"/> ਟਰੈਫਿਕ ਪੁਲਿਸ ਵੱਲੋ ਨਿਯਮਾਂ ਦੀ ਉਲੰਘਣਾ ਕਰਨ ਵਾਲਿਆ ਦੇ ਚਲਾਨ ਕੱਟੇ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਟਰੈਫਿਕ ਪੁਲਿਸ ਵੱਲੋ ਨਿਯਮਾਂ ਦੀ ਉਲੰਘਣਾ ਕਰਨ ਵਾਲਿਆ ਦੇ ਚਲਾਨ ਕੱਟੇ

Published On: punjabinfoline.com, Date: Jun 14, 2017

ਧੂਰੀ,14 ਜੂਨ (ਮਹੇਸ਼ ਜਿੰਦਲ) ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣ ਸਬੰਧੀ ਟਰੈਫਿਕ ਪੁਲਿਸ ਧੂਰੀ ਵੱਲੋੋ ਵੱਖ-ਵੱਖ ਥਾਵਾਂ ਤੇ ਨਾਕੇ ਦੌਰਾਨ ਵਿਸ਼ੇਸ ਚੈਕਿੰਗ ਕੀਤੀ ਗਈ। ਟਰੈਫਿਕ ਪੁਲਿਸ ਧੂਰੀ ਦੇ ਇੰਚਾਰਜ ਪਵਨ ਕੁਮਾਰ ਦੀ ਅਗਵਾਈ ‘ਚ ਚੈਕਿੰਗ ਕਰਦੇ ਹੋਏ ਪੁਲਿਸ ਕਰਮਚਾਰੀਆਂ ਨੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ 20 ਦੇ ਕਰੀਬ ਚਲਾਨ ਕੱਟੇ। ਇਸ ਮੌਕੇ ਟਰੈਫਿਕ ਪੁਲਿਸ ਇੰਚਾਰਜ ਪਵਨ ਕੁਮਾਰ ਨੇ ਦੱਸਿਆ ਕਿ ਜਿਲ੍ਹਾ ਪੁਲਿਸ ਮੁੱਖੀ ਸ.ਮਨਦੀਪ ਸਿੰਘ ਸਿੱਧੂ ਵੱਲੋ ਸ਼ਹਿਰ ‘ਚ ਟਰੈਫਿਕ ਸਮੱਸਿਆ ਤੋ ਸ਼ਹਿਰ ਵਾਸੀਆ ਨੂੰ ਰਾਹਤ ਦਿਵਾਉਣ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜਿਸ ਦੇ ਤਹਿਤ ਕਾਰਵਾਈ ਕਰਦੇ ਹੋਏ ਸ਼ਹਿਰ ਦੇ ਵੱਖ ਵੱਖ ਥਾਵਾਂ ਬੱਸ ਸਟੈਡ ਜੀ.ਟੀ ਰੋਡ,ਕੱਕੜਵਾਲ ਚੌਕ,ਲੋਹਾ ਬਾਜਾਰ ‘ਚ ਪੁਲਿਸ ਵੱਲੋ ਨਾਕੇ ਲਗਾ ਕੇ ਚੈਕਿੰਗ ਸੁਰੂ ਕੀਤੀ ਗਈ। ਇਸ ਮੌਕੇ ਮੇਨ ਲੌਹਾ ਬਾਜਾਰ ਵਿੱਚ ਖੜੀਆ ਗੱਡੀਆ ਦੇ ਲਾਕ ਲਗਾ ਕੇ ਚਲਾਨ ਕੱਟੇ ਗਏ, ਅਤੇ ਮੂੰਹ ਬਣ ਕੇ ਡਰਾਇੰਵਿਗ ਕਰਨ ਵਾਲਿਆ ਦੇ ਚਲਾਨ ਕੱਟੇ ਗਏੇ। ਉਨ੍ਹਾਂ ਨੇ ਕਿਹਾ ਕਿ ਮੋਟਰ ਸਇਕਲ ਦੇ ਪਟਾਕੇ ਮਾਰਨ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਗਲਤ ਸਾਈਡ,ਬਿਨਾਂ ਹੈਲਮਟ,ਬਿਨਾਂ ਲਾਇਸੰਸ,ਟ੍ਰਿਪਲ ਸਵਾਰੀ,ਬਿਨਾਂ ਸੀਟ ਬੈਲਟ,ਪ੍ਰੈਸਰ ਹਾਰਨ ਅਤੇ ਕਾਗਜਾਤ ਨਾ ਰੱਖਣ ਵਾਲੇ ਵਾਹਨ ਚਾਲਕਾਂ ਦੇ ਲੱਗਭਗ 20 ਚਲਾਨ ਕੱਟੇ ਗਏ ਹਨ। ਪੁਲਿਸ ਵੱਲੋ ਆਮ ਜਨਤਾ ਨੂੰ ਅਪੀਲ ਦਿੱਤੀ ਹੈ ਕਿ ਜੋ ਨਬਾਲਿਗ ਬੱਚੇ ਦੋ-ਦੋ ਤਿੰਨ-2 ਵਿਅਕਤੀਆ ਨੂੰ ਮੋਟਰ ਸਇਕਲ ਕਾਰ ਸਕੂਟਰ ਆਦਿ ਤੇ ਬਿਠਾ ਕੇ ਡਰਾਇੰਵਗ ਕਰਦੇ ਹਨ।
ਉਹਨਾਂ ਨੂੰ ਅਜਿਹਾ ਨਾ ਕਰਨ ਦਿੱਤਾ ਜਾਵੇ। ਇਸ ਲਈ ਨਬਾਲਿਗ ਬੱਚਿਆ ਦੇ ਮਾਤਾ-ਪਿਤਾ ਅਤੇ ਸਰਪਰਤ ਨਬਾਲਿਗ ਬਚਿਆ ਨੂੰ ਉਕਤ ਵਾਹਨ ਨਾ ਦੇਣ। ਇਹ ਸਰਕਾਰ ਦੀ ਹਦਾਇਤਾ ਦੇ ਵਿਰੁੱਧ ਹੈ। ਇਸ ਨਾਲ ਹਾਦਸਾ ਵਾਪਰਨ ਦਾ ਡਰ ਰਹਿੰਦਾ ਹੈ। ਇਸ ਲਈ ਮਪਿਆ ਨੂੰ ਚਾਹੀਦਾ ਹੈ ਕਿ ਉਹ ਬਚਿਆ ਨੂੰ ਵਾਹਨ ਨਾ ਦੇਣ ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲ ਸਕੇ। ਇਸ ਮੌਕੇ ਕਾਂਸਟੇਬਲ ਰਾਮ ਸਿੰਘ,ਹੌਲਦਾਰ ਜਗਦੀਪ ਸਿੰਘ,ਮਿੱਠੂ ਸਿੰਘ,ਪਲਵਿੰਦਰ ਸਿੰਘ,ਕੇਵਲ ਸਿੰਘ,ਬਲਵਿੰਦਰ ਸਿੰਘ ਆਦਿ ਹਾਜਰ ਸਨ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration