"/> ਧੀਆਂ ਕੁੱਖ ਦੇ ਵਿਚ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਧੀਆਂ ਕੁੱਖ ਦੇ ਵਿਚ

Published On: punjabinfoline.com, Date: Jun 08, 2017

ਹਾਏ! ਐਸਾ ਜ਼ੁਲਮ ਕਮਾਵੋ ਨਾ !
ਧੀਆਂ ਕੁੱਖ ਦੇ ਵਿਚ ਮੁਕਾਵੋ ਨਾ!
ਹੈਵਾਨ ਦਾ ਰੂਪ ਨਾ ਧਾਰੋ ਤੁਸੀਂ,
ਔਜਾਰਾਂ ਦੇ ਨਾਲ ਕਟਾਵੋ ਨਾ!
ਮਾਂ ਦਰੋਂ ਬਦ-ਅਸੀਸਾਂ ਮਿਲਣਗੀਆਂ,
ਉਹਦੀ ਕੰਜਕਾਂ ਨੂੰ ਐਵੇਂ ਸਤਾਵੋ ਨਾ!
ਵੇਲ ਕਲੀਆਂ ਵਾਲੀ ਨਾ ਤੋੜੋ ਲੋਕੋ,
ਅੰਸ਼ ਗਟਰਾਂ ਦੇ ਵਿਚ ਰੁੜ੍ਹਾਵੋ ਨਾ!
ਅੱਖਾਂ ਮੀਚ ਕਸਾਈਪਨ ਨਾ ਕਰਿਓ,
ਬੇਟੀ, ਬੱਕਰੇ ਵਾਂਗ ਝਟਕਾਵੋ ਨਾ!
ਹੱਥ ਜੋੜ ‘ਸਪਨਾ’ ਆਖਦੀ ਏ,
ਜ਼ੁਲਮਾਂ ਦਾ ਤੂਫਾਨ ਲਿਆਵੋ ਨਾ!

ਲੇਖਕ - ਸਪਨਾ ਜਿੰਦਲ
ਸਹਿਰ - ਧੂਰੀ (ਸੰਗਰੂਰ)
ਮੋਬਾਇਲ ਨੰਬਰ : 99882-74500

Tags: sapna rani sangrur
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration