"/> ਪੰਜਾਬ ਸਰਕਾਰ ਤੇ ਹੋਰ ਸੰਸਥਾਂਵਾ ਵਲੋ ਪੌਦੇ ਲਗਾਉਣ ਤੇ ਜੋਰ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੰਜਾਬ ਸਰਕਾਰ ਤੇ ਹੋਰ ਸੰਸਥਾਂਵਾ ਵਲੋ ਪੌਦੇ ਲਗਾਉਣ ਤੇ ਜੋਰ

Published On: punjabinfoline.com, Date: May 01, 2017

ਧੂਰੀ 01 ਮਈ (ਮਹੇਸ਼ ਜਿੰਦਲ) ਵਾਤਾਵਰਨ ਦੀ ਸੁਧਤਾ ਲਈ ਪੰਜਾਬ ਸਰਕਾਰ ਅਤੇ ਹੋਰ ਸੰਸਥਾਂਵਾ ਵੱਲੋ ਜਿਥੇ ਪੌਦੇ ਲਗਾਉਣ ਦਾ ਜੋਰ ਤਾ ਦਿੱਤਾ ਜਾਂਦਾ ਹੈ ਪਰ ਉਥੇ ਹੀ ਪਿੰਡਾਂ ਅਤੇ ਸਹਿਰਾਂ ਵਿੱਚ ਲੱਗੇ ਦਰਖਤ ਜੋ ਕਿਸੇ ਕਾਰਨ ਕਰਕੇ ਕੱਟ ਦਿੱਤੇ ਜਾਂਦੇ ਹਨ ਉਹਨਾਂ ਨੂੰ ਬਚਾਉਣਾ ਪ੍ਰਸਾਸਨ ਦਾ ਕੰਮ ਹੈ ਪਰ ਪ੍ਰਸਾਸਨ ਕਿਸੇ ਨਾਂ ਕਿਸੇ ਦਬਾਅ ਹੇਠ ਹਰੇ ਭਰੇ ਖੜੇ ਦਰਖਤ ਕੱਟ ਦਿੱਤੇ ਜਾਂਦੇ ਹਨ ਇਸ ਸਬੰਧੀ ਸਹਿਰ ਨਿਵਾਸੀਆ ਨੇ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕਿ ਜੋ ਲੋਕ ਆਪਣੇ ਮਕਾਨ ਜਾਂ ਦੁਕਾਨ ਆਦਿ ਬਣਾਉਣ ਲਈ ਸਾਂਝੀਆ ਥਾਂਵਾ ਤੇ ਖੜੇ ਹਰੇ ਭਰੇ ਦਰਖਤ ਕੱਟ ਦਿੰਦੇ ਹਨ ਉਹਨਾਂ ਤੇ ਰੋਕ ਲਗਾਈ ਜਾਵੇ ਕਿਉ ਕਿ ਇਹ ਲੋਕ ਉਚ ਅਧਿਕਾਰੀਆ ਦੀ ਸਹਿ ਤੇ ਦਰਖਤ ਕੱਟ ਦਿੰਦੇ ਹਨ ਪਰ ਜੇ ਕੋਈ ਇਸ ਸਬੰਧੀ ਸ਼ਿਕਾਇਤ ਕਰਦਾ ਹੈ ਤਾਂ ਸਬੰਧਤ ਵਿਭਾਗ ਦੇ ਦਫਤਰ ਵਿੱਚ ਦਰਖਤ ਦੀ ਕੀਮਤ ਜਮਾਂ ਕਰਵਾ ਕੇ ਆਪ ਬੱਚ ਜਾਂਦਾ ਹੈ ਪਰ ਇਸ ਨਾਲ ਦਰਖਤ ਕੱਟਣ ਵਾਲੇ ਦਾ ਮਕਸਦ ਤਾਂ ਹੱਲ ਹੋ ਜਾਂਦਾ ਹੈ ਇਸ ਨਾਲ ਰਹਿੰਦੇ ਹੋਰ ਪਰਿਵਾਰ ਪੌਦੇ ਦੇ ਲਾਭ ਤੋ ਵਾਂਝੇ ਰਹਿ ਜਾਂਦੇ ਹਨ ਉਹਨਾਂ ਨੇ ਕਿਹਾ ਕਿ ਪੌਦਾ ਇੱਕ ਜੀਵ ਆਤਮਾ ਹੈ ਪੋਦੇ ਸਾਡੇ ਲਈ ਬਹੁਤ ਜਰੂਰੀ ਹਨ ਇਹਨਾਂ ਨਾਲ ਸਾਨੂੰ ਜਿਉਣ ਲਈ ਆਕਸੀਜਨ ਅਤੇ ਕਈ ਹੋਰ ਚੀਜਾਂ ਮਿਲਦੀਆ ਹਨ ਇਸ ਲਈ ਕਿਸੇ ਜੀਵ ਦੀ ਹਤਿੱਆ ਲਈ ਦੋਸ਼ੀ ਨੂੰ ਸਖਤ ਸਜਾਂ ਮਿਲਣੀ ਚਾਹੀਦੀ ਹੈ ਅਤੇ ਦਰਖਤ ਕੱਟਣ ਵਾਲੇ ਵਿਰੁਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਵਾਤਾਵਰਨ ਨੂੰ ਬਚਾਇਆ ਜਾਂ ਸਕੇ ।

Tags: dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration