"/> ਅੱਜ ਤੋਂ ਸ਼ੁਰੂ ਕਿਲਾ ਰਾਏਪੁਰ ਦੀਆਂ ਪੇਂਡੂ ਓਲੰਪਿਕ ਖੇਡਾਂ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਅੱਜ ਤੋਂ ਸ਼ੁਰੂ ਕਿਲਾ ਰਾਏਪੁਰ ਦੀਆਂ ਪੇਂਡੂ ਓਲੰਪਿਕ ਖੇਡਾਂ

Published On: punjabinfoline.com, Date: Feb 04, 2016

ਲੁਧਿਆਣਾ(ਗੁਰਬਿੰਦਰ ਸਿੰਘ) : ਪੇਂਡੂ ਓਲੰਪਿਕਸ ਦੇ ਨਾਂ ਨਾਲ ਦੁਨੀਆ ਭਰ 'ਚ ਮਸ਼ਹੂਰ ਕਿਲਾ ਰਾਏਪੁਰ ਦੀਆਂ ਖੇਡਾਂ 4 ਫਰਵਰੀ ਤੋਂ ਗਰੇਵਾਲ ਖੇਡ ਸਟੇਡੀਅਮ ਕਿਲਾ ਰਾਏਪੁਰ ਵਿਖੇ ਸ਼ੁਰੂ ਹੋ ਰਹੀਆਂ ਹਨ। ਗਰੇਵਾਲ ਸਪੋਰਟਸ ਐਸੋਸੀਏਸ਼ਨ ਵੱਲੋਂ ਬੁੱਧਵਾਰ ਨੂੰ ਗੁਰੂ ਨਾਨਕ ਸਟੇਡੀਅਮ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ।
ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ ਭਗਵੰਤ ਮੈਮੋਰੀਅਲ ਹਾਕੀ ਗੋਲਡ ਕੱਪ ਤੋਂ ਇਲਾਵਾ ਘੋੜਿਆਂ ਦੀ ਦੌੜ, ਐਥਲੈਟਿਕਸ, ਲੜਕੀਆਂ ਦੀ ਕਬੱਡੀ, ਕੁੱਤਿਆਂ ਦੀਆਂ ਟਰੈਕ ਦੌੜਾਂ, ਰੱਸਾਕਸ਼ੀ, ਜਿਮਨਾਸਟਿਕ, ਬਾਜ਼ੀਗਰਾਂ ਦੇ ਸ਼ੋਅ, ਨਿਹੰਗ ਸਿੰਘਾਂ ਦੇ ਕਰਤੱਬਾਂ ਤੋਂ ਇਲਾਵਾ ਹੋਰ ਕਈ ਰਵਾਇਤੀ ਖੇਡਾਂ ਵੇਖਣ ਨੂੰ ਮਿਲਣਗੀਆਂ ਅਤੇ ਗਿੱਧਾ-ਭੰਗੜਾ ਤੇ ਰਾਜਸਥਾਨੀ ਨਾਚ ਵੀ ਹੋਵੇਗਾ। ਜਨਰਲ ਸਕੱਤਰ ਪਰਮਜੀਤ ਸਿੰਘ ਗਰੇਵਾਲ ਅਤੇ ਸੈਕਟਰੀ ਬਲਵਿੰਦਰ ਸਿੰਘ ਜੱਗਾ ਨੇ ਦੱਸਿਆ ਕਿ ਖੇਡਾਂ ਦਾ ਰਸਮੀ ਉਦਘਾਟਨ 5 ਫਰਵਰੀ ਨੂੰ ਚੌਧਰੀ ਨੰਦ ਲਾਲ ਮੁੱਖ ਪਾਰਲੀਮਾਨੀ ਸਕੱਤਰ ਕਰਨਗੇ, ਜਦਕਿ 6 ਫਰਵਰੀ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਮੁੱਖ ਮਹਿਮਾਨ ਹੋਣਗੇ।
ਇਨਾਮਾਂ ਦੀ ਵੰਡ 7 ਫਰਵਰੀ ਨੂੰ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋਂ ਕੀਤੀ ਜਾਵੇਗੀ। ਇਸ ਮੌਕੇ ਸੈਕਟਰੀ ਬਲਵਿੰਦਰ ਸਿੰਘ ਜੱਗਾ, ਜਨਰਲ ਸਕੱਤਰ ਪਰਮਜੀਤ ਸਿੰਘ, ਖਜ਼ਾਨਚੀ ਜਸਜੀਤ ਸਿੰਘ ਹਨੀ, ਪਰਮਜੀਤ ਸਿੰਘ ਗਰੇਵਾਲ ਟਾਇਰ ਅਸਿਸਟੈਂਟ ਚੀਫ ਆਰਗੇਨਾਈਜ਼ਰ, ਰਣਜੀਤ ਸਿੰਘ ਮਾਂਗਟ, ਰੁਪਿੰਦਰ ਸਿੰਘ ਗਰੇਵਾਲ, ਕੁਲਜਿੰਦਰ ਸਿੰਘ ਜਿੰਦੀ ਅਤੇ ਸ਼ਵੀ ਗਰੇਵਾਲ ਹਾਜ਼ਰ ਸਨ।

Tags: punjab
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration