"/> ਲੋਕ ਵਿਰੋਧੀ ਬੈਂਕਿੰਗ ਸੁਧਾਰਾਂ ਖਿਲਾਫ ਬੈਂਕ ਕਰਮਚਾਰੀਆਂ ਵਲੋਂ ਨਾਅਰੇਬਾਜ਼ੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਲੋਕ ਵਿਰੋਧੀ ਬੈਂਕਿੰਗ ਸੁਧਾਰਾਂ ਖਿਲਾਫ ਬੈਂਕ ਕਰਮਚਾਰੀਆਂ ਵਲੋਂ ਨਾਅਰੇਬਾਜ਼ੀ

ਬੈਂਕਾਂ ਦੀਆਂ ਨਿੱਤ ਹੁੰਦੀਆਂ ਹੜਤਾਲਾਂ ਕਾਰਨ ਆਮ ਜਨਤਾ ਨੂੰ ਝੱਲਣੀ ਪਈ ਦੋਹਰੀ ਮਾਰ
Published On: punjabinfoline.com, Date: Mar 01, 2017

ਲੁਧਿਆਣਾ (ਅਮਨਦੀਪ ਸਿੰਘ )-ਲੋਕ ਵਿਰੋਧੀ ਬੈਂਕਿੰਗ ਸੁਧਾਰਾਂ ਦੇ ਵਿਰੋਧ ਵਿਚ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਦੇ ਸੱਦੇ 'ਤੇ ਅੱਜ ਇਕ ਦਿਨਾ ਹੜਤਾਲ ਦੇ ਫੈਸਲੇ 'ਤੇ ਅਮਲ ਕਰਦੇ ਹੋਏ ਫੋਰਮ ਦੀ ਲੁਧਿਆਣਾ ਇਕਾਈ ਨੇ ਕੇਨਰਾ ਬੈਂਕ, ਭਾਰਤ ਨਗਰ ਚੌਕ,ਲੁਧਿਆਣਾ ਦੇ ਸਾਹਮਣੇ ਜਮ ਕੇ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਫੋਰਮ ਦੇ ਸੰਚਾਲਕ ਕਾ. ਨਰੇਸ਼ ਗੌੜ, ਡੀ. ਪੀ. ਮੌੜ, ਜਨਰਲ ਸਕੱਤਰ ਜੁਆਇੰਟ ਕਾਊਂਸਲ ਆਫ ਟ੍ਰੇਡ ਯੂਨੀਅਨਜ਼, ਕਾਮਰੇਡ ਵੀ. ਐੱਸ. ਵਾਲੀਆ, ਪ੍ਰਧਾਨ ਪੀ. ਏ. ਯੂ. ਇੰਪਲਾਈਜ਼ ਯੂਨੀਅਨ, ਕਾ. ਹਰਵਿੰਦਰ ਸਿੰਘ, ਸੀਨੀਅਰ ਉਪ ਪ੍ਰਧਾਨ ਪੀ. ਸੀ. ਈ. ਐੱਫ. ਅਤੇ ਕਾ. ਗੁਰਮੀਤ ਸਿੰਘ ਬੈਂਕ ਅਧਿਕਾਰੀਆਂ ਅਤੇ ਅਧਿਕਾਰੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੈਂਕਿੰਗ ਉਦਯੋਗ 'ਚ ਯੂਨੀਅਨਾਂ ਸਰਕਾਰ ਦੇ ਸੁਧਾਰ ਦੇ ਤਰੀਕਿਆਂ ਦੇ ਵਿਰੁੱਧ ਪਿਛਲੇ 2 ਦਹਾਕਿਆਂ ਤੋਂ ਲੜ ਰਹੀਆਂ ਹਨ, ਕਿਉਂਕਿ ਸੁਧਾਰ ਤਰੀਕਿਆਂ ਦੇ ਨਾਂ 'ਤੇ 1991 ਤੋਂ ਲਗਾਤਾਰ ਸਰਕਾਰਾਂ ਜਨਤਕ ਖੇਤਰ ਦੀਆਂ ਸੰਸਥਾਵਾਂ ਨੂੰ ਕਾਬੂ ਕਰ ਕੇ ਨਿੱਜੀ ਅਤੇ ਵਿਦੇਸ਼ੀ ਨਿਵੇਸ਼ਕਾਂ ਨੂੰ ਸੌਂਪਣ ਦੀ ਤਾਕ ਵਿਚ ਯਤਨਸ਼ੀਲ ਹਨ।
ਕਾ. ਨਰੇਸ਼ ਗੌੜ ਨੇ ਕਿਹਾ ਕਿ ਨਿੱਜੀ ਅਤੇ ਵਿਦੇਸ਼ੀ ਨਿਵੇਸ਼ਕਾਂ ਮੁਤਾਬਕ ਮਾਹੌਲ ਤਿਆਰ ਕਰਨ ਦੀ ਲੜੀ ਵਿਚ ਸਰਕਾਰ ਵੱਲੋਂ ਲੇਬਰ ਕਾਨੂੰਨਾਂ ਵਿਚ ਸੋਧ ਕਰ ਕੇ ਬੈਂਕਿੰਗ ਖੇਤਰ ਵਿਚ ਵੀ ਮਜ਼ਦੂਰ ਜਥੇਬੰਦੀਆਂ ਨਮਿਤ ਬੈਂਕਾਂ ਦੇ ਨਿਰਦੇਸ਼ਕ ਮੰਡਲ ਵਿਚ ਅਗਵਾਈ ਦਾ ਅਧਿਕਾਰ, ਸਮੂਹਿਕ ਸੌਦੇਬਾਜ਼ੀ ਦਾ ਅਧਿਕਾਰ, ਸਮਝੌਤੇ ਦੀ ਉਲੰਘਣਾ, ਹੜਤਾਲ ਦੇ ਅਧਿਕਾਰ 'ਤੇ ਸਵਾਲ ਕਰਨਾ ਆਦਿ ਘਟਨਾਵਾਂ ਨੂੰ ਉਤਸ਼ਾਹ ਦੇ ਰਹੀ ਹੈ। ਇਸ ਤੋਂ ਇਲਾਵਾ ਬੈਂਕਿੰਗ ਸੈਕਟਰ ਵਿਚ ਵੀ ਨਿਯਮਤਕਾਰਾਂ ਨੂੰ ਆਊਟਸੋਰਸ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਜੋ ਕਿ ਬੇਹੱਦ ਜ਼ਖਮਾਂ ਨਾਲ ਭਰਿਆ ਹੈ। ਇਸੇ ਲਈ ਯੂ. ਐੱਫ. ਬੀ. ਯੂ. ਲੋਕ ਵਿਰੋਧੀ ਬੈਂਕਿੰਗ, ਲੇਬਰ ਸੁਧਾਰਾਂ, ਮੁਸ਼ਕਲ ਨਾਲ ਇਕੱਠੀਆਂ ਕੀਤੀਆਂ ਲੇਬਰ ਜਥੇਬੰਦੀਆਂ ਅਧਿਕਾਰਾਂ ਦੀ ਉਲੰਘਣਾ ਦੇ ਸਰਕਾਰ ਦੇ ਯਤਨਾਂ ਅਤੇ ਲਗਾਤਾਰ ਕਾਰਜਾਂ ਦੀ ਆਊਟ ਸੋਰਸਿੰਗ ਦੇ ਜ਼ੋਖਮ ਭਰੇ ਅਭਿਆਸ ਦਾ ਸਖਤ ਵਿਰੋਧ ਕਰ ਰਹੀ ਹੈ।
ਕਾ. ਗੌੜ ਨੇ ਦੱਸਿਆ ਕਿ ਨੋਟਬੰਦੀ ਦੌਰਾਨ ਬੈਂਕ ਦੇ ਬਾਕੀ ਪ੍ਰਬੰਧ ਅਤੇ ਕਰਮਚਾਰੀਆਂ ਦੀ ਅਣਥੱਕ ਭੁਮਿਕਾ ਦੀ ਸਰਕਾਰ ਅਤੇ ਆਮ ਜਨਤਾ ਵੱਲੋਂ ਸ਼ਲਾਘਾ ਕਰਨ ਦੇ ਬਾਵਜੂਦ ਦੋਪੱਖੀ ਸਮਝੌਤੇ ਦੀ ਅਣਦੇਖੀ ਕਰ ਕੇ ਐਤਵਾਰ, ਛੁੱਟੀ ਦੇ ਦਿਨ ਅਤੇ ਵਾਧੂ ਸਮੇਂ ਵਿਚ ਕੰਮ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬਿਨਾਂ ਨੁਕਸਾਨ ਦੀ ਪੂਰਤੀ ਅਤੇ ਨਿਰਧਾਰਤ ਭੁਗਤਾਨ ਦੇ ਨਾਲ ਕੰਮ ਕਰਨਾ ਪਿਆ।
ਸਟੇਟ ਬੈਂਕ ਆਫ ਇੰਡੀਆ ਫੁਹਾਰਾ ਚੌਕ ਬ੍ਰਾਂਚ ਦੇ ਬਾਹਰ ਐੱਸ. ਬੀ. ਆਈ. ਦੇ ਉੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੀ ਸਰਕਾਰ ਦੇ ਲੋਕ ਵਿਰੋਧੀ ਬੈਂਕਿੰਗ ਸੁਧਾਰਾਂ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਕੀਤੀ। ਐੱਸ. ਬੀ. ਆਈ. ਅਫਸਰ ਰੇਂਜ ਦੇ ਜ਼ੋਨਲ ਪ੍ਰਧਾਨ ਜੇ. ਵੀ. ਕਾਲੜਾ, ਜਨਰਲ ਸਕੱਤਰ ਸੰਜੇ ਸ਼ਰਮਾ, ਇਕਬਾਲ ਸਿੰਘ, ਰਿਜਨਲ ਸਕੱਤਰ ਕੇ. ਕੇ. ਖੁੱਲਰ ਨੇ ਕਿਹਾ ਕਿ ਸਰਕਾਰ ਲਗਾਤਾਰ ਗਲਤ ਸੁਧਾਰ ਸੋਧ ਦੇ ਪ੍ਰਤੀ ਗੰਭੀਰਤਾ ਨਾਲ ਯਤਨ ਕਰ ਰਹੀ ਹੈ, ਜਦੋਂਕਿ ਬੈਂਕਾਂ ਵਿਚ ਵਧ ਰਹੀ ਐੱਨ. ਪੀ. ਏ. ਦੀ ਗੰਭੀਰ ਸਮੱਸਿਆ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ। ਬੈਂਕਾਂ ਤੋਂ ਲੋਨ ਲੈ ਕੇ ਜਾਣਬੁੱਝ ਕੇ ਧੋਖਾ ਦੇਣ ਵਾਲੇ ਡਿਫਾਲਟਰਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਪੂਰਾ ਦੇਸ਼ ਜਾਣਦਾ ਹੈ ਕਿ ਵੱਡੇ ਉਦਯੋਗਿਕ ਘਰਾਣਿਆਂ ਅਤੇ ਕਾਰਪੋਰੇਟ ਸੈਕਟਰਾਂ ਵੱਲੋਂ ਕਰਜ਼ਾ ਲੈਣ ਤੋਂ ਬਾਅਦ ਭੁਗਤਾਨ ਤੋਂ ਬਚਣ ਦੇ ਤਰੀਕਿਆਂ ਨੇ ਭਾਰਤ ਦੀ ਅਰਥ ਵਿਵਸਥਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
ਉਨ੍ਹਾਂ ਮੰਗ ਕਰਦੇ ਹੋਏ ਕਿਹਾ ਕਿ ਲੋਨ ਦਾ ਭੁਗਤਾਨ ਨਾ ਕਰਨ ਵਾਲਿਆਂ ਦੇ ਵਿਰੁੱਧ ਜ਼ਿੰਮੇਦਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ ਅਤੇ ਬੈਂਕਿੰਗ ਇੰਡਸਟਰੀ ਨੂੰ ਬਚਾਉਣ ਲਈ ਵਿਲਫੁਲ ਡਿਫਾਲਟਰਾਂ ਅਤੇ ਅਪਰਾਧਕ ਕਾਰਵਾਈ ਦੀ ਵਿਵਸਥਾ ਬਣਾਉਣਾ ਲਾਜ਼ਮੀ ਹੈ। ਸਰਕਾਰ ਗ੍ਰੈਚੁਟੀ ਐਕਟ 1972 ਵਿਚ ਗ੍ਰੈਚੁਟੀ ਹੱਦ ਰਾਸ਼ੀ ਨੂੰ ਖਾਸ ਕਰ ਕੇ ਰਿਟਾਇਰਮੈਂਟ 'ਤੇ ਗ੍ਰੈਚੁਟੀ ਅਤੇ ਛੁੱਟੀ ਨਕਦੀਕਰਨ ਰਾਸ਼ੀ ਨੂੰ ਆਮਦਨ ਮੁਕਤ ਕਰੇ। ਸਾਰੇ ਬੈਂਕਾਂ ਵਿਚ ਕਾਮੇ ਅਤੇ ਅਧਿਕਾਰੀ ਨਿਰਦੇਸ਼ਕਾਂ ਦੀ ਤੁਰੰਤ ਨਿਯੁਕਤੀ ਕੀਤੀ ਜਾਵੇ ਅਤੇ ਨੋਟਬੰਦੀ ਦੌਰਾਨ ਕਰਮਚਾਰੀਆਂ ਵੱਲੋਂ ਵਾਧੂ ਕੰਮ ਕਰਨ ਦਾ ਭੁਗਤਾਨ ਕੀਤਾ ਜਾਵੇ।
ਹੜਤਾਲ ਦੇ ਸੱਦੇ ਤਹਿਤ ਸਾਹਨੇਵਾਲ ਕਸਬੇ ਦੇ ਸਰਕਾਰੀ ਬੈਂਕ ਅੱਜ ਬੰਦ ਰਹੇ। ਬੈਂਕਾਂ ਵਿਚ ਕੰਮ-ਕਾਰ ਬੰਦ ਹੋਣ ਕਾਰਨ ਗਾਹਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਬੈਂਕ ਵਿਚ ਪੈਸਿਆਂ ਦਾ ਲੈਣ-ਦੇਣ ਕਰਨ ਆਏ ਪ੍ਰੇਸ਼ਾਨ ਹੋਏ ਗਾਹਕਾਂ ਨੇ ਕਿਹਾ ਕਿ ਪਹਿਲਾਂ ਤਾਂ ਅਸੀਂ ਸਰਕਾਰ ਵੱਲੋਂ ਕੀਤੀ ਗਈ ਨੋਟਬੰਦੀ ਕਾਰਨ ਕਾਫੀ ਸਮੇਂ ਤੋਂ ਪ੍ਰੇਸ਼ਾਨ ਰਹੇ ਹਾਂ, ਹੁਣ ਇਹ ਬੈਂਕਾਂ ਦੀਆਂ ਨਿੱਤ ਹੁੰਦੀਆਂ ਹੜਤਾਲਾਂ ਕਾਰਨ ਸਾਨੂੰ ਹੋਰ ਵੀ ਬਹੁਤ ਦੋਹਰੀ ਮਾਰ ਝੱਲਣੀ ਪੈ ਰਹੀ ਹੈ।

Tags: bussiness
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration