"/> ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਹੋਈ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਹੋਈ

Published On: punjabinfoline.com, Date: Jun 13, 2017

ਤਲਵੰਡੀ ਸਾਬੋ, 13 ਜੂਨ (ਗੁਰਜੰਟ ਸਿੰਘ ਨਥੇਹਾ)- ਪੰਜਾਬ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਤਲਵੰਡੀ ਸਾਬੋ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਨਿਰੰਜਣ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪੈਨਸ਼ਨਰਾਂ ਦੀਆਂ ਮੰੰਗਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਚੋਣਾਂ ਸਮੇਂ ਕੀਤੇ ਵਾਅਦੇ ਮੁਤਾਬਿਕ ਮੰਗਾਂ ਪੂਰਾ ਕਰਨ ਦੀ ਮੰਗ ਕੀਤੀ। ਬਜ਼ੁਰਗ ਪੈਨਸ਼ਨਰਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਸਰਕਾਰ ਵੱਲੋਂ ਨਾ ਪੂਰੀਆਂ ਕਰਨ ਦੀ ਨਿਖੇਧੀ ਕਰਦਿਆਂ ਸਰਕਾਰ ਖਿਲਾਫ ਰੋਸ ਪ੍ਰਗਟ ਕੀਤਾ। ਬੁਲਾਰਿਆਂ ਨੇ ਸਾਲ 2015-16 ਦਾ 22 ਮਹੀਨਿਆਂ ਦਾ ਡੀ ਏ ਦਾ ਰਹਿੰਦਾ ਬਕਾਇਆ ਦੇਣ ਦੀ ਮੰਗ ਦੇ ਨਾਲ-ਨਾਲ ਅੰਤਰਿਮ ਰਾਹਤ 1-1-16 ਤੋਂ ਲਾਗੂ ਕਰਨ, ਪੇਅ ਕਮਿਸ਼ਨ ਦੀ ਰਿਪੋਰਟ ਜਲਦ ਲਾਗੁ ਕਰਨ ਅਤੇ ਮੈਡੀਕਲ ਭੱਤੇ ਵਿੱਚ ਵਾਧਾ ਕਰਨ ਤੋਂ ਇਲਾਵਾ ਮੈਡੀਕਲ ਰੀਵਰਸਮੈਂਟ ਦੇ ਬਿੱਲ ਨੋ ਡਿਊ ਹਨ ਦੀ ਪੇਮੈਂਟ ਕਰਨ ਤੇ ਰੀਵਰਸਮੈਂਟ ਦੀ ਪ੍ਰਕਿਰਿਆ ਸਰਲ ਕਰਨ ਅਤੇ ਅਨੇਕਾਂ ਸੁਦਾਰ ਕਰਨ ਦੀ ਮੰਗ ਕੀਤੀ।
ਇਸ ਮੌਕੇ ਕਰਨੈਲ ਸਿੰਘ ਜਨਰਲ ਸਕੱਤਰ, ਬਲਵੀਰ ਮਾਨ, ਬਿੱਕਰ ਸਿੰਘ ਘੈਂਟ, ਸੁੱਚਾ ਸਿੰਘ ਐਡੀਟਰ, ਕੁਲਵਿੰਦਰ ਕੋਚ, ਸੁਖਦੇਵ ਸਿੰਘ, ਮਲੂਕ ਸਿੰਘ ਔਜਲਾ, ਮਾ. ਅਮਰਜਤਿ ਸਿੰਘ, ਭੂਰਾ ਸਿੰਘ ਬੀ ਐਂਡ ਆਰ, ਖਿਲਾ ਨੰਦ, ਮੇਹਰ ਚੰਦ, ਮੇਜਰ ਸਿੰਘ, ਲਛਮਣ ਸਿੰਘ, ਗੁਰਚਰਨ ਸਿੰਘ, ਜੁਗਰਾਜ ਸਿੰਘ, ਪ੍ਰੀਤ ਮਹਿੰਦਰ ਸਿੰਘ ਆਦਿ ਆਗੂ ਤੇ ਮੈਂਬਰ ਮੌਜ਼ੂਦ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration