"/> ਸੀ. ਬੀ. ਐੱਸ. ਈ. ਸਕੂਲ ਨਹੀਂ ਕਰ ਸਕਣਗੇ ਮਨਮਰਜ਼ੀ !
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸੀ. ਬੀ. ਐੱਸ. ਈ. ਸਕੂਲ ਨਹੀਂ ਕਰ ਸਕਣਗੇ ਮਨਮਰਜ਼ੀ !

ਸੀ. ਬੀ. ਐੱਸ. ਈ. ਅਤੇ ਰਾਜ ਸਰਕਾਰ ਵੱਲੋਂ ਨਾਮਜ਼ਦ ਮੈਂਬਰ ਕਰਨਗੇ ਪਿ੍ੰਸੀਪਲ ਦੀ ਨਿਯੁਕਤੀ
Published On: punjabinfoline.com, Date: Dec 24, 2016

ਲੁਧਿਆਣਾ( ਗੁਰਬਿੰਦਰ ਸਿੰਘ)- ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਤੋਂ ਮਾਨਤਾ ਪ੍ਰਾਪਤ ਪ੍ਰਾਈਵੇਟ ਅਨਏਡਿਡ ਸਕੂਲ ਅਤੇ ਆਪਣੀਆਂ ਸੰਸਥਾਵਾਂ ਵਿਚ ਮਨਮਰਜ਼ੀ ਨਾਲ ਕਿਸੇ ਵੀ ਪਿ੍ੰਸੀਪਲ ਦੀ ਨਿਯੁਕਤੀ ਨਹੀਂ ਕਰ ਸਕਣਗੇ | ਕਿਸੇ ਵੀ ਸਕੂਲ ਦੇ ਲਈ ਸਭ ਤੋਂ ਅਹਿਮ ਇਸ ਪ੍ਰਕਿਰਿਆ 'ਤੇ ਹੁਣ ਸੀ. ਬੀ. ਐੱਸ. ਈ. ਦੇ ਨਾਲ ਰਾਜ ਸਰਕਾਰ ਦੀ ਵੀ ਪੂਰੀ ਨਜ਼ਰ ਰਹੇਗੀ | ਬੋਰਡ ਨੇ ਇਸ ਚੋਣ ਪ੍ਰਕਿਰਿਆ ਵਿਚ ਕੁਝ ਬਦਲਾਅ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ, ਜਿਸ ਕਾਰਨ ਹੁਣ ਪਿ੍ੰਸੀਪਲ ਦੀ ਨਿਯੁਕਤੀ ਕਰਨ ਤੋਂ ਪਹਿਲਾਂ ਸਕੂਲ ਨੂੰ ਸੀ. ਬੀ. ਐੱਸ. ਈ. ਦੇ ਨਿਰਦੇਸ਼ਾਂ ਮੁਤਾਬਕ ਚੋਣ ਕਮੇਟੀ ਵਿਚ ਬੋਰਡ ਵੱਲੋਂ ਨਾਮੀ ਇਕ ਅਧਿਕਾਰੀ ਨਿਯੁਕਤ ਕਰਨ ਦੇ ਨਾਲ ਰਾਜ ਸਰਕਾਰ ਦਾ ਪ੍ਰਤੀਨਿਧੀ ਵੀ ਸ਼ਾਮਲ ਕਰਨਾ ਹੋਵੇਗਾ | ਹੁਣ ਸਿਲੈਕਸ਼ਨ ਕਮੇਟੀ ਵਿਚ ਪੰਜ ਜਾਂ ਉਸ ਤੋਂ ਜ਼ਿਆਦਾ ਮੈਂਬਰ ਸ਼ਾਮਲ ਹੋਣਗੇ | ਇਸ ਫੈਸਲੇ ਨੂੰ ਦੇਸ਼ ਭਰ ਦੇ ਸਾਰੇ ਸੀ. ਬੀ. ਐੱਸ. ਈ. ਸਕੂਲਾਂ ਨੂੰ ਲਾਗੂ ਕਰਨਾ ਹੋਵੇਗਾ | ਦੱਸ ਦੇਈਏ ਕਿ ਪੰਜਾਬ ਵਿਚ ਸੀ. ਬੀ. ਐੱਸ. ਈ. ਦੇ 1400 ਜਦੋਂਕਿ ਲੁਧਿਆਣਾ ਵਿਚ 100 ਸਕੂਲ ਸ਼ਾਮਲ ਹਨ |
ਸੀ. ਬੀ. ਐੱਸ. ਈ. ਅਤੇ ਰਾਜ ਸਰਕਾਰ ਵੱਲੋਂ ਨਾਮਜ਼ਦ ਮੈਂਬਰ ਕਰਨਗੇ ਚੋਣ
ਬੋਰਡ ਦੇ ਡਿਪਟੀ ਐਫੀਲੀਏਸ਼ਨ ਜੈ ਪ੍ਰਕਾਸ਼ ਚਤੁਰਵੇਦੀ ਵੱਲੋਂ ਜਾਰੀ ਨਵੇਂ ਸਰਕੂਲਰ ਦੇ ਮੁਤਾਬਕ ਹੁਣ ਇਸ ਕਮੇਟੀ 'ਚ ਉਕਤ ਤੋਂ ਇਲਾਵਾ ਸੀ. ਬੀ. ਐੱਸ. ਈ. ਚੇਅਰਮੈਨ ਵੱਲੋਂ ਨਾਮਿਤ ਮੈਂਬਰ ਦੇ ਨਾਲ ਰਾਜ ਸਰਕਾਰ ਦਾ ਇਕ ਪ੍ਰਤੀਨਿਧੀ ਵੀ ਸ਼ਾਮਲ ਹੋਵੇਗਾ | ਕਮੇਟੀ 'ਚ ਸਕੂਲ ਸੰਚਾਲਨ ਕਮੇਟੀ ਦੇ ਪ੍ਰਧਾਨ, ਮੈਨੇਜਿੰਗ ਕਮੇਟੀ ਦੇ ਚੇਅਰਮੈਨ, ਮੈਨੇਜਿੰਗ ਕਮੇਟੀ ਵੱਲੋਂ ਨਾਮਿਤ ਬੁੱਧੀਜੀਵੀ ਜਾਂ ਪ੍ਰਸ਼ਾਸਨਿਕ ਤਜਬੇਕਾਰ ਵਿਅਕਤੀ (ਦੋਵਾਂ ਵਿਚੋਂ ਕੋਈ ਇਕ) ਤੋਂ ਇਲਾਵਾ ਸੀ. ਬੀ. ਐੱਸ. ਈ. ਚੇਅਰਮੈਨ ਵੱਲੋਂ ਨਿਯੁਕਤ ਪ੍ਰਤੀਨਿਧੀ ਦੇ ਨਾਲ ਰਾਜ ਸਰਕਾਰ ਦਾ ਪ੍ਰਤੀਨਿਧੀ ਸ਼ਾਮਲ ਕੀਤਾ ਜਾਵੇਗਾ |
ਹੁਣ ਤਕ ਸਕੂਲ ਅਪਣਾਉਂਦੇ ਸਨ ਇਹ ਪ੍ਰਕਿਰਿਆ
ਇਸ ਤੋਂ ਪਹਿਲਾਂ ਸਕੂਲ ਸਿਲੈਕਸ਼ਨ ਕਮੇਟੀ ਵਿਚ ਚਾਰ ਮੈਂਬਰਾਂ ਜਿਨ੍ਹਾਂ ਵਿਚ ਸੋਸਾਇਟੀ ਦੇ ਪ੍ਰਧਾਨ, ਸਕੂਲ ਮੈਨੇਜਿੰਗ ਕਮੇਟੀ ਦੇ ਚੇਅਰਮੈਨ, ਕਮੇਟੀ ਵੱਲੋਂ ਨਾਮਿਤ ਬੁੱਧੀਜੀਵੀ ਅਤੇ ਸਿੱਖਿਆ ਦੇ ਖੇਤਰ ਵਿਚ ਪ੍ਰਸ਼ਾਸਨਿਕ ਤਜਰਬਾ ਰੱਖਣ ਵਾਲੇ ਵਿਅਕਤੀ ਨੂੰ ਸ਼ਾਮਲ ਕੀਤਾ ਜਾਂਦਾ ਸੀ | ਸਭ ਤੋਂ ਅਹਿਮ ਬਦਲਾਅ ਕਰਦੇ ਹੋਏ ਬੋਰਡ ਨੇ ਹੁਣ ਸਕੂਲ ਮੈਨੇਜਿੰਗ ਕਮੇਟੀ ਵੱਲੋਂ ਸਕੂਲ ਐਡਮਨਿਸਟ੍ਰੇਸ਼ਨ ਵਿਚ ਤਜਰਬਾ ਰੱਖਣ ਵਾਲੇ ਮੈਂਬਰ ਨੂੰ ਨਾਮਿਤ ਕਰਨ ਦਾ ਹੱਕ ਆਪਣੇ ਹੱਥ ਵਿਚ ਲੈ ਲਿਆ ਹੈ |
ਕਿਉਂ ਪਈ ਜ਼ਰੂਰਤ
ਸੂਤਰਾਂ ਦੀ ਮੰਨੀਏ ਤਾਂ ਗਵਰਨਿੰਗ ਕੌਾਸਲ ਨੇ ਇਹ ਫੈਸਲਾ ਬੜੇ ਹੀ ਵਿਚਾਰ-ਵਟਾਂਦਰੇ ਤੋਂ ਬਾਅਦ ਲਿਆ ਹੈ, ਕਿਉਂਕਿ ਬੋਰਡ ਦੇ ਕੋਲ ਅਜਿਹੀਆਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਕੁਝ ਸਕੂਲ ਆਪਣੇ ਚਹੇਤਿਆਂ ਨੂੰ ਪਿ੍ੰਸੀਪਲ ਦੇ ਅਹੁਦੇ 'ਤੇ ਬਿਠਾ ਕੇ ਸਕੂਲ ਸੰਚਾਲਨ ਕਰਦੇ ਹਨ ਪਰ ਉਨ੍ਹਾਂ ਕੋਲ ਤਜਰਬੇ ਦੀ ਘਾਟ ਹੈ | ਕੁਝ ਸਕੂਲ ਆਪਣੀ ਮਨਮਰਜ਼ੀ ਕਾਰਨ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਰਹੇ ਹਨ | ਇਸ ਫੈਸਲੇ ਤੋਂ ਬਾਅਦ ਹੁਣ ਯੋਗ ਉਮੀਦਵਾਰਾਂ ਦੀ ਚੋਣ ਇਸ ਅਹਿਮ ਅਹੁਦੇ ਲਈ ਹੋਣ ਵਿਚ ਪਾਰਦਰਸ਼ਤਾ ਬਣੀ ਹੈ |

Tags: education
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration