"/> ਸ.ਸ.ਸਕੂਲ ਅੱਕਾਵਾਲੀ ਨੇ ਖੋ-ਖੋ ਵਿੱਚ ਮਾਰੀਆ ਮੱਲ੍ਹਾਂ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸ.ਸ.ਸਕੂਲ ਅੱਕਾਵਾਲੀ ਨੇ ਖੋ-ਖੋ ਵਿੱਚ ਮਾਰੀਆ ਮੱਲ੍ਹਾਂ

Published On: punjabinfoline.com, Date: Nov 19, 2015

ਨੈਸ਼ਨਲ ਖੇਡਾ ਲਈ ਚੁੱਣੇ ਗਏ ਕੁੱਝ ਬੱਚੇ
ਬੁਢਲਾਡਾ,19 ਨੰਵਬਰ (ਸੰਦੀਪ ਰਾਣਾ) ਪਿਛਲੇ ਦਿਨੀ ਜਿਲ੍ਹਾ ਮਾਨਸਾ ਦੇ ਪਿੰਡ ਉਭਾ ਵਿੱਚ ਗੁਰੂਕੁਲ ਅਕੈਡਮੀ ਵਿਖੇ ਹੋਈਆਂ ਪੰਜਾਬ ਸਕੂਲ ਦੀਆ ਖੇਡਾ ਵਿੱਚੋਂ ਸ.ਸ.ਸਕੂਲ ਅੱਕਾਂਵਾਲੀ ਨੇ ਖੋ-ਖੋ ਦੀ ਖੇਡ ਵਿੱਚੋਂ ਪੂਰੇ ਪੰਜਾਬ ਵਿਚੋਂ ਦੁਸਰਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਨਾਮ ਉੱਚਾ ਕੀਤਾ ਹੈ।ਇਨ੍ਹਾ ਹੋਣ ਵਾਲੀਆ ਪੰਜਾਬ ਸਕੂਲ ਦੀਆ ਖੇਡਾ ਵਿਚੋਂ ਖੋ-ਖੋ ਅੰਡਰ 17 ਲੜਕਿਆਂ ਨੇ ਦੁਸਰਾ ਸਥਾਨ ਪ੍ਰਾਪਤ ਕੀਤਾ।ਇਨ੍ਹਾ ਵਿੱਚ ਪ੍ਰਿੰਸੀਪਲ ਸ੍ਰੀ ਨਿਖਿਲ ਰੰਜਨ ਮੌਂਡਲ ਜੀ ਯੋਗ ਅਗਵਾਈ ਅਧੀਨ ਸ੍ਰੀ ਜਗਦੇਵ ਸਿੰਘ ਡੀ.ਪੀ.ਈ ,ਸ੍ਰੀ ਸੁਖਵਿੰਦਰ ਸਿੰਘ ਪੀ.ਟੀ .ਆਈ ,ਸ੍ਰੀ ਗੁਰਮੀਤ ਸਿੰਘ ਅ/ਕ ਟੀਚਰ ਦੀ ਸਖਤ ਮਿਹਨਤ ਸਦਕਾ ਇਹ ਪ੍ਰਾਪਤੀ ਕੀਤੀ ਗਈ।ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਅੱਗੇ ਵੀ ਉਹ ਬੱਚਿਆ ਨੂੰ ਖੇਡਾ ਪ੍ਰਤੀ ਯੋਗ ਸਹੁਲਤਾਂ ਮੁਹਾਈਆ ਕਰਵਾਉਦੇਂ ਰਹਿਣਗੇ ਜਿਸ ਨਾਲ ਬੱਚਿਆ ਦਾ ਉਤਸ਼ਾਹ ਹੋਰ ਵੀ ਜਿਆਦਾ ਵਧੇਗਾ।ਇਸ ਤੋਂ ਇਲਾਵਾ ਸਮੂਹ ਸਟਾਫ ਦੇ ਸਹਿਯੋਗ ਅਤੇ ਇਹਨਾਂ ਪ੍ਰਾਪਤੀਆਂ ਲਈ ਪ੍ਰਿੰਸੀਪਲ ਵੱਲੋ ਖੂਬ ਪ੍ਰਸੰਸ਼ਾ ਕੀਤੀ ਗਈ ।ਇਹ ਵੀ ਵਰਨਣ ਯੋਗ ਹੈ ਕਿ ਇਨ੍ਹਾ ਖੇਡਾ ਕਾਰਗੁਜਾਰੀ ਤੋਂ ਖੂਸ਼ ਹੋ ਕੇ ਚੋਣ ਕਮੇਟੀ ਨੇ ਨੈਸਨਲ ਸਕੂਲ ਖੇਡਾਂ ਲਈ ਲਖਵੀਰ ਸਿੰਘ ,ਕੁਲਵੰਤ ਸਿੰਘ ਦੀ ਚੋਣ ਕੀਤੀ ਗਈ ਹੈ।ਖੋ-ਖੋ ਅੰਡਰ 19 ਸਾਲ ਲ਼ੜਕੀਆਂ ਵਿੱਚ ਪਰਮਜੀਤ ਕੌਰ ਦੀ ਨੈਸ਼ਨਲ ਸਕੂਲ ਖੇਡਾਂ ਲਈ ਚੋਣ ਕੀਤੀ ਗਈ ਹੈ।ਇਹਨਾਂ ਖੇਡਾ ਵਿੱਚ ਪ੍ਰਾਪਤੀਆਂ ਨਾਲ ਬੱਚਿਆ ਨੇ ਸਕੂਲ ਅਤੇ ਆਪਣੇ ਮਾਪਿਆ ਦਾ ਰੋਸ਼ਨ ਕੀਤਾ ।ਇਸ ਮੌਕੇ ਪਿੰਡ ਦੇ ਸਰਪੰਚ ਸ੍ਰੀ ਦਰਸਨ ਸਿੰਘ ,ਸ੍ਰੀ ਲੱਖਾ ਸਿੰਘ ਲੈਕ: ਅੰਗਰੇਜੀ,ਸ੍ਰੀ ਰਾਮ ਸਿੰਘ ,ਸ੍ਰੀ ਹਰਪ੍ਰੀਤ ਸਿੰਘ ,ਸ੍ਰੀ ਤਜਿੰਦਰ ਕੁਮਾਰ , ਸ੍ਰੀ ਗੁਰਦੀਪ ਸਿੰਘ ,ਸ਼੍ਰੀ ਗੁਰਜੰਟ ਸਿੰਘ ਹਾਜਰ ਸਨ।

Tags:
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration