"/> ਮੋਨੂ ਅਰੋੜਾ ਦੇ ਕਤਲ ਕਾਂਡ ਵਿੱਚ ਵਰਤੀ ਸਕਾਰਪੀਓ ਪੁਲਿਸ ਨੇ ਕੀਤੀ ਬਰਾਮਦ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮੋਨੂ ਅਰੋੜਾ ਦੇ ਕਤਲ ਕਾਂਡ ਵਿੱਚ ਵਰਤੀ ਸਕਾਰਪੀਓ ਪੁਲਿਸ ਨੇ ਕੀਤੀ ਬਰਾਮਦ

ਪਿੰਡ ਭਾਗੀਵਾਂਦਰ ਦੇ ਰਾਜੂ ਸਰਪੰਚ ਦੇ ਭਰਾ ਦੇ ਨਾਮ 'ਤੇ ਹੈ ਗੱਡੀ ਦੀ ਰਜਿਸਟ੍ਰੇਸ਼ਨ- ਡੀ ਐੱਸ ਪੀ ਤਲਵੰਡੀ ਸਾਬੋ
Published On: punjabinfoline.com, Date: Jun 13, 2017

ਤਲਵੰਡੀ ਸਾਬੋ, 13 ਜੂਨ (ਗੁਰਜੰਟ ਸਿੰਘ ਨਥੇਹਾ)- ਬੀਤੀ ਅੱਠ ਜੂਨ ਨੂੰ ਸਥਾਨਕ ਲੇਲੇਵਾਲਾ ਰੋਡ ਤੋਂ ਅਗਵਾ ਕਰਨ ਉਪਰੰਤ ਵੱਢ ਟੁੱਕ ਕੇ ਪਿੰਡ ਭਾਗੀਵਾਂਦਰ ਸੀ ਸਥ 'ਚ ਸੁੱਟੇ ਵਿਨੋਦ ਕੁਮਾਰ ਉਰਫ ਮੋਨੂ ਪੁੱਤਰ ਵਿਜੇ ਕੁਮਾਰ ਦੇ ਅਗਵਾ ਵਿੱਚ ਵਰਤੀ ਗਈ ਗੱਡੀ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਨੰਬਰ ਪੀ ਬੀ 03 ਏ ਐੱਮ 8013 ਤਲਵੰਡੀ ਸਾਬੋ ਪੁਲਿਸ ਨੇ ਪਿੰਡ ਜੋਧਪੁਰ ਪਾਖਰ ਦੇ ਬੇਆਬਾਦ ਇਲਾਕੇ ਵਿੱਚੋਂ ਬਰਾਮਦ ਕਰ ਲਈ ਹੈ ਜਿਸ ਦੀ ਡਿੱਗੀ ਅਤੇ ਡਿੱਗੀ ਦੀਆਂ ਸੀਟਾਂ ਬੁਰੀ ਤਰ੍ਹਾਂ ਖੂਨ ਨਾਲ ਲੱਥ ਪੱਥ ਹਨ। ਇਹ ਜਾਣਕਾਰੀ ਨਸ਼ਾ ਤਸਕਰ ਦੱਸ ਕੇ ਅਣਮਨੁੱਖੀ ਤਸੀਹੇ ਦਿੰਦਿਆਂ ਕਤਲ ਕੀਤੇ ਮੋਨੂ ਅਰੋੜਾ ਕਤਲ ਕਾਂਡ ਦਾ ਖੁਲਾਸਾ ਕਰਦਿਆਂ ਸ. ਬਰਿੰਦਰ ਸਿੰਘ ਗਿੱਲ ਡੀ ਐੱਸ ਪੀ ਤਲਵੰਡੀ ਸਾਬੋ ਨੇ ਆਪਣੇ ਦਫਤਰ ਵਿੱਚ ਸੱਦੀ ਪ੍ਰੈੱਸ ਵਾਰਤਾ ਮੌਕੇ ਦਿੱਤੀ।
ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਦਰਜ਼ ਮੁਕੱਦਮਾ ਨੰਬਰ 136 ਮਿਤੀ 08/06/2017 ਅ/ਧ 302, 364,341,186, 120 ਬੀ, 148, 149 ਆਈ ਪੀ ਸੀ ਵਿੱਚ ਥਾਣਾ ਤਲਵੰਡੀ ਸਾਬੋ ਨੂੰ ਲੋੜੀਂਦੀ ਉਕਤ ਸਕਾਰਪੀਓ ਗੱਡੀ ਮੁਕੱਦਮੇ ਵਿਚ ਦੋਸ਼ੀ ਅਮਰਿੰਦਰ ਸਿੰਘ ਉਰਫ ਰਾਜੂ ਦੇ ਭਾਈ ਗੁਰਸ਼ਿੰਦਰ ਸਿੰਘ ਉਰਫ ਭਿੰਦਰ ਪੁੱਤਰ ਜਗਸੀਰ ਸਿੰਘ ਵਾਸੀ ਭਾਗੀਵਾਂਦਰ ਦੇ ਨਾਮ 'ਤੇ ਹੈ। ਉਹਨਾਂ ਦੱਸਿਆ ਕਿ ਇਸ ਗੱਡੀ ਦੀ ਬਰਾਮਦਗੀ ਮ੍ਰਿਤਕ ਦੇ ਭਾਈ ਕੁਲਦੀਪ ਕੁਮਾਰ ਦੇ ਬਿਆਨਾਂ ਦੀ ਪੜਤਾਲ ਦੌਰਾਨ ਕੀਤੀ ਗਈ ਹੈ।
ਜਿਕਰਯੋਗ ਹੈ ਕਿ ਮੋਨੂ ਅਰੋੜਾ ਦੇ ਵਾਰਿਸਾਂ ਵੱਲੋਂ ਵੀ ਪਹਿਲੇ ਹੀ ਦਿਨ ਤੋਂ ਇਹ ਦੋਸ਼ ਲਗਾਏ ਜਾ ਰਹੇ ਸਨ ਕਿ ਉਹਨਾਂ ਦੇ ਮੁੰਡੇ ਨੂੰ ਕਥਿਤ ਦੋਸ਼ੀਆਂ ਵੱਲੋਂ ਘਰੋਂ ਚੁੱਕ ਕੇ ਇੱਕ ਸਕਾਰਪੀਓ ਗੱਡੀ ਰਾਹੀਂ ਲੇਲੇਵਾਲਾ ਪਿੰਡ ਤੋਂ ਅੱਗੇ ਜੋਧਪੁਰ ਵਾਲੀ ਨਹਿਰ 'ਤੇ ਲਿਜਾ ਕੇ ਜ਼ਖਮੀ ਕਰਨ ਉਪਰੰਤ ਪਿੰਡ ਭਾਗੀਵਾਂਦਰ ਦੀ ਸੱਥ ਵਿੱਚ ਲਿਜਾ ਕੇ ਸੁੱਟਿਆ ਗਿਆ ਸੀ ਜਿੱਥੇ ਪਿੰਡ ਨਾਲ ਸੰਬੰਧਿਤ ਇਕੱਠ ਅਤੇ ਕੁੱਝ ਸਿਆਸੀ ਆਗੂਆਂ ਵੱਲੋਂ ਮਰਨ ਕਿਨਾਰੇ ਪਏ ਮੋਨੂ ਅਰੋੜਾ 'ਤੇ ਅਣਮਨੁੱਖੀ ਤਸ਼ੱਦਦ ਕਰਦਿਆਂ ਉਸਤੋਂ ਇਹ ਇਕਬਾਲ ਕਰਵਾਉਣ ਦਾ ਦਬਾਅ ਬਣਾਉਣ ਦੀਆਂ ਵੀਡੀਓ ਵੀ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀਆਂ ਹਨ ਜਿਸ ਵਿੱਚ ਉਸਨੂੰ ਇੱਕ ਮਹਿਲਾ ਸਿਆਸੀ ਆਗੂ ਵੱਲੋਂ ਕਿਹਾ ਜਾ ਰਿਹਾ ਹੈ ਕਿ ਤੂੰ ਸਿਰਫ ਇਹ ਆਖ ਕੇ ਤੈਨੂੰ ਰਾਜੂ ਨੇ ਨਹੀਂ ਸਾਰੇ ਪਿੰਡ ਨੇ ਵੱਢਿਆ ਹੈ। ਪ੍ਰੰਤੂ ਸਿਤਮਜ਼ਰੀਫੀ ਇਹ ਹੈ ਕਿ ਪਿੰਡ ਭਾਗੀਵਾਂਦਰ ਦੀ ਇੱਕਜੁਟਤਾ ਕਾਰਨ ਪੀੜਿਤ ਪਰਿਵਾਰ ਦੀ ਹੁਣ ਤੱਕ ਕੋਈ ਸੁਣਵਾਈ ਨਹੀਂ ਸੀ ਹੋ ਰਹੀ।
ਇਸ ਤੋਂ ਇਲਾਵਾ ਮੋਨੂ ਅਰੋੜਾ ਦੇ ਭਰਾ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਸਦਾ ਪਰਿਵਾਰ ਜਦੋਂ ਛੇ ਮਹੀਨੇ ਪਹਿਲਾਂ ਤੱਕ ਭਾਗੀਵਾਂਦਰ ਰਹਿੰਦਾ ਸੀ ਤਾਂ ਵੋਟਾਂ ਅਤੇ ਇੱਕ ਵੀਡੀਓ ਨੂੰ ਲੈ ਕੇ ਕਥਿਤ ਗੁਨਾਹਗਾਰਾਂ ਅਤੇ ਸਾਡੇ ਪਰਿਵਾਰ ਵਿਚਕਾਰ ਰੰਜਿਸ਼ ਪੈਦਾ ਹੋ ਗਈ ਸੀ ਜਿਸ ਕਾਰਨ ਆਪਣੀਆਂ ਜਾਨਾਂ ਬਚਾਉਣ ਲਈ ਹੀ ਸਾਡਾ ਪਰਿਵਾਰ ਭਾਗੀਵਾਂਦਰ ਤੋਂ ਲੇਲੇਵਾਲਾ ਰੋਡ ਤਲਵੰਡੀ ਸਾਬੋ ਆ ਕੇ ਇੱਕ ਕਿਰਾਏ ਦੇ ਮਕਾਨ 'ਚ ਰਹਿਣ ਲੱਗ ਪਿਆ ਸੀ।
ਪ੍ਰੈਸ ਵਾਰਤਾ ਦੌਰਾਨ ਸੰਬੋਧਨ ਕਰਦਿਆਂ ਡੀ ਐੱਸ ਪੀ ਤਲਵੰਡੀ ਸਾਬੋ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਉਕਤ ਸਕਾਰਪੀਓ ਗੱਡੀ ਵਿੱਚੋਂ ਡਾਂਗਾਂ ਸੋਟੀਆਂ ਬਰਾਮਦ ਹੋ ਗਈਆਂ ਹਨ ਅਤੇ ਦੋਸ਼ੀਆਂ ਨੂੰ ਵੀ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਜਿੰਨ੍ਹਾਂ ਤੋਂ ਘਟਨਾ ਨੂੰ ਅੰਜ਼ਾਮ ਦੇਣ ਲਈ ਵਰਤੇ ਗਏ ਹਥਿਆਰ ਵੀ ਬਰਾਮਦ ਕਰ ਲਏ ਜਾਣਗੇ। ਉਹਨਾਂ ਦੱਸਿਆ ਕਿ ਉਸ ਜਗ੍ਹਾ ਦੀ ਵੀ ਸ਼ਨਾਖਤ ਹੋ ਗਈ ਹੈ ਜਿੱਥੇ ਕਥਿਤ ਦੋਸ਼ੀਆਂ ਵੱਲੋਂ ਮੋਨੂ ਅਰੋੜਾ ਦੀ ਵੱਢ ਟੁੱਕ ਕੀਤੀ ਗਈ ਸੀ। ਉਹਨਾਂ ਇੰਕਸਾਫ ਕੀਤਾ ਕਿ ਇਸ ਘਟਨਾ ਵਿੱਚ ਪੂਰੇ ਪਿੰਡ ਦਾ ਕੋਈ ਹੱਥ ਨਹੀਂ ਹੈ ਸਗੋਂ ਗਿਣਤੀ ਦੇ ਪੰਜ ਸੱਤ ਬੰਦਿਆਂ ਨੇ ਹੀ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ।
ਓਧਰ ਪਿੰਡ ਭਾਗੀਵਾਂਦਰ ਦੇ ਲੋਕਾਂ ਵੱਲੋਂ ਕਾਤਲਾਂ ਨੂੰ ਬਚਾਉਣ ਲਈ ਇੱਕਜੁੱਟਤਾ ਦਿਖਾਉਂਦਿਆਂ ਬੀਤੀ 9 ਜੂਨ ਤੋਂ ਪਿੰਡ ਦੀ ਸੱਥ ਵਿੱਚ ਪ੍ਰਸ਼ਾਸ਼ਨ 'ਤੇ ਦਬਾਅ ਬਣਾਈ ਰਖਣ ਲਈ ਲਾਇਆ ਜਾ ਰਿਹਾ ਧਰਨਾ ਬੀਤੀ ਸ਼ਾਮ ਕਿਸੇ ਉੱਚ ਪੁਲਿਸ ਅਫਸਰ ਨਾਲ ਹੋਈ ਗੱਲਬਾਤ ਤੋਂ ਬਾਅਦ ਸਮਾਪਤ ਕੀਤੇ ਜਾਣ ਦਾ ਵੀ ਸਮਾਚਾਰ ਪ੍ਰਾਪਤ ਹੋਇਆ ਹੈ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration