"/> ਪਿਛਲੇ 6 ਮਹੀਨਿਆਂ ਤੋਂ ਤਨਖ਼ਾਹਾਂ ਨੂੰ ਤਰਸੇ ਈ.ਟੀ.ਟੀ ਅਧਿਆਪਕ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪਿਛਲੇ 6 ਮਹੀਨਿਆਂ ਤੋਂ ਤਨਖ਼ਾਹਾਂ ਨੂੰ ਤਰਸੇ ਈ.ਟੀ.ਟੀ ਅਧਿਆਪਕ

Published On: punjabinfoline.com, Date: Jun 15, 2017

ਸੰਗਰੂਰ, 15 ਜੂਨ (ਸਪਨਾ ਰਾਣੀ)- ਸੂਬੇ ਦੇ ਸਰਕਾਰੀ ਸਕੂਲਾਂ 'ਚ ਸੇਵਾ ਨਿਭਾਅ ਰਹੇ ਈ.ਟੀ.ਟੀ ਅਧਿਆਪਕਾਂ ਨੂੰ ਪਿਛਲੇ 6 ਮਹੀਨਿਆਂ ਤੋਂ ਤਨਖ਼ਾਹ ਨਸੀਬ ਨਹੀਂ ਹੋਈ | ਜਿਸ ਕਾਰਨ ਅਧਿਆਪਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਈ.ਟੀ.ਟੀ ਅਧਿਆਪਕਾਂ ਦੇ ਆਗੂ ਮੱਖਣ ਸਿੰਘ ਤੋਲਾਵਾਲ ਨੇ ਦੱਸਿਆ ਕਿ ਪਿਛਲੇ 6 ਮਹੀਨਿਆਂ ਤੋਂ ਤਨਖ਼ਾਹਾਂ ਨਸੀਬ ਨਹੀਂ ਹੋ ਰਹੀਆਂ। ਜਿਸ ਨਾਲ ਅਧਿਆਪਕਾਂ ਦਾ ਗੁਜ਼ਾਰਾ ਬਹੁਤ ਮੁਸ਼ਕਲ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਬਾਰ-ਬਾਰ ਡੀ.ਜੀ.ਐਸ.ਈ. ਪੰਜਾਬ ਸਿੱਖਿਆ ਵਿਭਾਗ ਨੂੰ ਮਿਲਣ 'ਤੇ ਵੀ ਬਿਨ੍ਹਾਂ ਫੋਕੇ ਲਾਅਰੇ ਕੁਝ ਪੱਲੇ ਨਹੀਂ ਪਾਇਆ। ਜਿਸ ਕਾਰਨ ਅਧਿਆਪਕ ਹੁਣ ਸੰਘਰਸ਼ ਦਾ ਬਿਗਲ ਵਜਾਉਣ ਦੀ ਤਿਆਰੀ 'ਚ ਹਨ | ਉਨ੍ਹਾਂ ਕੈਪਟਨ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਤੋਂ ਜਲਦ ਤਨਖ਼ਾਹਾਂ ਜਾਰੀ ਨਾ ਕੀਤੀਆਂ ਤਾਂ ਪੂਰੇ ਪੰਜਾਬ ਵਿਚ ਜ਼ਿਲ੍ਹਾ ਹੈਡਕੁਆਰਟਰਾਂ ਉੱਪਰ ਕੈਪਟਨ ਸਰਕਾਰ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ | ਇਸ ਮੌਕੇ ਟੋਨੀ ਸ਼ਾਹਪੁਰ, ਪਰਗਟ ਸਿੰਘ, ਕਾਂਤਾ ਦੇਵੀ, ਜਸਪਾਲ ਕੌਰ ਛਾਹੜ, ਦੇਵਿਕਾ ਸ਼ਰਮਾ ਅਤੇ ਪਰਮਜੀਤ ਸੰਗਰੂਰ ਮੌਜੂਦ ਸਨ |

Tags: sapna rani sangrur
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration