"/> ਬੱਚੀ ਨਾਲ ਛੇੜ-ਛਾੜ ਦੇ ਦੋਸ਼ ’ਚ ਭਾਜਪਾ ਐਮਐਲਸੀ ਗ੍ਰਿਫ਼ਤਾਰ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਬੱਚੀ ਨਾਲ ਛੇੜ-ਛਾੜ ਦੇ ਦੋਸ਼ ’ਚ ਭਾਜਪਾ ਐਮਐਲਸੀ ਗ੍ਰਿਫ਼ਤਾਰ

Published On: punjabinfoline.com, Date: Jul 25, 2016

ਪਟਨਾ/ਹਾਜੀਪੁਰ - ਭਾਜਪਾ ਨੂੰ ਬਿਹਾਰ ਵਿੱਚ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਅੱਜ ਉਸ ਦੇ ਐਮਐਲਸੀ ਤੁੰਨਾ ਜੀ ਪਾਂਡੇ ਨੂੰ ਰੇਲ ਗੱਡੀ ’ਚ ਇਕ ਨਾਬਾਲਗ ਕੁੜੀ ਨਾਲ ਛੇੜ-ਛਾੜ ਦੇ ਦੋਸ਼ ਹੇਠ ਹਾਜੀਪੁਰ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਕਾਰਨ ਪਾਰਟੀ ਨੇ ਉਸ ਨੂੰ ਮੁਅੱਤਲ ਕਰ ਦਿੱਤਾ ਹੈ। ਸੁਪਰਡੈਂਟ ਆਫ ਰੇਲਵੇ ਪੁਲੀਸ, ਮੁਜ਼ੱਫਰਨਗਰ ਬੀ ਐਨ ਝਾਅ ਨੇ ਦੱਸਿਆ ਕਿ ਹਾਵੜਾ-ਗੋਰਖਪੁਰ ਪੂਰਵਆਂਚਲ ਐਕਸਪ੍ਰੈੱਸ ਵਿੱਚ ਹੋਈ ਇਸ ਘਟਨਾ ਬਾਰੇ 12 ਸਾਲਾ ਕੁੜੀ ਦੇ ਮਾਪਿਆਂ ਦੀ ਸ਼ਿਕਾਇਤ ’ਤੇ ਐਮਐਲਸੀ ਪਾਂਡੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਖ਼ਿਲਾਫ਼ ਆਈਪੀਸੀ ਦੀ ਧਾਰਾ 354 ਏ ਅਤੇ ਪੋਸਕੋ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਚੀਫ ਜੁਡੀਸ਼ਲ ਮੈਜਿਸਟਰੇਟ ਜੈਰਾਮ ਪ੍ਰਸਾਦ ਨੇ ਮੁਲਜ਼ਮ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ।

Tags: ਭਾਜਪਾ ਨਾਬਾਲਗ ਗ੍ਰਿਫ਼ਤਾਰ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration