"/> ਭਾਰਤੀ ਕਿਸਾਨ ਯੂਨੀਂਅਨ ਏਕਤਾ ਸਿੱਧੂਪੁਰ ਨੇ ਭਵਾਨੀਗੜ੍ ਵਿਖੇ ਕੀਤੀ ਨੈਸ਼ਨਲ ਹਾਈਵੇ ਜਾਮ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਭਾਰਤੀ ਕਿਸਾਨ ਯੂਨੀਂਅਨ ਏਕਤਾ ਸਿੱਧੂਪੁਰ ਨੇ ਭਵਾਨੀਗੜ੍ ਵਿਖੇ ਕੀਤੀ ਨੈਸ਼ਨਲ ਹਾਈਵੇ ਜਾਮ

ਜਾਮ 12 ਵਜੇ ਤੋਂ 3 ਵਜੇ ਤੱਕ ਚਲਿਆ ਆਮ ਲੋਕ ਹੋਏ ਖਜਲ ਖੁਆਰ
Published On: punjabinfoline.com, Date: Jun 16, 2017

ਭਵਾਨੀਗੜ 16 ਜੂਨ{ਗੁਰਵਿੰਦਰ ਰੋਮੀ ਭਵਾਨੀਗੜ ) :-ਅੱਜ ਭਾਰਤੀ ਕਿਸਾਨ ਯੂਨੀਂਅਨ ਏਕਤਾ ਸਿੱਧੂਪੁਰ ਵਲੋਂ ਪੂਰੇ ਪੰਜਾਬ ਵਿਚ ਸਾਰੇ ਜਿਲਿਆਂ ਵਿਚ ਨੈਸ਼ਨਲ ਹਾਈਵੇ ਜਾਮ ਦੇ ਦਿਤੇ ਸਦੇ ਤਹਿਤ ਭਵਾਨੀਗੜ ਦੇ ਨਵੇਂ ਬੱਸ ਸਟੈਂਡ ਦੇ ਸਾਹਮਣੇ ਜੀ ਟੀ ਰੋਡ ਪਰ 12 ਵਜੇ ਤੋਂ 3 ਵਜੇ ਤੱਕ ਜਾਮ ਲਾਇਆ ਗਿਆ ਜਿਸ ਵਿਚ ਸਵਾਮੀਨਾਥਨ ਕਮਿਸਨ ਦੀਆਂ ਸਿਫਾਰਸ਼ਾਂ ਲਾਗੂ ਕਰਨ ,ਕਿਸਾਨੀ ਕਰਜੇ ਮਾਫ ਕਰਨ ,ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲ ਵੱਲ ਧਿਆਨ ਦੇਣ ,ਮੱਧ ਪ੍ਦੇਸ਼ ਸਰਕਾਰ ਭੰਗ ਕਰਕੇ ਰਾਸ਼ਟਰਪਤੀ ਰਾਜ ਲਾਗੂ ਕਰਨ ਅਤੇ ਮੱਧ ਪ੍ਦੇਸ਼ ਸਰਕਾਰ ਵਲੋਂ ਕਿਸਾਨਾਂ ਤੇ ਗੋਲੀ ਚਲਾ ਕੇ ਮਾਰੇ 6 ਕਿਸਾਨ ਪਰਿਵਾਰਾ ਨੂੰ ਬਣਦਾ ਮੁਆਵਜਾ ਦੇਣ ਦੀ ਮੰਗ ਕੀਤੀ ਗਈ ਇਸ ਮੌਕੇ ਵੱਖ ਵੱਖ ਬੁਲਾਰਿਆਂ ਆਪਣੇ ਵਿਚਾਰ ਸਾਂਝੇ ਕੀਤੇ ਤੇ ਸਰਕਾਰ ਨੂੰ ਚੇਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਅਗਰ ਓਹਨਾ ਦੀਆ ਮੰਗਾ ਨਾ ਮਨੀਆ ਗਈਆਂ ਤਾ ਸੰਗਰਸ਼ ਹੋਰ ਤਿੱਖਾ ਕੀਤਾ ਜਾਵੇਗਾ ਇਸ ਮੌਕੇ ਬਿਕਰਮਜੀਤ ਸਿੰਘ ਲੌਂਗੋਵਾਲ ਜਿਲਾ ਪ੍ਧਾਨ,ਗੁਰਬਖਸ਼ੀਸ਼ ਸਿੰਘ ਬਾਲਦ ਕਲਾ ,ਬਲਜੀਤ ਸਿੰਘ ,ਸੁਰਜੀਤ ਸਿੰਘ ਬਲਾਕ ਪ੍ਧਾਨ,ਕਰਨੈਲ ਸਿੰਘ ਕਾਕੜਾ ,ਤਾਰਾ ਸਿੰਘ ਕਾਕੜਾ ,ਕਸ਼ਮੀਰ ਸਿੰਘ ਕਾਕੜਾ ,ਬਾਰਾਂ ਸਿੰਘ ਬਾਲਦ ਕਲਾ ,ਮੰਗੂ ਝਲੂਰ ,ਗੁਰਲਾਲ ਝਲੂਰ ,ਰਾਮ ਸਿੰਘ ਸ਼ਾਦਿਹਾਰੀ ,ਸ਼ੇਰਾ ਸਿੰਘ ,ਕਰਮ ਚੰਦ ਪਨਵਾ,ਮਹਿਮਾ ਸਿੰਘ ,ਰਣ ਸਿੰਘ ਚੱਠਾ ,ਤੋਂ ਇਲਾਵਾ ਕਾਫੀ ਕਿਸਾਨ ਮੌਜੂਦ ਸਨ ਇਸ ਮੌਕੇ ਪੂਰੀ ਸਥਿਤੀ ਨੂੰ ਕੰਟਰੋਲ ਵਿਚ ਰੱਖਣ ਲਈ ਅਤੇ ਪੁਬ੍ਲਿਕ ਨੂੰ ਕੋਈ ਪ੍ਰੇਸ਼ਾਨੀ ਨਾ ਆਉਣ ਦੇਣ ਲਈ ਥਾਣਾ ਭਵਾਨੀਗੜ ਦੇ ਮੁਖੀ ਹਰਿੰਦਰ ਸਿੰਘ ਆਪਣੀ ਪੁਲਿਸ ਟੁਕੜੀ ਨਾਲ ਮੌਕੇ ਪਰ ਮੌਜੂਦ ਰਹੇ i

Tags: krishan garg gurvinder singh
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration