"/> 117 ਵਿਧਾਨ ਸਭਾਵਾਂ ਵਿਚ ਇਕ ਸਾਲ ਦੇ ਲਈ 117 ਵਿਸਤਾਰਕ ਭੇਜ ਰਹੀ ਹੈ ਪੰਜਾਬ ਭਾਜਪਾ’: ਵਿਜੈ ਸਾਂਪਲਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

117 ਵਿਧਾਨ ਸਭਾਵਾਂ ਵਿਚ ਇਕ ਸਾਲ ਦੇ ਲਈ 117 ਵਿਸਤਾਰਕ ਭੇਜ ਰਹੀ ਹੈ ਪੰਜਾਬ ਭਾਜਪਾ’: ਵਿਜੈ ਸਾਂਪਲਾ

Published On: punjabinfoline.com, Date: Jun 17, 2017

ਰਾਜਪੁਰਾ, 17 ਜੂਨ, ( ਰਾਜ਼ੇਸ਼ ਡਾਹਰਾ ) : ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੇ ਮਿਸ਼ਨ 2019 ਨੂੰ ਅੱਗੇ ਵਧਾਉਂਦਿਆਂ ਪੰਜਾਬ ਭਾਜਪਾ ਨੇ ਅੱਜ ਸੂਬੇ ਭਰ ਦੇ ਲੱਗਭੱਗ 2 ਕਰੋੜ ਵੋਟਰਾਂ ਤੱਕ ਪਹੁੰਚਣ ਦੇ ਲਈ ਦੋ ਤਰ੍ਹਾਂ ਦੀ ਯੋਜਨਾ ਦਾ ਐਲਾਨ ਕੀਤਾ।
ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਜਾਣਕਾਰੀ ਦਿਦਿਆਂ ਦੱਸਿਆ ਕਿ ਪਹਿਲੀ ਯੋਜਨਾ ‘ਦੀਨ ਦਿਆਲ ਉਪਾਧਿਆਏ ਅਲਪਕਾਲੀਨ ਵਿਸਤਾਰਕ ਯੋਜਨਾ’ ਦੇ ਤਹਿਤ ਭਾਜਪਾ ਪੰਜਾਬ ਦੇ 368 ਮੰਡਲਾਂ ਵਿਚ 368 ਅਲਪਕਾਲੀਨ ਵਿਸਤਾਰਕ ਭੇਜ ਰਹੀ ਹੈ। 21 ਜੂਨ ਤੋਂ 6 ਜੁਲਾਈ ਤੱਕ 15 ਦਿਨ੍ਹਾਂ ਵਿਚ ਇਹ ਅਲਪਕਾਲੀਨ ਵਿਸਤਾਰਕ 22600 ਪੋਲਿੰਗ ਬੂਥ ਵਿਸਤਾਰਕਾਂ ਦੀ ਸਹਾਇਤਾਂ ਨਾਲ ਹਰ ਵੋਟਰ ਦੇ ਕੋਲ ਮੋਦੀ ਸਰਕਾਰ ਦੀ ਤਿਨ ਸਾਲ ਦੀ ਉਪਲਬਧੀਆਂ ਨੂੰ ਪਹੁੰਚਾਵੇਗੀ ਅਤੇ ਇਸਦੇ ਨਾਲ ਹੀ ਪੰਡਿਤ ਦੀਨ ਦਿਆਲ ਉਪਾਧਿਆਏ ਜੀ ਦੇ ਵਿਚਾਰਾਂ ਨਾਲ ਵੀ ਜਾਣੂ ਕਰਵਾਏਗੀ।
ਸਾਂਪਲਾ ਨੇ ਦੂਜੀ ਯੋਜਨਾ ਜਿਸਦਾ ਨਾਂ ‘ਦੀਨ ਦਿਆਲ ਉਪਾਧਿਆਏ ਵਿਸਤਾਰਕ ਯੋਜਨਾ’ ਹੈ, ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਇਸਦੇ ਤਹਿਤ ਪੰਜਾਬ ਦੀ 117 ਵਿਧਾਨਸਭਾਵਾਂ ਵਿਚ 117 ਵਿਸਤਾਰਕ ਇਕ ਸਾਲ ਦੇ ਲਈ ਭੇਜੇ ਜਾ ਰਹੇ ਹਨ। ਇਹ ਵਿਸਤਾਰਕ ਇਨ੍ਹਾਂ ਵਿਧਾਨਸਭਾਵਾਂ ਵਿਚ ਸੰਗਠਨ ਤੰਤਰ ਦੇ ਹਰ ਆਯਾਮ ਨੂੰ ਸੁਨਿਸ਼ਿਚਤ ਕਰਣਗੇਂ। ਇਹ ਯੋਜਨਾ ਵੀ ਆਉਣ ਵਾਲੀ 21 ਜੂਨ ਨੂੰ ਸ਼ੁਰੂ ਹੋ ਜਾਵੇਗੀ।
ਪੰਜਾਬ ਵਿਚ ਕਾਂਗਰਸ ਸਰਕਾਰ ਦੇ ਤਿੰਨ ਮਹੀਨਿਆਂ ਦੇ ਕਾਰਜਕਾਲ ‘ਤੇ ਟਿੱਪਣੀ ਕਰਦਿਆਂ ਸਾਂਪਲਾ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਇਹ ਪਹਿਲੀ ਸਰਕਾਰ ਹੈ, ਜਿਸਦੇ ਖਿਲਾਫ ਤਿੰਨ ਮਹੀਨੇ ਦੇ ਕਾਰਜਕਾਲ ਵਿਚ ਸੂਬੇ ਭਰ ‘ਚ ਧਰਨੇ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ।
ਸਾਂਪਲਾ ਨੇ ਟਿੱਪਣੀ ਕਰਦਿਆਂ ਕਿਹਾ ਕਿ ਚਾਹੇ ਰੇਤੇ ਦੇ ਵੱਪਾਰ ‘ਤੇ ਕਬਜਾ ਕਰਨ ਦੇ ਕੈਬਿਨੇਟ ਮੰਤਰੀ ਰਾਣਾ ਗੁਰਜੀਤ ਅਤੇ 11 ਕਾਂਗਰਸੀ ਵਿਧਾਇਕਾਂ ਦੇ ਯਤਨ ਹੋਣ, ਚਾਹੇ 73 ਕਿਸਾਨਾਂ ਵੱਲੋਂ ਖੁਦਕੁਸ਼ੀ ਹੋਵੇ, ਚਾਹੇ ਦਲਿਤਾਂ ‘ਤੇ ਪਿੰਡ ਪਿੰਡ ਹੁੰਦੇ ਅਤਿਆਚਾਰ ਹੋਣ, ਚਾਹੇ ਇਤਿਹਾਸਕ ਗੁਰੂਦੁਆਰਿਆਂ ਸਾਹਿਬਾਂ ਦੀ ਜਮੀਨਾਂ ‘ਤੇ ਕਾਂਗਰਸੀਆਂ ਵੱਲੋਂ ਕਬਜੇ ਕੀਤੇ ਜਾ ਰਹੇ ਹੋਣ, ਚਾਹੇ ਬਿਜਲੀ ਦੇ ਲੰਬੇ ਕੱਟ ਹੋਣ, ਚਾਹੇ ਬੇਅਦਬੀ ਦੇ ਮਾਮਲੇ ਹੋਣ, ਚਾਹੇ ਸ਼ਰਾਬ ਦੇ ਠੇਕਿਆਂ ਦੇ ਖਿਲਾਫ ਜਨਤਕ ਪ੍ਰਦਰਸ਼ਨ ਹੋਣ, ਚਾਹੇ ਰੇਤ ਬਜਰੀ ਦੇ ਆਸਮਾਨ ਨੂੰ ਛੁੰਦੀ ਕੀਮਤਾਂ ਹੋਣ, ਚਾਹੇ ਪ੍ਰਾਈਵੇਟ ਸਕੂਲਾਂ ਵੱਲੋਂ ਮਾਂ ਬਾਪ ਦੀ ਲੁੱਟ ਹੋਵੇ, ਚਾਹੇ ਹੋਰ ਅਜਿਹਿਆਂ ਜਨਤੱਕ ਸਮਸਿਆਵਾਂ ਹੋਣ, ਪਰ ਇਸ ਗੱਲ ਤੋਂ ਸਪਸ਼ੱਟ ਹੈ ਕਿ ਕੈਪਟਨ ਅਮਰਿੰਦਰ ਸਰਕਾਰ ਇਨ੍ਹਾਂ ਸਾਰੀਆਂ ਨੂੰ ਅਣਗੋਲਿਆ ਕਰ ਰਹੀ ਹੈ।
ਕਾਨੂੰਨੀ/ਜਾਇਜ਼ ਰੇਤ ਬਜਰੀ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਤਾਂ ਜਾਰੀ ਹੈ ਹੀ, ਪਰ ਪੰਜਾਬ ਨੂੰ ਅਸਲੀ ਖਤਰਾ ਕਾਂਗਰਸੀ ਆਗੂਆਂ ਅਤੇ ਸਮਰਥਕਾਂ ਵੱਲੋਂ ਕੀਤੇ ਜਾ ਰਹੇ ਰੇਤ ਬਜਰੀ ਦੇ ਨਜਾਇਜ਼ ਰੇਤ ਬਜਰੀ ਤੋਂ ਹੈ, ਜੋ ਕਿ ਪ੍ਰਸ਼ਾਸਨਿਕ ਅਤੇ ਪੁਲੀਸ ਅਧਿਕਾਰੀਆਂ ਦੀ ਮਿਲੀਭੁਗਤ ਦੇ ਬਿਨ੍ਹਾਂ ਚੱਲ ਨਹੀਂ ਸਕਦਾ। ਇਸਦੇ ਨਾਲ-ਨਾਲ ਰੇਤ ਬਜਰੀ ਅਤੇ ਸਿੰਚਾਈ ਮਹਿਕਮੇ ਇਸਨੂੰ ਨਜ਼ਰਅੰਦਾਜ ਕਰ ਰਹੇ ਹਨ। ਇੱਥੇ ਇਹ ਗੱਲ ਗੌਰ ਕਰਨ ਵਾਲੀ ਹੈ ਕਿ ਸਿੰਚਾਈ ਵਿਭਾਗ ਰਾਣਾ ਗੁਰਜੀਤ ਦੇ ਕੋਲ ਹੈ, ਤਾਂ ਉਥੇ ਹੀ ਰੇਤ ਬਜਰੀ, ਜਿਲਾ ਪ੍ਰਸ਼ਾਸਨ ਅਤੇ ਪੁਲੀਸ ਵਿਭਾਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਜਿੰਮੇ ਹੈ। ਰੇਤਾ ਬਜਰੀ ਦੇ ਮੋਟੇ ਵਪਾਰ ‘ਤੇ ਕਬਜ਼ਾ ਕਰਨ ਵਿਚ ਵਿਧਾਇਕ/ਮੰਤਰੀ ਅਤੇ ਮੁੱਖ ਮੰਤਰੀ ਸਾਰੇ ਸ਼ਾਮਲ ਹਨ, ਇਸ ਗੱਲ ਦਾ ਹੋਰ ਸਬੂਤ ਕੀ ਦੇਈਏ, ਕਹਿੰਦੇ ਹੋਏ ਵਿਜੇ ਸਾਂਪਲਾ ਨੇ ਕਿਹਾ ਕਿ ‘ਮੋਦੀ ਸਰਕਾਰ ਦੇ ਤਿੰਨ ਸਾਲ – ਨਾ ਕੋਈ ਸਕੈਮ, ਨਾ ਕੋਈ ਇਲਜ਼ਾਮ’, ‘ਕੈਪਟਨ ਸਰਕਾਰ ਦੇ ਤਿੰਨ ਮਹੀਨੇ – ਸਕੈਮ ਹੀ ਸਕੈਮ ਅਤੇ ਇਲਜ਼ਾਮ ਹੀ ਇਲਜ਼ਾਮ’।

Tags:
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration