"/> ਪੰਜਾਬ ਵਿਚ ਸਬਜ਼ੀਆਂ ਦੇ ਭਾਅ ਵਧੇ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੰਜਾਬ ਵਿਚ ਸਬਜ਼ੀਆਂ ਦੇ ਭਾਅ ਵਧੇ

ਪੰਜਾਬ ਦੀਆਂ ਮੰਡੀਆਂ 'ਤੇ ਵੀ ਪਿਆ ਮੱਧ ਪ੍ਰਦੇਸ਼ ਦੇ ਕਿਸਾਨ ਅੰਦੋਲਨ ਦਾ ਅਸਰ
Published On: punjabinfoline.com, Date: Jun 09, 2017

ਲੁਧਿਆਣਾ (ਗੁਰਬਿੰਦਰ ਸਿੰਘ) — ਮੱਧ ਪ੍ਰਦੇਸ਼ 'ਚ ਕਿਸਾਨ ਅੰਦੋਲਨ ਦਾ ਅਸਰ ਪੰਜਾਬ ਭਰ ਦੀਆਂ ਸਬਜ਼ੀ ਮੰਡੀਆਂ ਵਿਚ ਵੀ ਦੇਖਣ ਨੂੰ ਮਿਲਣ ਲਗਾ ਹੈ ਜਿਸ ਦੇ ਚਲਦੇ ਮੰਡੀਆਂ 'ਚ ਸਬਜ਼ੀਆਂ ਦੀਆਂ ਕੀਮਤਾਂ 'ਚ ਪਿਛਲੇ ਇਕ ਹਫਤੇ 'ਚ ਕਰੀਬ 40% ਤਕ ਵਾਧਾ ਦਰਜ ਕੀਤਾ ਗਿਆ ਹੈ। ਸਬਜ਼ੀਆਂ ਦੇ ਵਪਾਰ ਨਾਲ ਜੁੜੇ ਕਾਰੋਬਾਰੀਆਂ ਦੀ ਮੰਨੀਏ ਤਾਂ ਜੇਕਰ ਮੱਧ ਪ੍ਰਦੇਸ਼ 'ਚ ਜਲਦ ਹਾਲਾਤ ਆਮ ਨਹੀਂ ਹੋਏ ਤਾਂ ਆਉਣ ਵਾਲੇ ਕੁਝ ਦਿਨਾਂ 'ਚ ਹੀ ਸਬਜ਼ੀਆਂ ਦੀਆਂ ਕੀਮਤਾਂ ਬਹੁਤ ਵੱਧ ਸਕਦੀਆਂ ਹਨ।
ਇਸ ਸਬੰਧ 'ਚ ਗੱਲਬਾਤ ਕਰਦੇ ਹੋਏ ਸਥਾਨਕ ਸਬਜ਼ੀ ਮੰਡੀ ਦੇ ਕੁਝ ਥੋਕ ਵਪਾਰੀਆਂ ਨੇ ਦੱਸਿਆ ਕਿ ਮੱਧ ਪ੍ਰਦੇਸ 'ਚ ਫੈਲੀ ਕਿਸਾਨਾਂ ਦੇ ਅੰਦੋਲਨ ਦੀ ਅੱਗ ਮਹਾਰਾਸ਼ਟਰ ਤੇ ਦੇਸ ਦੇ ਹੋਰਨਾਂ ਸੂਬਿਆਂ ਤਕ ਵੀ ਪਹੁੰਚ ਚੁੱਕੀ ਹੈ, ਜਿਸ ਦੇ ਚਲਦੇ ਉਕਤ ਸੂਬਿਆਂ 'ਚ ਪੈਦਾ ਹੋਣ ਵਾਲੀ ਪਿਆਜ਼ ਦੀ ਫਸਲ ਤੇ ਹੋਰ ਸਬਜ਼ੀਆਂ ਦੀ ਸਪਲਾਈ ਫਿਲਹਾਲ ਬਿਲਕੁਲ ਰੁਕ ਗਈ ਹੈ। ਕਾਰੋਬਾਰੀਆਂ ਨੇ ਸ਼ੱਕ ਜਾਹਰ ਕੀਤਾ ਕਿ ਜੇਕਰ ਉਥੋਂ ਦੀ ਸਰਕਾਰ ਤੇ ਕੇਂਦਰ ਸਰਕਾਰ ਵਲੋਂ ਕਿਸਾਨਾਂ ਵਲੋਂ ਛੇੜੇ ਗਏ ਅੰਦੋਲਨ ਦਾ ਸ਼ਾਂਤ ਨਹੀਂ ਕੀਤਾ ਗਿਆ ਤਾਂ ਭੱਵਿਖ 'ਚ ਇਸ ਦੇ ਗੰਭੀਰ ਨਤੀਜੇ ਕਈ ਹੋਰ ਸੂਬਿਆਂ ਨੂੰ ਵੀ ਭੁਗਤਣੇ ਪੈ ਸਕਦੇ ਹਨ।

Tags: #farmer_revolution
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration