"/> ਰਜਵਾਹਾ ਟੁੱਟਣ ਨਾਲ ਪੱਚੀ ਏਕੜ ਰਕਬੇ ਵਿੱਚ ਪਾਣੀ ਭਰਿਆ, ਪਿੰਡ ਫੱਤਾਬਾਲੂ ਵਿੱਚ ਬਿਜਲੀ ਸਪਲਾਈ ਠੱਪ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਰਜਵਾਹਾ ਟੁੱਟਣ ਨਾਲ ਪੱਚੀ ਏਕੜ ਰਕਬੇ ਵਿੱਚ ਪਾਣੀ ਭਰਿਆ, ਪਿੰਡ ਫੱਤਾਬਾਲੂ ਵਿੱਚ ਬਿਜਲੀ ਸਪਲਾਈ ਠੱਪ

Published On: punjabinfoline.com, Date: Jun 13, 2017

ਤਲਵੰਡੀ ਸਾਬੋ, 13 ਜੂਨ (ਗੁਰਜੰਟ ਸਿੰਘ ਨਥੇਹਾ)– ਉਪਮੰਡਲ ਤਲਵੰਡੀ ਸਾਬੋ ਦੇ ਪੰਜਾਬ ਤੇ ਹਰਿਆਣਾ ਦੀ ਹੱਦ ਨਾਲ ਲੱਗਦੇ ਪਿੰਡ ਕਲਾਲਵਾਲਾ ਦੇ ਬੰਬੜਖੇੜ ਰਜਵਾਹਾ ਟੁੱਟਣ ਨਾਲ ਜਿੱਥੇ ਕਿਸਾਨਾਂ ਦੀ ੨੫ ਏਕੜ ਦੇ ਕਰੀਬ ਖੇਤਾਂ ਵਿੱਚ ਬੀਜੀ ਫਸਲ ਵਿੱਚ ਪਾਣੀ ਭਰ ਗਿਆ ਉੱਥੇ ਪਿੰਡ ਫੱਤਾਬਾਲੂ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ ਜਿਸ ਨਾਲ ਪਿੰਡ ਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਬੰਧੀ ਪਿੰਡ ਕਲਾਲਵਾਲਾ ਦੇ ਸਰਪੰਚ ਜਗਤਾਰ ਸਿੰਘ ਭਾਕਰ, ਸਰਪੰਚ ਜਗਸੀਰ ਸਿੰਘ ਫੱਤਾਬਾਲੂ ਤੇ ਕਿਸਾਨ ਦਰਸ਼ਨ ਸਿੰਘ ਨੇ ਦੱਸਿਆ ਕਿ ਉਕਤ ਰਜਵਾਹੇ ਦੇ ਉਪਰੋਂ ਦੀ ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ ਸੜਕ ਦਾ ਪੁਲ ਬਣ ਰਿਹਾ ਹੈ ਤੇ ਪੁਲ ਦੇ ਲਾਗਿਓਂ ਹੀ ਰਜਵਾਹੇ ਵਿੱਚ ਪਾੜ ਪੈ ਗਿਆ ਜਿਸ ਨਾਲ ਕਿਸਾਨ ਜਗਤਾਰ ਸਿੰਘ ਭਾਕਰ ਸਮੇਤ ਕਿਸਾਨਾਂ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ ਜਿਸ ਵਿੱਚ ਕੁੱਝ ਏਕੜ ਨਰਮੇ ਦੀ ਫਸਲ ਬੀਜੀ ਹੈ ਜਿਸ ਦਾ ਖਰਾਬ ਹੋਣ ਦਾ ਖਦਸਾ ਹੈ। ਉਨ੍ਹਾਂ ਜਿੱਥੇ ਨਹਿਰੀ ਵਿਭਾਗ ਨੂੰ ਉਕਤ ਰਜਵਾਹੇ ਨੂੰ ਪਿੰਡ ਵਾਲੇ ਪਾਸਿਓਂ ਠੀਕ ਕਰਨ ਦੀ ਮੰਗ ਕੀਤੀ ਉੱਥੇ ਰਜਵਾਹੇ ਦੇ ਲਾਗੇ ਬਣ ਰਹੀ ਨਵੀਂ ਸੜਕ ਦੇ ਆਰ-ਪਾਰ ਪੁਲ ਬਣਾਉਣ ਦੀ ਮੰਗ ਕੀਤੀ ਤਾਂ ਜੋ ਰਜਵਾਹਾ ਟੁੱਟਣ 'ਤੇ ਰਜਵਾਹੇ ਦੇ ਨਾਲ-ਨਾਲ ਪਾਣੀ ਦਾ ਵਹਾਅ ਚਲਾ ਜਾਵੇ ਤੇ ਪਿੰਡ ਵੱਲ ਨਾ ਆਵੇ। ਉੱਧਰ ਪਿੰਡ ਫੱਤਾਬਾਲੂ ਦੇ ਵਾਸੀਆਂ ਨੇ ਦੱਸਿਆ ਕਿ ਰਜਵਾਹੇ ਦੇ ਲਾਗੇ ਬਿਜਲੀ ਸਪਲਾਈ ਦੇ ਖੰਭੇ ਲੱਗੇ ਹੋਏ ਹਨ ਜਿਸ ਕਾਰਨ ਖੰਭੇ ਵੀ ਪੱਟੇ ਗਏ ਹਨ ਤੇ ਪਿੰਡ ਫੱਤਾਬਾਲੂ ਵਿੱਚ ਬਿਜਲੀ ਸਪਲਾਈ ਬੰਦ ਹੈ ਜਿਸ ਲਈ ਉਨ੍ਹਾਂ ਪਾਵਰਕਮ ਦੇ ਕਰਮਚਾਰੀਆਂ ਤੋਂ ਪਿੰਡ ਨੂੰ ਜਲਦੀ ਬਿਜਲੀ ਸਪਲਾਈ ਚਾਲੂ ਕਰਨ ਦੀ ਮੰਗ ਕੀਤੀ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration