"/> ਐਂਟੀ ਕੁਰੱਪਸ਼ਨ ਵੈਲਫੇਅਰ ਸੋਸਾਇਟੀ ਵੱਲੋਂ ਡੀ.ਐਸ.ਪੀ. ਧੂਰੀ ਸਨਮਾਨਿਤ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਐਂਟੀ ਕੁਰੱਪਸ਼ਨ ਵੈਲਫੇਅਰ ਸੋਸਾਇਟੀ ਵੱਲੋਂ ਡੀ.ਐਸ.ਪੀ. ਧੂਰੀ ਸਨਮਾਨਿਤ

Published On: punjabinfoline.com, Date: Jun 14, 2017

ਧੂਰੀ,14 ਜੂਨ ( ਮਹੇਸ਼ ਜਿੰਦਲ ) ਐਂਟੀ ਕੁਰੱਪਸ਼ਨ ਵੈਲਫੇਅਰ ਸੋਸਾਇਟੀ ਪੰਜਾਬ ਦੇ ਚੇਅਰਮੈਨ ਸ਼੍ਰੀ ਤਰਸੇਮ ਵਰਮਾਂ ਨੇ ਦੱਸਿਆ ਕਿ ਜ਼ਿਲਾ੍ਹ ਪੁਲਿਸ ਮੁਖੀ ਸ੍ਰ. ਮਨਦੀਪ ਸਿੰਘ ਸਿੱਧੂ ਨੇ ਇੱਕ ਮਿਹਨਤੀ ਅਤੇ ਇਮਾਨਦਾਰ ਅਫਸਰ ਉਪ ਕਪਤਾਨ ਪੁਲਿਸ ਸ੍ਰ. ਅਕਾਸ਼ਦੀਪ ਸਿੰਘ ਔਲਖ ਨੂੰ ਧੂਰੀ ਲਾਇਆ । ਜਦੋਂ ਤੋਂ ਸ੍ਰ. ਔਲਖ ਨੂੰ ਧੂਰੀ ਦਾ ਚਾਰਜ ਸਾਂਭਿਆ ਹੈ, ਉਸ ਸਮੇਂ ਤੋਂ ਸ਼ਹਿਰ ਵਿਖੇ ਵਾਪਰਣ ਵਾਲੀਆਂ ਘਟਨਾਵਾਂ ਨੂੰ ਠੱਲ੍ਹ ਪਈ ਹੈ ਅਤੇ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਗਿਰੋਹਾਂ ਦਾ ਵੀ ਪਰਦਾਫਾਸ਼ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ੇ ਖਿਲਾਫ ਵਿੱਢੀ ਮੁਹਿੰਮ ਤਹਿਤ ਸ੍ਰ. ਔਲਖ ਨੇ ਨਸ਼ਾ ਤਸਕਰਾਂ ਦੇ ਕਾਰੋਬਾਰਾਂ ਉੱਪਰ ਨਕੇਲ ਕਸਣ ਦਾ ਵੱਡਾ ਉਪਰਾਲਾ ਕੀਤਾ ਹੈ ਜਿਸ ਕਾਰਨ ਹਲਕੇ ਦੇ ਲੋਕ ਉਹਨਾਂ ਦੀ ਕਾਰਗੁਜ਼ਾਰੀ ਤੋਂ ਕਾਫੀ ਪ੍ਰਭਾਵਿਤ ਹਨ।ਸ੍ਰ. ਔਲਖ ਦੀ ਇਸ ਵਧੀਆ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੁੰਦੇ ਹੋਏ ਐਂਟੀ ਕੁਰੱਪਸ਼ਨ ਵੈਲਫੇਅਰ ਸੋਸਾਇਟੀ ਪੰਜਾਬ ਵੱਲੋਂ ਉਹਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration