"/> ਸਿਵਲ ਹਸਪਤਾਲ ਦੇ ਸਟਾਫ ਵਿਰੁੱਧ ਪ੍ਰਦਰਸ਼ਨ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਿਵਲ ਹਸਪਤਾਲ ਦੇ ਸਟਾਫ ਵਿਰੁੱਧ ਪ੍ਰਦਰਸ਼ਨ

Published On: punjabinfoline.com, Date: Jun 15, 2017

ਧੂਰੀ,15 ਜੂਨ (ਮਹੇਸ਼ ਜਿੰਦਲ) ਬੀਤੇ ਦਿਨੀਂ ਸਿਵਲ ਹਸਪਤਾਲ 'ਚ ਇਕ ਮਹਿਲਾ ਦੀ ਡਿਲੀਵਰੀ ਦੌਰਾਨ ਬੱਚੇ ਦੀ ਹੋਈ ਮੌਤ ਨੂੰ ਲੈ ਕੇ ਕਈ ਦਿਨਾਂ ਤੋਂ ਪੀੜਤ ਪਰਿਵਾਰ ਅਤੇ ਹੋਰ ਲੋਕਾਂ ਵੱਲੋਂ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਕਰਨ ਸੰਬੰਧੀ ਧਰਨੇ ਅਤੇ ਪ੍ਰਦਰਸ਼ਨ ਹੋ ਰਹੇ ਹਨ। ਪੀੜਤ ਮਹਿਲਾ ਦੇ ਪਰਿਵਾਰ ਵਾਲਿਆਂ ਵੱਲੋਂ ਸਿਵਲ ਹਸਪਤਾਲ ਦੇ ਸਟਾਫ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ 'ਤੇ ਪੀੜਤ ਮਹਿਲਾ ਦੀ ਸੱਸ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੀ ਨੂੰਹ ਨੂੰ ਡਿਲੀਵਰੀ ਲਈ ਸਿਵਲ ਹਸਪਤਾਲ ਲੈ ਗਏ ਸਨ। ਉਸ ਦੌਰਾਨ ਡਾਕਟਰ ਦੀ ਲਾਪਰਵਾਹੀ ਦੇ ਕਾਰਨ ਬੱਚੇ ਦੀ ਮੌਤ ਹੋ ਗਈ। ਜ਼ੁਲਮ ਵਿਰੋਧੀ ਪੰਜਾਬ ਦੇ ਨੇਤਾ ਤਰਸੇਮ ਕੁਮਾਰ ਨੇ ਕਿਹਾ ਕਿ ਜੇਕਰ ਲਾਪਰਵਾਹੀ ਕਰਨ ਵਾਲੇ ਸਟਾਫ 'ਤੇ ਤੁਰੰਤ ਕਾਰਵਾਈ ਨਾ ਕੀਤੀ ਤਾਂ ਇਨਸਾਫ ਮਿਲਣ ਤੱਕ ਸੰਘਰਸ ਜਾਰੀ ਰਹੇਗਾ। ਪ੍ਰਦਰਸ਼ਨ ਦੌਰਾਨ ਨਾਅਰੇਬਾਜ਼ੀ ਕਰਦੇ ਸਮੇਂ ਰਿੰਕੂ, ਰਾਜ ਕੁਮਾਰ, ਤਰਸੇਮ ਲਾਲ, ਇਕਬਾਲ ਸਿੰਘ ਪਹਿਲਵਾਨ ਅਤੇ ਹੋਰ ਲੋਕ ਮੌਜੂਦ ਸਨ। ਇਸ ਸੰਬੰਧੀ ਜਦੋਂ ਐੱਸ. ਐੱਮ. ਓ. ਧੂਰੀ ਡਾ. ਗੁਰਸ਼ਰਨ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਇਸ ਕੇਸ ਦੀ ਜਾਂਚ ਲਈ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ 'ਚ ਡਾ. ਸੁਖਬੀਰ ਸਿੰਘ, ਪਰਗਟ ਸਿੰਘ ਅਤੇ ਨਿਸ਼ਾ ਗੋਇਲ ਦੀ ਰਿਪੋਰਟ ਆਉਣ 'ਤੇ ਕਾਰਵਾਈ ਕੀਤੀ ਜਾਵੇਗੀ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration