"/> ਰਹਿਬਰ ਮੈਡੀਕਲ ਕਾਲਜ ਤੇ ਇੰਸਟੀਚਿਊਟ ਭਵਾਨੀਗੜ ਵਿਖੇ ਯੋਗਾ ਕੈਂਪ ਲਾਇਆ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਰਹਿਬਰ ਮੈਡੀਕਲ ਕਾਲਜ ਤੇ ਇੰਸਟੀਚਿਊਟ ਭਵਾਨੀਗੜ ਵਿਖੇ ਯੋਗਾ ਕੈਂਪ ਲਾਇਆ

ਸ਼ਰੀਰ ਨੂੰ ਨਿਰੋਗੀ ਰੱਖਣ ਲਈ ਯੋਗਾ ਨੂੰ ਜਿੰਦਗੀ ਦਾ ਜਰੂਰੀ ਹਿਸਾ ਬਣਾਓ :-ਡਾਕਟਰ ਤਰਪਿੰਦਰ ਕੌਰ
Published On: punjabinfoline.com, Date: Jun 16, 2017

ਭਵਾਨੀਗੜ,16 ਜੂਨ{ਗੁਰਵਿੰਦਰ ਰੋਮੀ ਭਵਾਨੀਗੜ ):-ਲੋਕਾਂ ਨੂੰ ਸਿਹਤ ਪ੍ਤੀ ਜਾਗਰੂਕ ਕਰਨ ਲਈ ਅਤੇ ਆਮ ਜਿੰਦਗੀ ਵਿਚ ਯੋਗਾ ਨੂੰ ਅਪਨਾਉਣ ਲਈ ਤੇ ਇਸ ਦੇ ਫਾਇਦਿਆਂ ਲਈ ਪਿਛਲੇ ਕੁਝ ਸਮੇ ਤੋਂ ਵੱਖ ਵੱਖ ਸਕੂਲਾਂ ,ਕਾਲਜਾਂ ਅਤੇ ਹੋਰ ਥਾਵਾਂ ਤੇ ਲਾਏ ਜਾ ਰਹੇ ਕੈਂਪਆ ਦੀ ਲਾੜੀ ਤਹਿਤ ਆਯੁਰਵੈਦਿਕ ਤੇ ਯੂਨਾਨੀ ਅਫਸਰ ਸਂਗਰੂਰ ਡਾਕਟਰ ਰੇਨੁਕਾ ਕਪੂਰ ਦੇ ਦਿਸ਼ਾ ਨਿਰਦੇਸ਼ ਤਹਿਤ ਡਾਕਟਰ ਤਰਪਿੰਦਰ ਕੌਰ ਏ ਐਮ ਓ ਭਵਾਨੀਗੜ ਦੀ ਯੋਗ ਅਗਵਾਈ ਵਿਚ ਅੱਜ ਰਹਿਬਰ ਮੈਡੀਕਲ ਕਾਲਜ ਤੇ ਇੰਸਟੀਚਿਊਟ ਭਵਾਨੀਗੜ ਵਿਖੇ ਯੋਗਾ ਕੈਂਪ ਲਾਇਆ ਗਿਆ ਜਿਸ ਵਿਚ ਉਚੇਚੇ ਤੋਰ ਤੇ ਡਾਕਟਰ ਮਲਕੀਤ ਸਿੰਘ ਘੱਗਾ ਵਲੋਂ ਵਿਦਿਆਰਥੀਆਂ ਨੂੰ ਵੱਖ ਵੱਖ ਆਸਨ ਕਰਵਾ ਕੇ ਯੋਗਾ ਦੀ ਮਹੱਤਤਾ ਬਾਰੇ ਜਾਣਕਾਰੀ ਦਿਤੀ ਗਈ ਆਸਨ ਦੇ ਨਾਲ ਪ੍ਰਯਾਮ ਵੀ ਕਰਵਾਏ ਇਸ ਮੌਕੇ ਓਹਨਾ ਵਿਦਿਆਰਥੀਆਂ ਨੂੰ ਅੱਜ ਦੀ ਇਸ ਭੱਜ ਦੌੜ ਵਾਲੀ ਜਿੰਦਗੀ ਵਿਚ ਸਾਦਾ ਭੋਜਨ ਕਰਨ ਅਤੇ ਯੋਗਾ ਨਾਲ ਜੁੜਨ ਤੇ ਜ਼ੋਰ ਦਿੱਤਾ ਓਹਨਾ ਕਿਹਾ ਕਿ ਸਮਾਜ ਵਿਚ ਸਾਡੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਨੂੰ ਵੀ ਯੋਗਾ ਨਾਲ ਜੋੜਨਾ ਤੇ ਸਮਾਜ ਨੂੰ ਚੁਸਤ ਦਰੁਸਤ ਰੱਖਣਾ ਸਾਡਾ ਸੱਬ ਦਾ ਫਰਜ ਹੈ ਇਸ ਮੌਕੇ ਓਹਨਾ ਆਯੁਰਵੈਦਿਕ ਤੇ ਯੂਨਾਨੀ ਪ੍ਰਣਾਲੀ ਬਾਰੇ ਵੀ ਜਾਣਕਾਰੀ ਦਿਤੀ ਵਿਦਿਆਰਥੀਆਂ ਵਲੋਂ ਐਸੇ ਯੋਗਾ ਕੈਂਪ ਲਾਉਣ ਤੇ ਖੁਸ਼ੀ ਪ੍ਰਗਟ ਕੀਤੀ ਇਸ ਮੌਕੇ ਰਹਿਬਰ ਮੈਡੀਕਲ ਕਾਲਜ ਤੇ ਇੰਸਟੀਚਿਊਟ ਦੇ ਚੇਅਰਮੈਨ ਡਾਕਟਰ ਖਾਨ ਨੇ ਆਏ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਯੋਗਾ ਕਰਨ ਲਈ ਉਤਸ਼ਾਹਿਤ ਕੀਤਾ i

Tags: krishan garg gurvinder singh
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration