"/> ਪਲੇਠੇ ਗੀਤ ਸਵਾਦ ਰਾਹੀ ਲੋਕਾਂ ਦੀ ਕਚੈਹਰੀ ਵਿੱਚ ਹਾਜਰ ਸੰਭੂ ਮਸਤਾਨਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪਲੇਠੇ ਗੀਤ ਸਵਾਦ ਰਾਹੀ ਲੋਕਾਂ ਦੀ ਕਚੈਹਰੀ ਵਿੱਚ ਹਾਜਰ ਸੰਭੂ ਮਸਤਾਨਾ

21 ਅਕਤੂਬਰ ਨੂੰ ਹੋਵੇਗਾ ਗੀਤ ਰਲੀਜ
Published On: punjabinfoline.com, Date: Oct 14, 2016

ਸੰਭੂ ਮਸਤਾਨਾ ਵੇਸੇ ਤਾਂ ਪੰਜਾਬੀ ਕਾਵਿ ਨਾਲ ਜੁੜਿਆ ਹੋਇਆ ਨਾਮ ਹੈ।ਆਪਣੀਆਂ ਕਵਿਤਾਵਾਂ ਰਾਹੀ ਪੰਜਾਬ ਕਈ ਕਵੀ ਦਰਬਾਰਾਂ ਵਿੱਚ ਸੰਭੂ ਨੇ ਆਪਣੀ ਹਾਜਰੀ ਲਗਵਾਈ।ਸੰਭੂ ਦਾ ਜਨਮ ਮਾਨਸਾ ਜਿਲੇ ਦੇ ਪਿੰਡ ਜੋਗਾ ਵਿੱਚ ਪਿਤਾ ਮੱਖਣ ਸਿੰਘ ਦੇ ਘਰ ਅਤੇ ਮਾਤਾ ਮਨਦੀਪ ਕੌਰ ਦੀ ਕੁੱਖੋ ਹੋਇਆ ਅਤੇ ਘਰਦਿਆਂ ਦੇ ਸੰਭੂ ਦਾ ਨਾਮ ਪਰਮਦੀਪ ਸਿੰਘ ਰੱਖਿਆ।ਸੰਭੂ ਨੂੰ ਵੇਸੇ ਬਚਪਨ ਤੋਂ ਲਿਖਣ ਦਾ ਸ਼ੌਕ ਪੈ ਗਿਆ ਸੀ।ਉਸ ਨੂੰ ਇਹ ਚੇਟਕ ਆਪਣੇ ਪਿਤਾ ਤੋਂ ਲੱਗੀ। ਸਕੂਲ ਵਿੱਚ ਪੜਦੇ ਹੋਏ ਹੀ ਸੰਭੂ ਨੇ ਕਾਫੀ ਕਾਵਿ ਮੁਕਾਬਲਿਆਂ ਵਿੱਚ ਹਿਸਾ ਲਿਆ।ਉਸ ਤੋਂ ਬਾਅਦ ਸੰਭੂ ਨੇ ਪੰਜਾਬ ਦੇ ਮਸ਼ਹੂਰ ਕਵੀ ਸ੍ਰ. ਬਚਿੱਤਰ ਸਿੰਘ ਪਾਰਸ ਗਿਦੜਬਾਹਾ ਤੋਂ ਕਵਿਤਾ ਲ਼ਿਖਣ ਦੇ ਗੁਰ ਸਿੱਖੇ ਅਤੇ ਪਿੰਗਲ ਦਾ ਗਿਆਨ ਵੀ ਲਿਆ ਅਤੇ ਫਿਰ ਤੋਂ ਮਹਰੂਮ ਕਵੀ ਮਾਨ ਸਿੰਘ ਮਾਨ ਦਿੱਲੀ ਅਤੇ ਕਵੀ ਸੁਲੇਖ ਸਾਥੀ "ਦਿੱਲੀ" ਤੋਂ ਸਿੱਖਿਆ ਲੈ ਕੇ ਆਪਣੀ ਲੇਖਣੀ ਵਿੱਚ ਹੋਰ ਸੂਧਾਰ ਲੈ ਕੇ ਆਇਆ।2005 ਤੋਂ ਲਗਤਾਰ ਹੁੱਣ ਤੱਕ ਨਿਰੰਕਾਰੀ ਮਿਸ਼ਨ ਦੁਆਰਾ ਕਰਵਾਏ ਜਾਦੇਂ ਸਲਾਨਾ ਕਵੀ ਦਰਬਾਰਾ ਤੋਂ ਇਲਾਵਾ ਸੰਭੂ ਹੋਰ ਵੀ ਕਵੀ ਦਰਾਵਰਾਂ ਵਿੱਚ ਆਪਣੀ ਹਾਜਰੀ ਲਵਾ ਲਿਆ ਹੈ।ਸਾਲ 2001 ਤੋਂ 2007 ਤੱਕ ਸੰਭੂ ਦੀਆਂ ਮਿੰਨੀ ਕਹਾਣੀਆਂ, ਲੇਖ, ਫੀਚਰ ਆਰਟੀਕਲ ਅਤੇ ਕਵਿਤਾਵਾਂ ਪੰਜਾਬ ਦੇ ਵੱਖ ਵੱਖ ਅਖਬਾਰਾਂ ਵਿੱਚ ਛਪਦੇ ਰਹੇ।ਸੰਭੂ ਦੇ ਲਿਖੇ ਗੀਤਾਂ ਦੀਆਂ 10 ਤੋਂ ਵੱਧ ਕਿਤਾਬਾਂ ਛੱਪ ਚੁੱਕੀਆ ਹਨ।ਇਸ ਤੋਂ ਇਲਾਵਾ ਪੰਜਾਬੀ ਚੈਨਲ ਪੀ.ਟੀ.ਸੀ ਦੇ ਵਾਈਸ ਆਫ ਪੰਜਾਬ ਦੇ ਫਸਟ ਰਨਰ ਅੱਪ ਹਰਜਿੰਦਰ ਮਨੀ ਦੀ ਅਵਾਜ ਵਿੱਚ ਸੰਭੂ ਦਾ ਪਹਿਲਾ ਗੀਤ ਭਗਤ ਸਿੰਘ ਰਿਕਾਰਡ ਹੋਇਆ।ਜਿਸ ਨਾਲ ਸੰਭੂ ਪੰਜਾਬ ਦੇ ਗੀਤਕਾਰਾ ਦੀ ਸੂਚੀ ਵਿੱਚ ਸ਼ਾਮਿਲ ਹੋ ਗਿਆ।ਇਸ ਤੋਂ ਇਲਾਵਾ ਪੰਜਾਬ ਦੇ ਮਸ਼ਹੂਰ ਗਾਇਕ ਮੱਘਰ ਅਲੀ ਨੇ ਸੰਭੂ ਦੇ ਲਿਖੇ ਗੀਤਾਂ ਨੂੰ ਆਪਣੀ ਅਵਾਜ ਦਿਤੀ।
ਹੁੱਣ ਸੰਭੂ ਮਸਤਾਨਾ ਆਪਣੇ ਪਲੇਠੇ ਗੀਤ "ਸਵਾਦ" ਨਾਲ ਲੋਕਾ ਦੀ ਕਹਿਚਰੀ ਵਿੱਚ ਹਾਜਰ ਹੋ ਰਿਹਾ ਹੈ।ਜਿਸ ਤੇ ਬੋਲਾਂ ਸੰਭੂ ਦੀ ਕਲਮ ਨੇ ਖੁਦ ਸਿਰਜੇ ਹਨ।ਇਹ ਲੋਕਾਂ ਦੇ ਮਨਾਂ ਜਿਥੇ ਇੱਕ ਠੋਕਰ ਮਾਰੇਗਾ ਕਿ ਅੱਜ ਦੇ ਇਨਸਾਨ ਫਿਤਰਤ ਬਾਰੇ ਉਥੇ ਹੀ ਸੰਭੂ ਨੂੰ ਪੰਜਾਬ ਦੇ ਗਾਇਕਾਂ ਦੀ ਸੂਚੀ ਵਿੱਚ ਜੋੜ ਦੇਵੇਗਾ।ਇਸ ਗੀਤ ਦਾ ਮਿਊਜਕ ਗੁਲਸ਼ਨ ਬਜਾਜ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਲੇਬਲ ਦੀਪ ਰਿਕਾਰਡ ਦਾ ਹੈ।ਸੰਭੂ ਨੇ ਇਸ ਗੀਤ ਤੋਂ ਕਾਫੀ ਉਮੀਦਾ ਲਗਾਈਆ ਹਨ।ਇਥੇ ਤੱਕ ਦੇ ਸਫਰ ਵਿੱਚ ਸੰਭੂ ਦੇ ਯਾਰਾਂ ਦੋਸਤਾ ਦੀ ਹੱਲਾਸ਼ੇਰੀ ਅਤੇ ਉਸ ਦੇ ਪਰਿਵਾਰ ਦਾ ਅਸ਼ੀਰਵਾਦ ਹਮੇਸ਼ਾ ਨਾਲ ਰਿਹਾ ਹੈ।

ਸੰਦੀਪ ਰਾਣਾ ਬੁਢਲਾਡਾ
ਨੇੜੇ ਬੀ.ਡੀ.ਪੀ.ਓ ਦਫਤਰ ਬੁਢਲਾਡਾ
ਜਿਲਾਂ ਮਾਨਸਾ(151502)
ਮੋਬਾਇਲ: +91-97801-51700

Tags: mansa punjab writer
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration