"/> ਸਮਾਜ ਸੇਵੀ ਸੰਸਥਾਂ ਵੱਲੋ ਨਸ਼ਿਆਂ ਖਿਲਾਫ ਮੁਹਿੰਮ ਚਲਾਈ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਮਾਜ ਸੇਵੀ ਸੰਸਥਾਂ ਵੱਲੋ ਨਸ਼ਿਆਂ ਖਿਲਾਫ ਮੁਹਿੰਮ ਚਲਾਈ

Published On: punjabinfoline.com, Date: Jun 18, 2017

ਸੰਗਰੂਰ, 18 ਜੂਨ (ਸਪਨਾ ਰਾਣੀ) ਯੰਗ ਡਰੀਮ ਨਾਂਅ ਦੀ ਸਮਾਜ ਸੇਵੀ ਸੰਸਥਾ ਵੱਲੋਂ ਬੱਸ ਸਟੈਂਡ ਨਜ਼ਦੀਕ ਸ਼ਰਾਬ ਦੇ ਠੇਕੇ ਅੱਗੇ ਰਾਹਗੀਰਾਂ ਨੂੰ ਗੰਨੇ ਦਾ ਮੁਫ਼ਤ ਰਸ ਪਿਲਾਉਂਦਿਆਂ ਨਸ਼ਿਆਂ ਖਿਲਾਫ ਵਿੱਢੇ ਰੌਚਕ ਅਭਿਆਨ ਦੀ ਸ਼ੁਰੂਆਤ ਕੀਤੀ ਗਈ | ਸੰਸਥਾ ਦੇ ਆਗੂਆਂ ਪਰਮਿੰਦਰ ਸਿੰਘ ਪਰੈਟੀ, ਲਾਲਵਿੰਦਰ ਸਿੰਘ, ਸਰਤਾਜਇੰਦਰ ਸਿੰਘ, ਕਿਰਤੀਪਾਲ ਤੇ ਕੇਹਰ ਸਿੰਘ ਢਿਲੋਂ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਦਾ ਮੁੱਖ ਮਨੋਰਥ ਨਸ਼ਿਆਂ ਦੀ ਦਲਦਲ ਤੋਂ ਸਮਾਜ ਨੂੰ ਬਚਾ ਕੇ ਸਿੱਧੇ ਰਸਤੇ ਪਾਉਣਾ ਹੈ | ਉਨ੍ਹਾਂ ਕਿਹਾ ਕਿ ਗੰਨੇ ਦਾ ਰਸ ਪਿਲਾ ਕੇ ਉਹ ਸਮਾਜ ਨੂੰ ਪੈਗਾਮ ਦੇਣਾ ਚਾਹੁੰਦੇ ਹਨ ਕਿ ਸ਼ਰਾਬ ਦਾ ਸੇਵਨ ਕਰ ਕੇ ਆਪਣੀ ਸਿਹਤ ਦਾ ਵਿਗਾੜ ਕਰਨ ਦੀ ਬਜਾਏ ਗੰਨੇ ਦਾ ਰਸ ਪੀ ਕੇ ਤੰਦਰੁਸਤ ਸਿਹਤ ਵੱਲ ਪੇਸ਼ਕਦਮੀ ਕਰਨ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਨਗਰ ਕੌਾਸਲ ਪ੍ਰਧਾਨ ਰਿਪਦਮਨ ਸਿੰਘ ਰਿਪੂ ਢਿਲੋਂ, ਸਾਬਕਾ ਪ੍ਰਧਾਨ ਮਹੇਸ਼ ਕੁਮਾਰ ਮੇਸੀ, ਰਜਿੰਦਰ ਮਨਚੰਦਾ, ਇੰਸਪੈਕਟਰ ਬਾਲ ਕ੍ਰਿਸ਼ਨ, ਕਰਨਵੀਰ ਸਿੰਘ ਜੋਸ਼ੀ ਨੇ ਵੀ ਨੌਜਵਾਨਾਂ ਦੇ ਉੱਦਮ ਦੀ ਸ਼ਲਾਘਾ ਕੀਤੀ |

Tags: sapna rani sangrur
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration