"/> ਦਮਦਮਾ ਸਾਹਿਬ ਸਾਹਿਤ ਸਭਾ ਦੀ ਮਾਸਿਕ ਇਕੱਤਰਤਾ ਮੌਕੇ ਹੋਇਆ ਕਵੀ ਦਰਬਾਰ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਦਮਦਮਾ ਸਾਹਿਬ ਸਾਹਿਤ ਸਭਾ ਦੀ ਮਾਸਿਕ ਇਕੱਤਰਤਾ ਮੌਕੇ ਹੋਇਆ ਕਵੀ ਦਰਬਾਰ

Published On: punjabinfoline.com, Date: Apr 30, 2017

ਤਲਵੰਡੀ ਸਾਬੋ, 30 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ੍ਰੀ ਦਮਦਮਾ ਸਾਹਿਬ ਸਾਹਿਤ ਸਭਾ (ਰਜਿ:) ਦੀ ਮਾਸਿਕ ਇਕੱਤਰਤਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਹੋਈ ਜਿਸ ਵਿੱਚ ਸਭਾ ਦੇ ਮੈਂਬਰ ਸਾਹਿਤਕਾਰਾਂ ਤੋਂ ਇਲਾਵਾ ਮਹਿਮਾਨ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦੀ ਹਾਜ਼ਰੀ ਵੀ ਉਤਸ਼ਾਹਜਨਕ ਸੀ।
ਪ੍ਰਧਾਨਗੀ ਮੰਡਲ ਵਿੱਚ ਬਿਰਾਜਮਾਨ ਸਭਾ ਦੇ ਸਰਪ੍ਰਸ਼ਤ ਸ. ਸੁਖਮੰਦਰ ਸਿੰਘ ਭਾਗੀਵਾਂਦਰ ਅਤੇ ਮਹਿਮਾਨ ਸਾਹਿਤਕਾਰ ਸ੍ਰੀ ਨਿਰੰਜਨ ਸਿਘ ਪ੍ਰੇਮੀ ਸਮੇਤ ਜਗਦੀਪ ਗਿੱਲ ਦੀ ਆਗਿਆ ਨਾਲ਼ ਸ਼ੁਰੂ ਹੋਏ ਕਵੀ ਦਰਬਾਰ ਵਿੱਚ ਉਕਤ ਤੋਂ ਇਲਾਵਾ ਸਰਵ ਸ੍ਰੀ ਮੈਂਗਲ ਸਿੰਘ ਸੁਰਜੀਤ, ਦਰਸ਼ਨ ਸਿੰਘ ਬਾਠ, ਕਰਨਦੀਪ ਸੋਨੀ, ਅੰਮ੍ਰਿਤਪਾਲ ਸਿੰਘ, ਤਰਸੇਮ ਬੁੱਟਰ, ਅਵਤਾਰ ਸਿੰਘ ਬਖਤੂ, ਲਛਮਣ ਭਾਗੀਵਾਂਦਰ, ਰਾਮ ਰੇਸ਼ਮ ਨਥੇਹਾ, ਡਾ. ਗੁਰਨਾਮ ਖੋਖਰ, ਮਾਸਟਰ ਮਨਦੀਪ ਸਿੰਘ ਅਤੇ ਬੂਟਾ ਸਿੰਘ ਨੇ ਆਪਣੀਆਂ ਤਾਜ਼ਾ ਅਤੇ ਮੌਲਿਕ ਰਚਨਾਵਾਂ ਨਾਲ ਹਾਜ਼ਰੀ ਲਵਾਈ ਜਦੋਂ ਕਿ ਮਹਿਮਾਨ ਸਾਹਿਤਕਾਰਾਂ ਸ੍ਰੀ ਹਰਬੰਤ ਭੁੱਲਰ ਨੇ ਕਵੀਸ਼ਰੀ ਅਤੇ ਸਾਹਿਤ ਪ੍ਰੇਮੀਆਂ ਸ੍ਰੀ ਜਗਰਾਜ ਸਿੰਘ ਸੰਧੂ, ਸ੍ਰੀ ਜੋਗਿੰਦਰ ਸਿੰਘ ਜਗਾ ਰਾਮ ਤੀਰਥ, ਗੁਰਪ੍ਰੀਤ ਗੁਰੂਸਰ, ਕਾਮਰੇਡ ਮੱਖਣ ਸਿੰਘ ਅਤੇ ਕ੍ਰਿਸ਼ਨ ਗੁਰੂਸਰੀਆ ਨੇ ਮੰਚ ਤੋਂ ਸੰਬੋਧਨ ਹੁੰਦਿਆਂ ਸਭਾ ਨੂੰ ਹਰ ਪੱਖੋਂ ਸਹਿਯੋਗ ਦੇਣ ਦਾ ਵਾਅਦਾ ਕੀਤਾ।
ਇਸ ਮੌਕੇ ਰਾਸ਼ਟਰਪਤੀ ਐਵਾਰਡ ਕਵੀਸ਼ਰ ਮਾਸਟਰ ਰੇਵਤੀ ਪ੍ਰਸ਼ਾਦ ਜੀ ਸ਼ਰਮਾ ਦੇ ਮਾਤਾ ਸ੍ਰੀਮਤੀ ਪ੍ਰੇਮ ਦੇਵੀ ਜੀ ਦੀ ਅਚਾਨਕ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋ ਮਿੰਟ ਦਾ ਮੌਨ ਰੱਖ ਕੇ ਵਿੱਛੜੀ ਰੂਹ ਲਈ ਪ੍ਰਾਰਥਨਾ ਕੀਤੀ ਗਈ। ਕਵੀ ਦਰਬਾਰ ਮੌਕੇ ਸਟੇਜ ਸੈਕਟਰ ਦੀ ਭੂਮਿਕਾ ਸ. ਬੂਟਾ ਸਿੰਘ ਨੇ ਬਾਖੂਬੀ ਨਿਭਾਈ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration