"/> ਭਰੂਣ ਹੱਤਿਆ ਸਮਾਜ ਲਈ ਇੱਕ ਵੱਡੀ ਸਮੱਸਿਆ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਭਰੂਣ ਹੱਤਿਆ ਸਮਾਜ ਲਈ ਇੱਕ ਵੱਡੀ ਸਮੱਸਿਆ

Published On: punjabinfoline.com, Date: Apr 26, 2017

ਭਰੂਣ ਹੱਤਿਆ ਸਾਡੇ ਸਮਾਜ ਦੀ ਮੁੱਖ ਸਮੱਸਿਆ ਹੈ ਪ੍ਰੰਤੂ ਇਸਨੂੰ ਰੋਕਣ ਲਈ ਬਹੁਤ ਉਪਰਾਲੇ ਕੀਤੇ ਜਾਂਦੇ ਹਨ ਪ੍ਰੰਤੂ ਸਾਨੂੰ ਇਹ ਵੀ ਜਾਨਣਾ ਜ਼ਰੂਰੀ ਹੈ ਕਿ ਲੋਕ ਅਜਿਹਾ ਕਰਦੇ ਕਿਉਂ ਨੇ। ਸਾਨੂੰ ਇਸਦੇ ਕਾਰਨਾਂ ਨੂੰ ਜਾਨਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਖਤਮ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਇਸਦੇ ਕਾਰਨਾਂ ਵਿੱਚੋਂ ਇੱਕ ਕਾਰਨ ਹੈ ਕੁੜੀਆਂ ਕੁੜੀਆਂ ਪ੍ਰਤੀ ਸਾਡੇ ਸਮਾਜ ਦੇ ਮਰਦ ਵਰਗ ਦੀਆਂ ਮੈਲ਼ੀਆਂ ਨਜ਼ਰਾਂ।
ਜਿਸ ਤਰ੍ਹਾਂ ਕਿ ਅਸੀਂ ਦੇਖਦੇ ਹਾਂ ਕਿ ਕਈ ਨਿਰਦਈ ਲੋਕ ਛੋਟੀਆਂ ਬੱਚੀਆਂ ਨੂੰ ਵੀ ਅਪਣੀ ਹਵਸ਼ ਦਾ ਸ਼ਿਕਾਰ ਬਣਾਉਂਦੇ ਹਨ। ਇੱਕ ਹੋਰ ਕਾਰਨ ਹੈ ਦਹੇਜ਼ ਪ੍ਰਥਾ। ਲੜਕੀਆਂ ਦੇ ਵਿਆਹ ਸਮੇਂ ਮੁੰਡੇ ਵਾਲੇ ਦਹੇਜ਼ ਦੀ ਮੰਗ ਕਰਦੇ ਨੇ। ਕਈ ਗ਼ਰੀਬ ਲੋਕ ਦਹੇਜ਼ ਆਦਿ 'ਤੇ ਆਉਣ ਵਾਲਾ ਖਰਚ ਕਰਨ ਦੇ ਯੋਗ ਨਹੀਂ ਹੁੰਦੇ। ਅੱਜ ਕੱਲ੍ਹ ਦੀ ਪੀੜ੍ਹੀ 'ਤੇ ਪੱਛਮੀ ਸੱਭਿਅੱਤਾ ਦੇ ਚੜ੍ਹੇ ਰੰਗ ਨੂੰ ਵੀ ਸਾਡੇ ਲੋਕ ਸਵੀਕਾਰ ਨਹੀਂ ਕਰਦੇ। ਜਿਸਦੇ ਕਰਕੇ ਮਾਂ ਬਾਪ ਨੂੰ ਡਰ ਰਹਿੰਦਾ ਹੈ ਕਿ ਸਾਡੀ ਕੁੜੀ 'ਤੇ ਵੀ ਇਸ ਮਾਹੌਲ ਦਾ ਅਸਰ ਹੋ ਸਕਦਾ ਹੈ ਤੇ ਉਹ ਆਪਣੀਆਂ ਮਨਮਰਜੀਆਂ ਨਾਲ ਗਲਤ ਕਦਮ ਚੁੱਕ ਕੇ ਸਾਡੀ ਇੱਜ਼ਤ ਮਿੱਟੀ ਵਿੱਚ ਰੋਲ ਸਕਦੀ ਹੈ। ਸੋ ਇਸ ਤਰ੍ਹਾਂ ਦੇ ਬਹੁਤ ਕਾਰਨ ਨਹ ਜਿੰਨ੍ਹਾਂ ਕਰਕੇ ਕੁੜੀਆਂ ਨੂੰ ਸਾਡੇ ਸਮਾਜ ਵਿੱਚ ਮੁੰਡਿਆਂ ਦੇ ਬਰਾਬਰ ਦਾ ਦਰਜਾ, ਬਾਰਬਰ ਖੁੱਲ੍ਹ ਮਾਂ ਬਾਪ ਨਹੀਂ ਦੇ ਪਾਉਂਦੇ ਤੇ ਇਹਨਾਂ ਕਰਕੇ ਮਾਂ ਬਾਪ ਕੁੜੀ ਜੰਮਣ ਤੋਂ ਡਰਦੇ ਨੇ। ਸਾਡੇ ਸਮਾਜ ਵਿੱਚ ਇਸਤਰੀਆਂ ਦੀ ਮਾੜੀ ਸਥਿਤੀ ਹੀ ਭਰੂਣ ਹੱਤਿਆ ਦਾ ਵੱਡਾ ਕਾਰਨ ਹੈ। ਇਸ ਲਈ ਇਹਨਾਂ ਕਾਰਨਾਂ ਨੂੰ ਖਤਮ ਕਰਕੇ ਹੀ ਭਰੂਣ ਹੱਤਿਆ ਨੂੰ ਰੋਕਿਆ ਜਾ ਸਕਦਾ ਹੈ ਅਤੇ ਸਮਾਜ ਵਿੱਚ ਕੁੜੀਆਂ ਨੂੰ ਬਰਾਬਰ ਦਾ ਦਰਜ਼ਾ ਦਿਵਾਇਆ ਜਾ ਸਕਦਾ ਹੈ। ਸਮਾਜਿਕ ਸੰਸਥਾਵਾਂ ਨੂੰ ਇਹਨਾਂ ਗੱਲਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਸਮਾਜ ਦੇ ਵਿਅਕਤੀਆਂ ਨੂੰ ਇਸਤਰੀ ਦਾ ਸਤਿਕਾਰ ਕਰਨਾ ਚਾਹੀਦਾ ਹੈ। ਦਹੇਜ਼ ਪ੍ਰਥਾ ਨੂੰ ਬਿਲਕੁਲ ਖਤਮ ਕਰਨਾ ਚਾਹੀਦਾ ਹੈ। ਜੇ ਮਾਹੌਲ ਸੁਧਰੇਗਾ ਤਾਂ ਮਾਂ ਬਾਪ ਵੀ ਕੁੜੀਆਂ ਜੰਣ ਤੋਂ ਕਿਉਂ ਡਰਨਗੇ।
ਵੱਲੋ: ਸੰਨੀ ਮਾਨ ਰਾਏਪੁਰੀਆ
ਪਿੰਡ ਰਾਏਪੁਰ (ਮਾਨਸਾ)
ਪੇਸ਼ਕਸ਼: ਗੁਰਜੰਟ ਸਿੰਘ ਨਥੇਹਾ

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration