਤਾ ਸਰਬਜੀਤ ਕੌਰ ਦੀ ਕੁਖੋਂ ਜਿਲ੍ਹਾਂ ਪਟਿਆਲਾ ਦੇ ਪਿੰਡ ਮਾੜੀਆ ਹਰਪਾਲਾਂ ਸ਼ਹਿਰ ਪਾਤੜਾ ਦੇ ਨੇੜੇ ਹੋਇਆ ਅਤੇ ਫਿਰ ਮੁਢਲੀ ਪੜਾਈ ਕਰਨ ਤੋਂ ਗੁਰੇਜੂਅੇਸ਼ਨ ਵੀ ਇਥੇ ਰਹਿੰਦੇ ਹੋਏ ਹੀ ਕੀਤੀ।ਕਾਲਜ ਦੇ ਸਮੇਂ ਤੋਂ ਹੀ ਭੰਗੜੇ ਦਾ ਸ਼ੌਕ ਰਖਣ ਕਾਰਨ ਕਾਲਜ ਵੱਲੋਂ ਕਾਫੀ ਦੇਰ ਤੱਕ ਭੰਗੜੇ ਦੀ ਟੀਮ ਦਾ ਮੈਂਬਰ ਰਿਹਾ ਅਤੇ ਨੈਸ਼ਨਲ ਲੈਵਲ ਤੱਕ ਭੰਗੜੇ ਰਾਹੀਂ ਆਪਣੀ ਵੱਖਰੀ ਪਹਿਚਾਣ ਬਣਾਈ।ਇਸ ਤੋਂ ਬਾਅਦ ਹਰਸ਼ ਪੰਧੇਰ ਦਾ ਸਾਲ 2011 ਵਿੱਚ ਪਹਿਲੇ ਵਾਰ ਗਾਇਕ ਮੰਨਾ ਢਿਲੋਂ ਦੇ ਗੀਤ ਵਿੱਚ ਮਾਡਲਿੰਗ ਕਰਨ ਦਾ ਮੋਕਾਂ ਮਿਲਿਆ।ਜਿਸ ਤੋਂ ਬਾਅਦ ਮਾਡਲਿੰਗ ਦੀ ਦੁਨੀਆ ਵਿੱਚ ਹਰਸ਼ ਦਾ ਰਾਹ ਖੁੱਲ ਗਿਆ।
ਇਸ ਤੋਂ ਬਾਅਦ ਹਰਸ਼ ਨੇ ਪੰਜਾਬ ਦੇ ਨਾਮਵਰ ਕਲਾਕਰਾਂ ਦੇ ਗੀਤਾਂ ਵਿੱਚ ਮਾਡਲਿੰਗ ਰਾਂਹੀ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਜਿਸ ਵਿੱਚ ਰੁਪਿੰਦਰ ਹਾਂਡਾ ਦੀਆਂ ਬੋਲੀਆ, ਗਾਇਕ ਐਜੀ.ਐਸ਼ ਦੇ ਗੀਤ ਚੁਬਾਰਾਂ ਛੜਿਆਂ ਦਾ, ਤੋਂ ਇਲਾਵਾਂ ਗਾਇਕ ਕੁਲਦੀਪ ਰਸੀਲਾ, ਬਾਬੂ ਚੰਡੀਗੜ੍ਹੀਆ, ਸੋਹਣ ਸੰਕਰ, ਰਾਣਾ ਸੰਧੂ, ਤੋਂ ਇਲਾਵਾ ਗੁਰਬਖਸ਼ ਸ਼ੌਕੀ ਦੇ ਗੀਤਾਂ ਵਿੱਚ ਵੀ ਮਾਡਲਿੰਗ ਕਰ ਚੁੱਕਾ ਹੈ।ਪਿਛਲੇ ਸਮੇਂ ਵਿੱਚ ਰਲੀਜ ਹੋਏ ਮਨਜੀਤ ਰੂਪੋਵਾਲੀਆ ਦੇ ਸਿੰਗਲ ਟਰੈਕ ਗੂੰਜੇ ਚਮਕੀਲਾਂ ਰਾਂਹੀ ਲੋਕਾ ਦੀਆ ਨਜਰਾਂ ਵਿੱਚ ਆਇਆ ਹਰਸ਼ ਪੰਧੇਰ ਹੁੱਣ ਆਉਣ ਵਾਲੇ ਸਮੇਂ ਵਿੱਚ ਵੀ ਕਾਫੀ ਗੀਤਾ ਵਿੱਚ ਨਜਰ ਆਵੇਗਾ ਜਿਸ ਵਿੱਚ ਗਲਵ ਵੜੈਚ, ਮਨਜੀਤ ਰੂਪੋਵਾਲੀਆ, ਰੁਪਿੰਦਰ ਹਾਡਾਂ ਤੋਂ ਪੰਜਾਬ ਦੇ ਨਾਮਵਰ ਕਲਾਕਰਾਂ ਦੇ ਗੀਤਾਂ ਵਿੱਚ ਮਾਡਲਿੰਗ ਰਾਂਹੀ ਆਪਣਾ ਪੈਰ ਮਿਊਜਕ ਇੰਡਸਟਰੀ ਵਿੱਚ ਹੋਰ ਵੀ ਪੱਕਾ ਕਰੇਗਾ।ਇਕ ਪੰਜਾਬੀ ਫਿਚਰ ਫਿਲਮ ਲਈ ਹਰਸ਼ ਦੀ ਗੱਲਬਾਤ ਚੱਲ ਰਹੀ ਜਿਸ ਰਾਂਹੀ ਸ਼ਾਇਦ ਹਰਸ਼ ਨੂੰ ਆਪਣੇ ਸਰੋਤਿਆ ਦੇ ਰੂ-ਬ-ਰੂ ਹੋਣ ਦਾ ਮਾਣ ਮਿਲੇ।
ਹਰਸ਼ ਵੀਰ ਦਾ ਮੰਨਣਾ ਹੈ ਕਿ ਅਜੇ ਉਹ ਆਪਣੀ ਮੰਜਿਲ ਤੋਂ ਕਾਫੀ ਦੁਰ ਹੈ,ਪ੍ਰੰਤੂ ਸਫਰ ਜਾਰੀ ਹੈ, ਅਤੇ ਉਸ ਨੂੰ ਉਮੀਦ ਵੀ ਹੈ ਕਿ ਜਲਦ ਹੀ ਆਪਣੀ ਮੰਜਿਲ ਤੇ ਪਹੁੰਚ ਜਾਏਗਾ।ਇਸ ਸਫਰ ਵਿੱਚ ਉਹ ਸਭ ਤੋਂ ਵੱਧ ਯੌਗਦਾਨ ਆਪਣੇ ਇਕ ਖਾਸ ਦੋਸਤ ਪੰਜਾਬੀ ਕਲਾਕਾਰ ਮਨਜੀਤ ਰੂਪਵਾਲੀਆ ਦਾ ਮੰਨਦਾ ਹੈ,ਜਿਸ ਨੂੰ ਹਰਸ਼ ਆਪਣਾ ਵੱਡਾ ਭਰਾਂ ਮੰਨਦਾ ਹੈ।ਇਸ ਤੋਂ ਇਲਾਵਾ ਪਰਿਵਾਰ, ਅਤੇ ਹੋਰ ਯਾਰਾ ਦੋਸਤਾ ਦੀ ਹੱਲਾਂਸ਼ੇਰੀ ਨੂੰ ਵੀ ਕਦੇ ਮਾਨ ਦੇਣਾ ਨਹੀ ਭੁਲਦਾ।ਜਿਨ੍ਹਾਂ ਦੇ ਕਾਰਨ ਹਰਸ਼ ਅੱਜ ਬੁਲੰਦੀ ਦੀਆ ਪੋੜੀਆਂ ਨਿਰਤੰਰ ਚੜ੍ਹ ਰਿਹਾ ਹੈ।


ਲੇਖਕ:-ਸੰਦੀਪ ਰਾਣਾ ਬੁਢਲ਼ਾਡਾ।
ਪਤਾ:ਨੇੜੇ ਬੀ.ਡੀ.ਪੀ.ਓ ਦਫਤਰ ਬੁਢਲਾਡਾ
ਜਿਲ੍ਹਾਂ ਮਾਨਸਾ(ਪੰਜਾਬ)151502,ਭਾਰਤ
ਮੋਬਾਇਲ ਨੰਬਰ:+91-97801-51700

Tags: ludhiana
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration