"/> ਹਰੇਕ ਪਾਰਟੀ ਦੇ ਵਿਧਾਇਕ ਦਾ ਦਿਲੋਂ ਸਤਿਕਾਰ ਕਰਦਾ ਹਾਂ- ਡਿਪਟੀ ਸਪੀਕਰ ਭੱਟੀ ਕਾਂਗਰਸ ਪਾਰਟੀ ਵੱਲੋਂ ਚੋਣਾਂ ਦੌਰਾਨ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ-ਡਿਪਟੀ ਸਪੀਕਰ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਹਰੇਕ ਪਾਰਟੀ ਦੇ ਵਿਧਾਇਕ ਦਾ ਦਿਲੋਂ ਸਤਿਕਾਰ ਕਰਦਾ ਹਾਂ- ਡਿਪਟੀ ਸਪੀਕਰ ਭੱਟੀ ਕਾਂਗਰਸ ਪਾਰਟੀ ਵੱਲੋਂ ਚੋਣਾਂ ਦੌਰਾਨ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ-ਡਿਪਟੀ ਸਪੀਕਰ

ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਨੇ ਕੀਤਾ ਇਤਹਾਸਿਕ ਸਥਾਨ ਦਾ ਦੌਰਾ
Published On: punjabinfoline.com, Date: Jun 18, 2017

ਤਲਵੰਡੀ ਸਾਬੋ, 18 ਜੂਨ (ਗੁਰਜੰਟ ਸਿੰਘ ਨਥੇਹਾ) – ਅੱਜ ਪੰਜਾਬ ਵਿਧਾਨ ਸਭਾ ਦੇ ਨਵਨਿਯੁਕਤ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਤਖਤ ਸ੍ਰੀ ਦਮਦਮਾ ਸਾਹਿਬ 'ਤੇ ਨਤਮਸਤਕ ਹੋਏ ਜਿੱਥੇ ਉਨ੍ਹਾਂ ਨੂੰ ਤਖਤ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸਿਰੋਪਾਉ ਦਿੱਤਾ।ਇਸ ਮੌਕੇ ਉਨ੍ਹਾਂ ਇੱਥੇ ਪ੍ਰੈੱਸ ਵਾਰਤਾ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆ ਕਿਹਾ ਕਿ ਕਾਗਰਸ ਪਾਰਟੀ ਵੱਲੋਂ ਚੌਣਾਂ ਦੌਰਾਨ ਕੀਤੇ ਸਾਰੇ ਵਾਅਦੇ 101 % ਪੂਰੇ ਕੀਤੇ ਜਾਣਗੇ ਤੇ ਜਲਦੀ ਹੀ ਕਿਸਾਨਾਂ ਦੇ ਕਰਜਿਆਂ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਢੁੱਕਵਾਂ ਹੱਲ ਕੱਢਕੇ ਕਿਸਾਨਾਂ ਨੂੰ ਰਾਹਤ ਦੇਣਗੇ।
ਉਨ੍ਹਾਂ ਵਿਰੋਧੀ ਧਿਰਾਂ 'ਤੇ ਗੱਲ ਨਾ ਸੁਣਨ ਸਬੰਧੀ ਕਿਹਾ ਕਿ ਉਨ੍ਹਾਂ ਨੂੰ ਡਿਪਟੀ ਸਪੀਕਰ ਬਣਨ ਨੂੰ ਦੋ ਦਿਨ ਹੀ ਹੋਏ ਹਨ ਪਰ ਉਨ੍ਹਾਂ ਨੂੰ ਹਰ ਇੱਕ ਪਾਰਟੀ ਚਾਹੇ ਉਹ ਹਾਕਮ ਧਿਰ, ਵਿਰੋਧੀ, ਛੋਟੀ ਜਾਂ ਵੱਡੀ ਪਾਰਟੀ ਜਾਂ ਅਜਾਦ ਵਿਧਾਇਕ ਹਨ ਦਾ ਮੈਂ ਦਿਲੋਂ ਸਤਿਕਾਰ ਕਰਦਾ ਹਾਂ ਤੇ ਮੇਰੀ ਵਿਧਾਨਿਕ ਡਿਊਟੀ ਹੋਣ ਦੇ ਨਾਤੇ ਮੈਂ ਹਰ ਇੱਕ ਨੂੰ ਇਨਸਾਫ ਦੇਵਾਂਗਾ ਉਪਰੰਤ ਉਨ੍ਹਾਂ ਤਖਤ ਸਾਹਿਬ ਨਤਮਸਤਕ ਹੋ ਕੇ ਵਾਹਿਗੁਰੂ ਦਾ ਆਸਰੀਵਾਦ ਲਿਆ। ਇਸ ਮੌਕੇ ਸਾਬਕਾ ਨਗਰ ਪੰਚਾਇਤ ਪ੍ਰਧਾਨ ਗੁਰਤਿੰਦਰ ਸਿੰਘ ਰਿੰਪੀ, ਕਾਂਗਰਸ ਦਾ ਬਲਾਕ ਪ੍ਰਧਾਨ ਕ੍ਰਿਸ਼ਨ ਭਾਂਗੀਵਾਦਰ, ਕੌਂਸਲਰ ਗੁਰਪ੍ਰੀਤ ਸਿੰਘ, ਸਾਬਕਾ ਟਰੱਕ ਯੂਨੀਅਨ ਪ੍ਰਧਾਨ ਗੁਰਮੀਤ ਲਹਿਰੀ, ਸੰਦੀਪ ਸਿੱਧੂ, ਸਰਕਲ ਰਾਮਾਂ ਪ੍ਰਧਾਨ ਬੇਅੰਤ ਬੰਗੀ, ਮੀਤ ਪ੍ਰਧਾਨ ਅਜੀਜ ਖਾਨ, ਯੂਥ ਆਗੂ ਗੋਰਾ ਸਰਾਂ, ਕਮੇਟੀ ਮੈਂਬਰ ਦਿਲਪੀਤ ਜਗਾ, ਸਕੱਤਰ ਜਸ਼ਕਰਨ ਗੁਰੂਸਰ, ਕੀਪਾ ਜਿੰਮਵਾਲਾ, ਅਮਨਦੀਪ ਸ਼ਰਮਾ ਸਮੇਤ ਵੱਡੀ ਤਦਾਦ ਵਿੱਚ ਕਾਂਗਰਸੀ ਆਗੂ 'ਤੇ ਵਰਕਰ ਮੌਜੂਦ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration