"/> ਹਮ ਤੇਰੇ ਸ਼ਹਿਰ ਮੇਂ ਆਏ ਹੈਂ ਮੁਸਾਫ਼ਿਰ ਕੀ ਤਰਹਾ…
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਹਮ ਤੇਰੇ ਸ਼ਹਿਰ ਮੇਂ ਆਏ ਹੈਂ ਮੁਸਾਫ਼ਿਰ ਕੀ ਤਰਹਾ…

ਮੁਹੱਬਤ ਕਲਾ ਮੰਚ ਵੱਲੋਂ ਮਹਿਫ਼ਿਲ-ਏ-ਗ਼ਜ਼ਲ ਦਾ ਆਯੋਜਨ
Published On: punjabinfoline.com, Date: Dec 20, 2016

ਬੁਢਲਾਡਾ, 18 ਦਸਬੰਰ(ਸੰਦੀਪ ਰਾਣਾ ਬੁਢਲਾਡਾ) ਅੱਜ ਬੁਢਲ਼ਾਡਾ ਸ਼ਹਿਰ ਵਿੱਚ ਮੁਹੱਬਤ ਕਲਾ ਮੰਚ ਬੁਢਲਾਡਾ ਵੱਲੋਂ ਇੱਕ ਸੰਗੀਤਮਈ ਸ਼ਾਮ ਦਾ ਆਯੋਜਨ ਸਥਾਨਕ ਰਾਮਲੀਲਾ ਗਰਾਊਂਡ ਦੇ ਆਂਗਨ ਵਿੱਚ ਕੀਤਾ ਗਿਆ,ਜਿਸ ਵਿੱਚ ਮੁੱਖ ਮਹਿਮਾਨ ਸ਼੍ਰੀ ਸੁਸ਼ੀਲ ਨਾਗਪਾਲ ਐਗ਼ਜ਼ੀਕਿਊਟਿਵ ਡਾਇਰੈਕਟਰ ਐਫ.ਸੀ.ਆਈ ਚੰਡੀਗੜ ਨੇ ਸ਼ਮਾਂ ਰੋਸ਼ਨ ਕਰਕੇ ਮਹਿਫਲ ਦਾ ਅਗਾਜ ਕੀਤਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼੍ਰੀ ਗਿਆਨ ਚੰਦ ਲਾਡੀ ਡਾਇਰੈਕਟਰ ਹੋਲੀ ਹਾਰਟ ਸਕੂਲ ਅਤੇ ਸ਼੍ਰੀ ਪੀ ਕੇ ਅਰੋੜਾ ਐਡਵੋਕੇਟ ਨੇ ਮਹਿਫਲ ਵਿੱਚ ਸ਼ਿਰਕਤ ਕੀਤੀ।ਮਹਿਫ਼ਿਲ ਦਾ ਸ਼ੁਰੂਆਤ ਉੱਘੇ ਗਾਇਕ ਜਗਦੀਸ਼ ਭੱਟੀ ਨੇ ਉਸ ਬੇਵਫਾ ਸਜਨ ਦਾ ਆਇਆ ਖਿਆਲ…ਨਾਲ ਕੀਤੀ ,ਉਸਤੋਂ ਬਾਦ ਹਰਵਿੰਦਰ ਹੈਪੀ ਤੇ ਪਰਮਜੀਤ ਸੈਣੀ ਨੇ ਨਜ਼ਰ ਮੁਝਸੇ ਮਿਲਾਤੀ ਹੋ..ਗਾ ਕੇ ਖੂਬ ਰੰਗ ਬੰਨਿਆ।ਗੁਰਵਿੰਦਰ ਮਠਾੜੂ ਦੀ ਗ਼ਜ਼ਲ –ਇਸ਼ਕ ਆਖਦਾ ਏ…ਮਿਥੁਨ ਸ਼ਰਮਾ ਨੇ -ਚੁਪਕੇ ਚੁਪਕੇ ਰਾਤ ਦਿਨ..ਮੋਨੂੰ ਖਾਨ ਨੇ- ਹਮ ਤੇਰੇ ਸ਼ਹਿਰ ਮੇ ਆਏ ਹੈਂ…ਗਾ ਕੇ ਆਪਣੀ ਬਾਖੂਬੀ ਹਾਜ਼ਰੀ ਲਗਵਾਈ।ਇਸੇ ਦੌਰਾਨ ਕਪਿਲ ਸਚਦੇਵਾ,ਸਤੀਸ਼ ਯਾਦਵ ,ਜੋਨੀ, ਅੰਮ੍ਰਿਤਪਾਲ,ਮੋਹਿਤ ਚਾਵਲਾ,ਪ੍ਰਸ਼ਾਂਤ ਟੋਹਾਣਾ,ਸੁਮਿਤ ਅਤੇ ਸੁਖਚੈਨ ਸਿੰਘ ਨੇ ਆਪਣੇ ਫ਼ਨ ਦਾ ਮੁਜ਼ਾਹਰਾ ਕਰਦੇ ਹੋਏ ਮਹਿਫਲ ਨੂੰ ਝੂੰਮਣ ਲਾ ਦਿਤਾ। ਵਿੱਕੀ ਨਾਗਪਾਲ ਦੀ ਗ਼ਜ਼ਲ –ਹੰਗਾਮਾ ਹੈ ਕਿਉਂ ਬਰਪਾ…ਮਹਿਫਲ ਵਿੱਚ ਰੰਗ ਬੰਨ ਦਿਤਾ।ਇਸ ਮਹਿਫ਼ਿਲ ਵਿੱਚ ਉਭਰ ਰਹੇ ਪੰਜਾਬੀ ਗਾਇਕ ਸੁਲਤਾਨ ਖਾਨ ਵੀ ਆਪਣੀ ਗ਼ਜ਼ਲ ਨਾਲ ਸ਼ਰੋਤਿਆਂ ਦੇ ਰੂ ਬ ਰੂ ਹੋਏ,ਪ੍ਰੋਗਰਾਮ ਦੇ ਮੁੱਖ ਮਹਿਮਾਨ ਸ਼੍ਰੀ ਸੁਸ਼ੀਲ ਨਾਗਪਾਲ ਜੀ ਨੇ ਵੀ ਮਹਰੂਮ ਜਗਜੀਤ ਸਿੰਘ ਦੀ ਇੱਕ ਖੂਬਸੂਰਤ ਗ਼ਜ਼ਲ-ਪਿਆਰ ਕਾ ਪਹਿਲਾ ਖਤ ਲਿਖਨੇ ਮੈਂ…ਗਾ ਕੇ ਆਪਣੀ ਹਾਜ਼ਰੀ ਲਗਵਾਈ ਅਤੇ ਸਰੋਤਿਆਂ ਦੀ ਖੂਬ ਵਾਹ-ਵਾਹ ਖੱਟੀ।ਇਸ ਮੌਕੇ ਤੇ ਵਿਸ਼ੇਸ਼ ਮਹਿਮਾਨ ਸ਼੍ਰੀ ਪੀ.ਕੇ ਅਰੋੜਾ ਨੇ ਵੀ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਆਪਣੇ ਅਨੁਭਵ ਸਾਂਝੇ ਕੀਤੇ।ਪੂਰੇ ਪ੍ਰੌਗਰਾਮ ਦਾ ਕੇਂਦਰ ਬਿੰਦੂ ਰਹੇ ਪਟਿਆਲਾ ਤੋਂ ਆਏ ਉਸਤਾਦ ਗੁਰਪ੍ਰੀਤ ਨੇ ਕਲਾਸੀਕਲ ਲਹਿਜੇ ਵਿੱਚ ਗਾਈ ਗਜ਼ਲ ਜਿਸ ਦਿਨ ਲੜੀਆਂ ਅੱਖੀਆਂ ਗਾ ਪੂਰੀ ਮਹਿਫਲ ਨੂੰ ਗਾਇਕੀ ਦੇ ਰੰਗ ਵਿੱਚ ਮਦਹੋਸ਼ ਕਰ ਦਿਤਾ।ਪੂਰਾ ਮਾਹੋਲ ਤਾੜੀਆ ਦੀ ਗੂੰਜ ਨੇ ਇੱਕ ਵੱਖਰਾ ਸੰਗੀਤ ਪੈਦਾ ਕਰ ਦਿਤਾ ਅਤੇ ਉਸਤਾਦ ਗਾਇਕ ਗੁਰਪੀ੍ਰਤ ਤੋਂ ਲਗਤਾਰ ਗਜ਼ਲਾਂ ਸੁਨਣ ਦੀ ਜਿੱਦ ਕਰਦੇ ਰਹੇ।ਇਸ ਸੰਗੀਤਮਈ ਮਹਿਫ਼ਿਲ ਦਾ ਮੰਚ ਸੰਚਾਲਨ ਮੰਚ ਦੇ ਚੇਅਰਮੈਨ ਹਰਦੇਵ ਕਮਲ ਅਤੇ ਮੈਡਮ ਕਿਰਨ ਮਠਾੜੂ ਨੇ ਕੀਤਾ।ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਰੂਪ ਵਿੱਚ ਸ਼੍ਰੀ ਆਰ ਐਸ ਕਪੂਰ,ਜ਼ੋਨਲ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਨੇ ਕਈ ਸ਼ੇਅਰ ਵੀ ਸੁਣਾਏ ਅਤੇ ਇਸ ਸਾਇਰੋ ਸੇਅਰੀ ਦੇ ਇਸ ਮਾਹੋਲ ਵਿੱਚ ਮਦਨ ਲਾਲ ਨੇ ਵੀ ਆਪਣੀ ਸ਼ਾਇਰੀ ਦੇ ਫਨ ਨਾਲ ਮਹਿਫਲ ਵਿੱਚ ਸਰੋਤਿਆ ਦੀ ਵਾਹ ਵਾਹ ਲੁੱਟੀ।ਇਸ ਤੋਂ ਇਲਾਵਾ ਇਸ ਪ੍ਰੋਗਰਾਮ ਵਿੱਚ ਸ਼੍ਰੀ ਕੰਵਲਜੀਤ ਸਿੰਘ ਐਸ.ਡੀ.ਓ ,ਡਾ.ਕਪਿਲਾਸ਼,ਚੰਦਰ ਪ੍ਰਕਾਸ਼ ,ਸੰਦੀਪ ਰਾਣਾ,ਸੁਖਵਿੰਦਰ ਸੋਨੀ ਹਾਜ਼ਿਰ ਸਨ।

Tags: mansa punjab writer
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration