"/> ਲੋਕਾਂ ਨੂੰ ਅਕਾਲੀ-ਭਾਜਪਾ ਸਰਕਾਰ ਦੀ ਯਾਦ ਸਤਾਉਣ ਲੱਗੀ - ਭਾਜਪਾ ਆਗੂ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਲੋਕਾਂ ਨੂੰ ਅਕਾਲੀ-ਭਾਜਪਾ ਸਰਕਾਰ ਦੀ ਯਾਦ ਸਤਾਉਣ ਲੱਗੀ - ਭਾਜਪਾ ਆਗੂ

Published On: punjabinfoline.com, Date: Jun 15, 2017

ਧੂਰੀ,15 ਜੂਨ (ਮਹੇਸ਼ ਜਿੰਦਲ) ਸੂਬੇ 'ਚ ਨਵੀਂ ਬਣੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਆਪਣੇ ਚੋਣ ਮੈਨੀਫੈਸਟੋ 'ਚ ਕੀਤੇ ਵਾਅਦੇ ਅਨੁਸਾਰ ਕਿਸਾਨਾਂ, ਮਜ਼ਦੂਰਾਂ, ਵਪਾਰੀ ਵਰਗ ਤੇ ਗ਼ਰੀਬ ਤੇ ਪਛੜੇ ਵਰਗ ਨੂੰ ਹੋਰ ਜ਼ਿਆਦਾ ਸਹੂਲਤਾਂ ਦੇਣ ਦੀ ਬਜਾਏ ਅਕਾਲੀ-ਭਾਜਪਾ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਵੀ ਵਾਪਸ ਲੈ ਕੇ ਆਪਣਾ ਲੋਕ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਹੈ | ਇਸ ਲਈ ਲੋਕਾਂ ਨੂੰ ਅਕਾਲੀ-ਭਾਜਪਾ ਸਰਕਾਰ ਦੀ ਯਾਦ ਸਤਾਉਣ ਲੱਗ ਪਈ ਹੈ | ਇਹ ਪ੍ਰਗਟਾਵਾ ਹਲਕੇ ਭਾਜਪਾ ਮੰਡਲ ਧੂਰੀ ਦੇ ਸੀਨੀਅਰ ਭਾਜਪਾ ਆਗੂਆ ਨੇ ਮੀਟਿੰਗ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਝੋਨਾ ਲਗਾਉਣ ਲਈ ਪੂਰੀ ਬਿਜਲੀ ਸਪਲਾਈ ਨਹੀਂ ਮਿਲ ਰਹੀ | ਜਿਸ ਕਰ ਕੇ ਕਿਸਾਨ ਪੁਰਾਣੇ ਸਮੇਂ ਨੂੰ ਯਾਦ ਕਰ ਕੇ ਪਛਤਾ ਰਹੇ ਹਨ | ਲੋਕਾਂ ਨੂੰ ਆਟਾ,ਦਾਲ ਦੀ ਸਕੀਮ ਨਹੀ ਮਿਲ ਰਹੀ | ਇਸ ਮੌਕੇ ਮੰਡਲ ਪ੍ਰਧਾਨ ਕਮਲਜੀਤ ਗਰਗ,ਸੀਨੀਅਰ ਆਗੂ ਵਾਸਦੇਵ ਆਰੀਆ,ਸਾਬਕਾ ਪੰਜਾਬ ਇੰਡਰਸਟੀ ਡਰਾਇਕਟਰ ਬਰਜੇਸਵਰ ਗੋਇਲ,ਜਨਰਲ ਸਕਤਰ ਮਾਨਿਕ ਗੋਇਲ,ਜਨਰਲ ਸਕਤਰ ਲੱਕੀ ਜਿੰਦਲ,ਸੀਨੀਅਰ ਆਗੂ ਪਰਦੀਪ ਕੁਮਾਰ,ਮਹਿਲਾਂ ਪ੍ਰਧਾਨ ਸੁਮਿੰਤਰਾ ਦੇਵੀ,ਸ.ਸੈਕਟਰੀ ਮਹੇਸ਼ ਕੁਮਾਰ,ਮਨੀ,ਵਾਸੂ ਗਰਗ,ਜਿਲ੍ਹਾ ਕਾਰਜਕਾਰੀ ਮੈਬਰ ਕ੍ਰਿਸਨ ਗੋਪਾਲ ਅਤੇ ਅਮ੍ਰਿਤ ਲਾਲ,ਪੰਮੀ ਸਾਂਊਡ ਤੋ ਇਲਾਵਾ ਹੋਰ ਭਾਜਪਾ ਆਗੂ ਹਾਜ਼ਰ ਸਨ |

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration