"/> ਪਾਕਿ ਅਦਾਲਤ ਨੇ ਵੈਲੇਨਟਾਈਨ ਦਿਵਸ ਜਸ਼ਨਾਂ ਉਤੇ ਪਾਬੰਦੀ ਲਾਈ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪਾਕਿ ਅਦਾਲਤ ਨੇ ਵੈਲੇਨਟਾਈਨ ਦਿਵਸ ਜਸ਼ਨਾਂ ਉਤੇ ਪਾਬੰਦੀ ਲਾਈ

Published On: punjabinfoline.com, Date: Feb 14, 2017

ਪਾਕਿਸਤਾਨ ਦੀ ਇਕ ਹਾਈ ਕੋਰਟ ਨੇ ਅੱਜ ਦੇਸ਼ ਭਰ ਵਿੱਚ ਵੈਲੇਨਟਾਈਨ ਦਿਵਸ ਮਨਾਉਣ ਅਤੇ ਸੋਸ਼ਲ ਮੀਡੀਆ ਉਤੇ ਇਸ ਦਾ ਪ੍ਰਚਾਰ ਕਰਨ ਉਤੇ ਪਾਬੰਦੀ ਲਾ ਦਿੱਤੀ ਹੈ। ਇਹ ਹੁਕਮ ਇਸਲਾਮਾਬਾਦ ਹਾਈ ਕੋਰਟ ਨੇ ਅਬਦੁਲ ਵਹੀਦ ਨਾਂ ਦੇ ਇਕ ਪਟੀਸ਼ਨਰ ਦੀ ਪਟੀਸ਼ਨ ਉਤੇ ਦਿੱਤਾ। ਅਬਦੁਲ ਵਹੀਦ ਦੀ ਸਿਆਸੀ ਜਮਾਤ ਬਾਰੇ ਫੌਰੀ ਪਤਾ ਨਹੀਂ ਲੱਗ ਸਕਿਆ। ਪਟੀਸ਼ਨਰ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਵੈਲੇਨਟਾਈਨ ਦਿਵਸ ਮੁਸਲਿਮ ਰਵਾਇਤ ਦਾ ਹਿੱਸਾ ਨਹੀਂ ਹੈ ਅਤੇ ਮੁੱਖ ਧਾਰਾ ਤੇ ਸੋਸ਼ਲ ਮੀਡੀਆ ਵਿੱਚ ਇਸ ਦੇ ਪ੍ਰਚਾਰ ਉਤੇ ਪਾਬੰਦੀ ਹੋਣੀ ਚਾਹੀਦੀ ਹੈ। ਅਦਾਲਤ ਨੇ ਇਹ ਪਟੀਸ਼ਨ ਪ੍ਰਵਾਨ ਕਰ ਲਈ ਅਤੇ ਪ੍ਰਸ਼ਾਸਨ ਨੂੰ ਆਦੇਸ਼ ਦਿੱਤਾ ਕਿ ਦੇਸ਼ ਵਿੱਚ ਵੈਲੇਨਟਾਈਨ ਦਿਵਸ ਦੇ ਜਸ਼ਨ ਰੋਕਣ ਲਈ ਕਦਮ ਚੁੱਕੇ ਜਾਣ। ਅਦਾਲਤ ਨੇ ਕਿਹਾ ਕਿ ਇਹ ਹੁਕਮ ਫੌਰੀ ਤੌਰ ਉਤੇ ਲਾਗੂ ਹੋਣੇ ਚਾਹੀਦੇ ਹਨ। ਅਦਾਲਤ ਨੇ ਇਹ ਹੁਕਮ ਹੂਬਹੂ ਲਾਗੂ ਹੋਣੇ ਯਕੀਨੀ ਬਣਾਉਣ ਲਈ ਸੂਚਨਾ ਮੰਤਰਾਲੇ, ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ ਅਤੇ ਇਸਲਾਮਾਬਾਦ ਦੇ ਮੁੱਖ ਕਮਿਸ਼ਨਰ ਨੂੰ ਨਾਮਜ਼ਦ ਕੀਤਾ ਹੈ। ਸਰਕਾਰ ਤੋਂ ਇਲਾਵਾ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਨੂੰ ਵੀ ਵੈਲੇਨਟਾਈਨ ਦਿਵਸ ਦਾ ਪ੍ਰਚਾਰ ਫੌਰੀ ਰੋਕਣ ਦੀ ਚੇਤਾਵਨੀ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿੱਚ ਵੈਲੇਨਟਾਈਨ ਦਿਵਸ ਵਿਵਾਦ ਦਾ ਵਿਸ਼ਾ ਹੈ ਅਤੇ ਹਰ ਸਾਲ ਧਾਰਮਿਕ ਪਾਰਟੀਆਂ ਦੇ ਕੱਟੜਪੰਥੀ ਨੌਜਵਾਨਾਂ ਨੂੰ ਇਸ ਦਿਨ ਜਸ਼ਨ ਮਨਾਉਣ ਤੋਂ ਰੋਕਣ ਦੀ ਕੋਸ਼ਿਸ਼ ਕਰਦੇ ਹਨ। ਇਹ ਪਹਿਲਾ ਮੌਕਾ ਹੈ ਜਦੋਂ ਹਾਈ ਕੋਰਟ ਨੇ ਅਜਿਹੇ ਜਸ਼ਨਾਂ ਉਤੇ ਪਾਬੰਦੀ ਲਾਈ ਹੈ।

Tags: ਵੈਲੇਨਟਾਈਨ ਦਿਵਸ ਪਾਕਿਸਤਾਨ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration