"/> ਅੱਜ ਔਰਤ ਦਿਵਸ 'ਤੇ ਵਿਸ਼ੇਸ਼ਔਰਤ ਅਤੇ ਸਮਾਜ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਅੱਜ ਔਰਤ ਦਿਵਸ 'ਤੇ ਵਿਸ਼ੇਸ਼ਔਰਤ ਅਤੇ ਸਮਾਜ

Published On: punjabinfoline.com, Date: Mar 07, 2017

ਅੱਜ 8 ਮਾਰਚ ਜੋ ਕਿ ਔਰਤ ਦਿਵਸ ਤੇ ਅੰਤਰ ਰਾਸ਼ਟਰੀ ਪੱਧਰ 'ਤੇ ਮਨਾਇਆ ਜਾਂਦਾ ਹੈ ਅੱਜ ਦੇ ਸਮੇਂ ਵਿੱਚ ਸਾਡੇ ਸਾਹਮਣੇ ਜੋ ਸਭ ਤੋਂ ਵੱਡੀ ਸਮੱਸਿਆ ਉੱਭਰ ਕੇ ਸਾਹਮਣੇ ਆ ਰਹੀ ਹੈ ਉਹ ਹੈ ਔਰਤ ਦੇ ਹੱਕਾਂ ਦਾ ਘਾਣ ਅਤੇ ਔੌਰਤਾਂ ਪ੍ਰਤੀ ਸਾਡੇ ਸਮਾਜ ਦਾ ਸੌੜਾ ਰਵੱਈਆ। ਗੁਰੂ ਸਾਹਿਬਾਨਾਂ ਦੇ ਕਥਨ ਹਨ ਕਿ 'ਸੋ ਕਿਉ ਮੰਦਾ ਆਖੀਐ ਜਿਤਿ ਜੰਮਹਿ ਰਾਜਾਨ'। ਇੱਕ ਔਰਤ ਜੋ ਮਾਂ, ਪਤਨੀ, ਭੈਣ, ਪੁੱਤਰੀ ਦੇ ਰੂਪ ਵਿੱਚ ਹੈ ਪਰ ਸਾਡੇ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਹਮੇਸਾ ਨੀਵਾਂ ਦਿਖਾਇਆ ਹੈ।
ਅੱਜ ਦੇ ਯੁੱਗ ਵਿੱਚ ਜੋ ਬਲਾਤਕਾਰ, ਅੱਤਿਆਚਾਰ, ਘਰੇਲੂ ਹਿੰਸਾਵਾਂ ਵਰਗੀਆਂ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ ਉਸ ਪ੍ਰਤੀ ਸਾਡਾ ਸਮਾਜ ਜਿੰਮੇਵਾਰ ਹੈ। ਕੁਦਰਤੀ ਨਿਯਮਾਂ ਅਨੁਸਾਰ ਵੀ ਔਰਤ ਨੂੰ ਮਰਦ ਦੇ ਬਰਾਬਰ ਮੰਨਿਆ ਹੈ ਪ੍ਰੰਤੂ ਸਾਡੇ ਮਰਦ ਪ੍ਰਧਾਨ ਸਮਾਜ ਨੇ ਔਰਤ ਨੂੰ ਹਮੇਸ਼ਾ ਹੀ ਪੈਰ ਦੀ ਜੁੱਤੀ ਬਣਾ ਕੇ ਰੱਖਿਆ ਹੈ। ਔਰਤ ਦੀ ਜੁੱਤੀ ਸਮਝਣਾ ਹੀ ਮਨੁੱਖ ਦਾ ਅਧਿਕਾਰ ਬਣਿਆ ਹੋਇਆ ਹੈ। ਸਾਡੀ ਅੱਜ ਦੀ ਸੋਚ ਹੈ ਕਿ ਔਰਤ ਨੂੰ ਘਰ ਦੀ ਚਾਰ ਦੀਵਾਰੀ (ਖੁੱਲ੍ਹੀ ਜ਼ੇਲ੍ਹ) ਵਿੱਚ ਕੈਦ ਕਰਨਾ, ਸਾਡੇ ਸਮਾਜ ਵਿੱਚ ਜਾਇਦਾਦ ਦੇ ਸਾਧਨ ਉਪਰ ਵੀ ਪਿਤਾ ਪੁਰਖੀ ਸੋਚ ਭਾਰੂ ਹੈ ਕਿ ਪਿਤਾ ਦੀ ਜਾਇਦਾਦ ਉੱਪਰ ਪੁੱਤਰ ਨੂੰ ਹੱਕਦਾਰ ਮੰਨਿਆ ਜਾਂਦਾ ਹੈ ਜੋ ਔਰਤਾਂ ਵਿੱਚ ਹੀਣ ਭਾਵਨਾ ਪੈਦਾ ਕਰਦੀ ਹੈ ਅਤੇ ਔਰਤਾਂ ਦੇ ਸੰਪੂਰਨ ਵਿਕਾਸ ਵਿੱਚ ਰੋੜਾ ਅਟਕਾ ਰਹੀ ਹੈ। ਔਰਤ ਦੀ ਨਿਰਭਰਤਾ ਸਾਡੇ ਸਮਾਜ ਨੂੰ ਹਜ਼ਮ ਨਹੀਂ ਹੋ ਰਹੀ ਕਿਉਂਕਿ ਸਾਡੀ ਸੋਚ ਇਸ ਗੱਲ ਤੇ ਅਟਕੀ ਪਈ ਹੈ ਕਿ ਔਰਤ ਦਾ ਕੰਮ ਬੱਚੇ ਪੈਦਾ ਕਰਨਾ ਜਾਂ ਪਤੀ (ਪ੍ਰਮੇਸ਼ਰ) ਦੀ ਸੇਵਾ ਕਰਨਾ। ਇਸ ਸੋਚ ਨੇ ਸਾਡੇ ਸਮਾਜ ਵਿੱਚ ਔਰਤਾਂ ਨੂੰ ਪਿੱਛੇ ਧੱਕਣ ਦੀ ਕੋਸ਼ਸ਼ ਕੀਤੀ ਹੈ। ਕਾਲਜਾਂ, ਯੂਨੀਵਰਸਿਟੀਆਂ ਵਿੱਚ ਵੱਡੇ-ਵੱਡੇ ਸੈਮੀਨਾਰ ਕਰਵਾ ਕੇ ਔਰਤ ਸ਼ਕਤੀ ਦਾ ਨਾਅਰਾ ਦਿੱਤਾ ਜਾਂਦਾ ਹੈ। ਭਾਵੇਂ ਇਸਨੇ ਸਾਡੇ ਸਮਾਜ ਨੂੰ ਸੇਧ ਦੇਣ ਲਈ ਕਾਫੀ ਹੱਦ ਤੱਕ ਸਫਲਤਾ ਪ੍ਰਾਪਤ ਕੀਤੀ ਹੈ। ਪ੍ਰੰਤੂ ਸਮਾਜ ਦੀ ਔਰਤਾਂ ਪ੍ਰਤੀ ਸੌੜੀ ਸੋਚ ਵਿੱਚ ਕੋਈ ਬਹੁਤਾ ਬਦਲਾਅ ਨਹੀਂ ਕੀਤਾ। ਅਸੀਂ ਜਿਸ ਸੁਸਾਇਟੀ, ਸਮਾਜ ਵਿੱਚ ਵਿਚਰ ਰਹੇ ਹਾਂ। ਸਾਡਾ ਔਰਤਾਂ ਪ੍ਰਤੀ ਰਵੱਈਆ ਬੁਰਾ ਹੁੰਦਾ ਨਜ਼ਰ ਆਇਆ ਹੈ। ਜਨਤਕ ਥਾਵਾਂ ਅਤੇ ਸਕੂਲਾਂ, ਕਾਲਜਾਂ ਵਿੱਚ ਛੇੜ-ਛਾੜ ਦੀਆਂ ਘਟਨਾਵਾਂ ਦਿਨ ਪ੍ਰਤੀ ਦਿਨ ਵੱਧ ਰਹੀਆਂ ਹਨ ਕਿ ਇਹ ਵਰਤਾਰਾ ਸੱਭਿਅਕ ਸਮਾਜ ਦਾ ਹਿੱਸਾ ਹੈ। ਸ਼ੋਸ਼ਲ ਸਾਈਟਾਂ ਤੇ ਔਰਤਾਂ ਪ੍ਰਤੀ ਭੱਦੀ ਸ਼ਬਦਾਵਲੀ ਔਰਤਾਂ ਦੇ ਚਰਿੱਤਰ ਨੂੰ ਨਿਘਰ ਰਹੀ ਹੈ। ਜੋ ਸਾਡੇ ਸਮਾਜ ਤੇ ਕਲੰਕ ਹੈ ਕੀ ਔਰਤ ਤੇ ਬੰਦਸ਼ਾਂ ਲਗਾਉਣਾ ਪੁਰਸ਼ ਦਾ ਅਧਿਕਾਰ ਹੈ। ਸਾਡਾ ਖੁਦ ਦਾ ਫ਼ਰਜ਼ ਹੈ ਕਿ ਅਸੀਂ ਮਰਦਾਂ ਦੇ ਔਰਤਾਂ ਪ੍ਰਤੀ ਨਜ਼ਰੀਏ ਨੂੰ ਬਦਲੀਏ ਅਤੇ ਔਰਤਾਂ ਦੇ ਨਿੱਜੀ ਵਿਕਾਸ ਵਿੱਚ ਯੋਗਦਾਨ ਪਾ ਕੇ ਅੱਛੇ ਸਮਾਜ ਦੀ ਸਿਰਜਨਾ ਕਰੀਏ।
ਹਰਜਿੰਦਰ ਸਿੱੰਘ ਸਿੱਧੂ
ਪਿੰਡ ਮਿਰਜ਼ੇਆਣਾ
ਆਰਟ ਬੀ ੩, ਵੂਮੈਨ ਸਟੱਡੀ ਸੈਂਟਰ
ਪੰਜਾਬੀ ਯੂਨੀਵਰਸਿਟੀ ਪਟਿਆਲਾ

Tags:
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration