"/> ਅਣਮੁੱਲੇ ਸਿੱਖ ਇਤਿਹਾਸ ਦੇ ਵਾਰਿਸ ਬਣਨ ਨੌਜਵਾਨ : ਗਿ. ਰਾਜਪਾਲ ਸਿੰਘ ਖ਼ਾਲਸਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਅਣਮੁੱਲੇ ਸਿੱਖ ਇਤਿਹਾਸ ਦੇ ਵਾਰਿਸ ਬਣਨ ਨੌਜਵਾਨ : ਗਿ. ਰਾਜਪਾਲ ਸਿੰਘ ਖ਼ਾਲਸਾ

ਪਿੰਡ ਸੰਦੋਹਾ ਵਿਖੇ ਕੈਂਪ ਦੌਰਾਨ 50 ਨੌਜਵਾਨਾਂ ਨੇ ਦਸਤਾਰਾਂ ਸਜਾ ਕੇ ਰੱਖਣ ਦਾ ਕੀਤਾ ਪ੍ਰਣ
Published On: punjabinfoline.com, Date: Feb 12, 2017

ਤਲਵੰਡੀ ਸਾਬੋ, 12 ਫਰਵਰੀ (ਗੁਰਜੰਟ ਸਿੰਘ ਨਥੇਹਾ)- ਇਟਰਨੈਸ਼ਨਲ ਪੰਥਕ ਦਲ ਵੱਲੋਂ ਧਰਮ ਪ੍ਰਚਾਰ ਗਤੀਵਿਧੀਆਂ ਦੇ ਚੱਲਦਿਆਂ ਪਿੰਡ ਸੰਦੋਹਾ, ਜਿਲ੍ਹਾ ਬਠਿੰਡਾ (ਪੰਜਾਬ) ਵਿਖੇ ਸਮੂਹ ਨੌਜਵਾਨਾਂ ਅਤੇ ਨਗਰ ਸੰਗਤਾਂ ਵੱਲੋਂ ਗੁਰਦੁਆਰਾ ਰਾਮਸਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਪੰਜ ਰੋਜ਼ਾ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਦੌਰਾਨ ਸੀਨੀਅਰ ਦਸਤਾਰ ਕੋਚਾਂ ਭਾਈ ਬਲਕੌਰ ਸਿੰਘ ਖ਼ਾਲਸਾ, ਸੁਖਦੀਪ ਸਿੰਘ, ਰੁਪਿੰਦਰ ਸਿੰਘ ਨੇ ਲਗਪਗ 50 ਨੌਜਵਾਨਾਂ ਅਤੇ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ। ਇਸ ਪੰਜ ਰੋਜ਼ਾ ਕੈਂਪ ਦੀ ਸੰਪੂਰਨਤਾ ਮੌਕੇ ਨੌਜਵਾਨਾਂ ਅਤੇ ਬੱਚਿਆਂ ਦੇ ਵੱਖ-ਵੱਖ ਗਰੁੱਪਾਂ ਦਰਿਮਆਨ ਸੁੰਦਰ ਦਸਤਾਰ ਮੁਕਾਬਲੇ ਕਰਵਾੲੇ ਗਏ, ਜਿਸ ਦੌਰਾਨ ਪਹਿਲੇ ਗਰੁੱਪ ਵਿਚ ਭੁਪਿੰਦਰ ਸਿੰਘ ਨੇ ਪਹਿਲਾ, ਰਾਜਭੁਪਿੰਦਰ ਨੇ ਦੂਜਾ ਅਤੇ ਤਰਸੇਮ ਸਿੰਘ ਨੇ ਤੀਜਾ ਦਰਜਾ ਹਾਸਲ ਕੀਤਾ ਇਸੇ ਤਰ੍ਹਾਂ ਦੂਜੇ ਗਰੁੱਪ ਦੇ ਦਸਤਾਰ ਮੁਕਾਬਲੇ ਵਿਚ ਜਗਮੀਤ ਸਿੰਘ ਅਤੇ ਜਸਮੀਤ ਸਿੰਘ ਦੇ ਹਿੱਸੇ ਕ੍ਰਮਵਾਰ ਪਹਿਲੀ ਅਤੇ ਦੂਜੀ ਪੁਜ਼ੀਸ਼ਨ ਆਈ। ਕੈਂਪ ਦੌਰਾਨ ਬਿਹਤਰ ਦਸਤਾਰ ਸਜਾ ਕੇ ਵਾਹ-ਵਾਹ ਖੱਟਣ ਵਾਲੇ ਨੌਜਵਾਨਾਂ ਦੇ ਵਿਸ਼ੇਸ਼ ਸਨਮਾਨ ਤੋਂ ਇਲਾਵਾ ਸਾਰੇ ਭਾਗ ਲੈਣ ਵਾਲੇ ਸਿਖਿਆਰਥੀਆਂ ਦਾ ਮੈਡਲ ਦੇ ਕੇ ਸਨਮਾਨ ਕੀਤਾ ਗਿਆ। ਇਸੇ ਦੌਰਾਨ ਵਿਸ਼ੇਸ਼ ਸਮਾਗਮ ਵਿਚ ਹਾਜ਼ਰੀ ਭਰਦਿਆਂ ਪ੍ਰਸਿੱਧ ਨੌਜਵਾਨ ਸਿੱਖ ਪ੍ਰਚਾਰਕ ਗਿਆਨੀ ਰਾਜਪਾਲ ਸਿੰਘ ਖ਼ਾਲਸਾ ਨੇ ਸਿੱਖ ਧਰਮ ਵਿਚ ਦਸਤਾਰ ਦੀ ਮਹੱਤਤਾ ਬਾਰੇ ਸੰਗਤਾਂ ਨੂੰ ਜਾਗਰੂਕ ਕਰਨ ਦਾ ਯਤਨ ਕੀਤਾ।
ਉਨ੍ਹਾਂ ਆਧੁਨਿਕਤਾ ਦੇ ਨਾਂਅ 'ਤੇ ਸਿੱਖ ਬੱਚਿਆਂ ਦੇ ਪਤਿਤ ਹੋਣ ਅਤੇ ਸਿਰਾਂ ਤੋਂ ਅਲੋਪ ਹੁੰਦੀ ਜਾ ਰਹੀ ਦਸਤਾਰ ਦੇ ਰੁਝਾਨ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਅਣਮੁੱਲੇ ਸਿੱਖ ਇਤਿਹਾਸ ਦੇ ਵਾਰਿਸ ਸਿਰਫ ਕਹਾਉਣ ਤੋਂ ਅਗਾਂਹ ਚੱਲਦਿਆਂ ਸੱਚਮੁੱਚ ਵਾਰਿਸ ਬਣਨਾ ਚਾਹੀਦਾ ਹੈ, ਤਾਂ ਹੀ ਕੌਮ ਚੜ੍ਹਦੀਕਲਾ ਵੱਲ ਜਾਵੇਗੀ। ਗਿਆਨੀ ਰਾਜਪਾਲ ਸਿੰਘ ਖ਼ਾਲਸਾ ਦੀ ਪ੍ਰੇਰਣਾਦਾਇਕ ਤਕਰੀਰ ਨੂੰ ਸੁਣਦਿਆਂ ਕੈਂਪ ਵਿਚ ਹਿੱਸਾ ਲੈ ਰਹੇ ਸਾਰੇ ਨੌਜਵਾਨਾਂ ਨੇ ਹੱਥ ਖੜ੍ਹੇ ਕਰਕੇ ਸਾਬਤ ਸੂਰਤ ਹੋਣ ਅਤੇ ਹਮੇਸ਼ਾ ਦਸਤਾਰ ਸਜਾ ਕੇ ਰੱਖਣ ਦਾ ਪ੍ਰਣ ਕੀਤਾ। ਇਸ ਤੋਂ ਇਲਾਵਾ ਬੱਚਿਆਂ ਲਈ ਧਾਰਮਿਕ ਪ੍ਰਸ਼ਨੋਤਰੀ ਦੇ ਪ੍ਰੋਗਰਾਮ ਕਰਵਾੲੇ ਗਏ ਅਤੇ ਧਾਰਮਿਕ ਫਿਲਮ 'ਰਾਈਜ਼ ਆਫ ਬੰਦਾ ਸਿੰਘ ਬਹਾਦਰ' ਸੰਗਤਾਂ ਨੂੰ ਦਿਖਾਈ ਗਈ, ਜਿਸ ਦੌਰਾਨ ਨਗਰ ਅਤੇ ਇਲਾਕਾ ਨਿਵਾਸੀ ਸੰਗਤਾਂ ਨੇ ਦੇਰ ਰਾਤ ਤੱਕ ਬੜੇ ੳੁਤਸ਼ਾਹ ਸਹਿਤ ਹਾਜ਼ਰੀ ਭਰੀ।
ਪ੍ਰੋਗਰਾਮ ਦੇ ਆਯੋਜਕਾਂ ਸੁਖਪਾਲ ਸਿੰਘ ਢਿੱਲੋਂ, ਗੁਰਮੀਤ ਸਿੰਘ ਫੌਜੀ, ਤਜਿੰਦਰ ਸਿੰਘ ਸਿੱਧੂ, ਸ਼ੀਪੂ ਸਿੰਘ, ਪਵਿੱਤਰ ਸਿੰਘ ਮਾਨ, ਬੱਬੂ ਸਿੰਘ, ਰਾਜੂ ਸਿੰਘ ਦੇ ਨਾਲ ਪ੍ਰਧਾਨ ਸਾਧੂ ਸਿੰਘ ਬੰਗੀ, ਗੁਰਦੇਵ ਸਿੰਘ ਖਜ਼ਾਨਚੀ, ਬਲਕਰਨ ਸਿੰਘ ਸਿੱਧੂ ਅਤੇ ਗੁਰਦੁਆਰਾ ਰਾਮਸਰਾ ਸਾਹਿਬ, ਸੰਦੋਹਾ ਦੀ ਸਮੂਹ ਕਮੇਟੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਲਖਵਿੰਦਰ ਸਿੰਘ, ਮਨਪ੍ਰੀਤ ਸਿੰਘ ਬੱਬੂ, ਜਗਦੀਪ ਸਿੰਘ ਆਦਿ ਵੀ ਹਾਜ਼ਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration