"/> ਉੱਘੇ ਸਾਹਿੱਤਕਾਰ ਰਾਮ ਮੂਰਤ ਸਿੰਘ ਨਾਲ ਰੂਬਰੂ ਸਮਾਗਮ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਉੱਘੇ ਸਾਹਿੱਤਕਾਰ ਰਾਮ ਮੂਰਤ ਸਿੰਘ ਨਾਲ ਰੂਬਰੂ ਸਮਾਗਮ

Published On: punjabinfoline.com, Date: Jun 16, 2017

ਧੂਰੀ,16 ਜੂਨ (ਮਹੇਸ਼ ਜਿੰਦਲ) ਸਾਹਿੱਤ ਸਭਾ ਧੂਰੀ (ਰਜਿ:) ਧੂਰੀ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਦੇ ਸਹਿਯੋਗ ਨਾਲ ਮਿਤੀ 18.06.2017 ਦਿਨ ਐਤਵਾਰ ਨੂੰ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਉੱਘੇ ਮਿੰਨੀ ਕਹਾਣੀਕਾਰ, ਸਫ਼ਰਨਾਮਾ ਲੇਖਕ ਅਤੇ ਕੋਸ਼ਕਾਰ ਰਾਮ ਮੂਰਤ ਸਿੰਘ ਨਾਲ ਰੂਬਰੂ ਸਮਾਗਮ ਕੀਤਾ ਜਾਵੇਗਾ, ਜਿਸਦੀ ਪ੍ਰਧਾਨਗੀ ਕੇਂਦਰੀ ਸਭਾ ਦੇ ਪ੍ਰਧਾਨ ਡਾ. ਤੇਜਵੰਤ ਮਾਨ ਕਰਨਗੇ। ਇਸਦੇ ਨਾਲ ਹੀ ਨਵੀਂ ਸਰਕਾਰ ਦੀ ਭਾਸ਼ਾ ਨੀਤੀ ਉੱਤੇ ਵੀ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਵਿਚਾਰ ਚਰਚਾ ਦਾ ਆਰੰਭ ਕੇਂਦਰੀ ਸਭਾ ਦੇ ਪ੍ਰਧਾਨ ਕਰਨਗੇ ਅਤੇ ਇਸ ਵਿਚਾਰ ਚਰਚਾ ਵਿੱਚ ਪਵਨ ਹਰਚੰਦਪੁਰੀ, ਪਿ੍ਸੀਪਲ ਡਾ.ਕਮਲਜੀਤ ਸਿੰਘ ਟਿੱਬਾ, ਡਾ. ਭਗਵੰਤ ਸਿੰਘ ਮੰਗਵਾਲ, ਸੁਖਦੇਵ ਸ਼ਰਮਾ, ਸ਼ੇਰ ਸਿੰਘ ਸ਼ੇਰਪੁਰੀ, ਨਾਹਰ ਸਿੰਘ ਮੁਬਾਰਕਪੁਰੀ ਆਦਿ ਭਾਗ ਲੈਣਗੇ। ਇਸ ਉਪਰੰਤ ਕਵੀ ਦਰਬਾਰ ਵੀ ਕੀਤਾ ਜਾਵੇਗਾ। ਇਸ ਕਵੀ ਦਰਬਾਰ ਵਿੱਚ ਹਾਜਰ ਕਵੀ ਆਪਣੀਆਂ ਤਾਜਾ ਰਚਨਾਵਾਂ ਵੀ ਸੁਣਾਉਣਗੇ। ਇਹ ਜਾਣਕਾਰੀ ਸਾਹਿੱਤ ਸਭਾ ਧੂਰੀ ਦੇ ਜਨਰਲ ਸਕੱਤਰ ਸ੍ਰੀ ਗੁਲਜ਼ਾਰ ਸਿੰਘ ਸ਼ੌਂਕੀ ਵੱਲੋਂ ਦਿੰਦਿਆਂ ਸਾਰੇ ਸਾਹਿੱਤਕਾਰਾਂ ਨੂੰ ਸਮਾਗਮ ਵਿੱਚ ਭਾਗ ਲੈਣ ਦਾ ਖੁੱਲਾ ਸੱਦਾ ਦਿੱਤਾ ਗਿਆ ਅਤੇ ਨਾਲ ਹੀ ਦੱਸਿਆ ਕਿ ਇਸ ਸਮਾਗਮ ਲਈ ਕੋਈ ਵੱਖਰੇ ਸੱਦਾ ਪੱਤਰ ਨਹੀਂ ਭੇਜੇ ਜਾਣਗੇ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration