"/> ਟ੍ਰੈਫਿਕ ਸਮੱਸਿਆ ਨੂੰ ਸੁਧਾਰਨ ਲਈ ਗ਼ਲਤ ਸਾਈਡ ਤੇ ਖੜੀਆਂ ਗਡੀਆਂ ਦੇ ਕੀਤੇ ਚਲਾਨ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਟ੍ਰੈਫਿਕ ਸਮੱਸਿਆ ਨੂੰ ਸੁਧਾਰਨ ਲਈ ਗ਼ਲਤ ਸਾਈਡ ਤੇ ਖੜੀਆਂ ਗਡੀਆਂ ਦੇ ਕੀਤੇ ਚਲਾਨ

ਕਾਨੂੰਨ ਨੂੰ ਟਿੱਚ ਸਮਝਣ ਵਾਲਿਆਂ ਦੀ ਆਈ ਸ਼ਾਮਤ
Published On: punjabinfoline.com, Date: Jun 19, 2017

ਭਵਾਨੀਗੜ,19 ਜੂਨ{ ਗੁਰਵਿੰਦਰ ਰੋਮੀ ਭਵਾਨੀਗੜ }ਭਵਾਨੀਗੜ ਦੀ ਵਿਗੜੀ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਤੇ ਟ੍ਰੈਫਿਕ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਹਰਿੰਦਰ ਜੋਸ਼ੀ ਜੀ ਟ੍ਰੈਫਿਕ ਮਾਰਸ਼ਲ ਪਟਿਆਲਾ ਅਤੇ ਟ੍ਰੈਫਿਕ ਇੰਚਾਰਜ ਭਵਾਨੀਗੜ ਸ਼੍ਰੀ ਸ਼ਾਮ ਲਾਲਾ ਵਲੋਂ ਕਾਨੂੰਨ ਨੂੰ ਟਿੱਚ ਸਮਝਣ ਵਾਲਿਆਂ ਦੇ ਚਲਾਨ ਕੀਤੇ ਗਏ ਜਿਕਰਯੋਗ ਹੈ ਕਿ ਚਲਾਨ ਕੱਟਣ ਤੋਂ ਇਕ ਦਿਨ ਪਹਿਲਾ ਖੁੱਦ ਟ੍ਰੈਫਿਕ ਇੰਚਾਰਜ ਵਲੋਂ ਲਿੰਕ ਸੜਕ ਤੇ ਦੁਕਾਨਦਾਰਾਂ ਨੂੰ ਆਪਣਾ ਸਮਾਨ ਸ਼ੜਕ ਤੇ ਨਾ ਰੱਖਣ ਅਤੇ ਦੁਕਾਨਾਂ ਦੇ ਅਗੇ ਰੋਂਗ ਪਾਰਕਿੰਗ ਨਾ ਕਰਨ ਸਬੰਧੀ ਸੂਚਿਤ ਕਰ ਦਿੱਤਾ ਗਿਆ ਸੀ ਟਰੈਫਿਕ ਨੂੰ ਦਰੁਸਤ ਰੱਖਣ ਅਤੇ ਕਾਨੂੰਨ ਦਾ ਪਾਲਣ ਨਾ ਕਰਨ ਵਾਲਿਆਂ ਦੇ ਜਿਵੇ ਹੀ ਚਲਾਨ ਕੱਟਣੇ ਸ਼ੁਰੂ ਹੋਏ ਉਸ ਦਾ ਨਤੀਜਾ ਦੂਜੇ ਦਿਨ ਹੀ ਮਿਲਣਾ ਸ਼ੁਰੂ ਹੋ ਗਿਆ i ਅੱਜ ਇਕ ਟ੍ਰੈਕਟਰ ਤੇ ਬਾਈਕ ਨੂੰ ਐਮ ਵੀ ਆਈ ਐਕਟ ਤਹਿਤ ਬੰਦ ਕੀਤਾ ਗਿਆ ਜੋ ਕਿ ਟ੍ਰੈਕਟਰ ਸਮੇਤ ਟਰਾਲੀ ਕਮਰਸ਼ੀਅਲ ਕੰਮਾਂ ਲਈ ਵਰਤੀ ਜਾ ਰਹੀ ਸੀ ਕਾਗਜਾਤ ਮੰਗੇ ਜਾਣ ਤੇ ਟ੍ਰੈਕਟਰ ਚਾਲਕ ਵਲੋਂ ਪੂਰੇ ਕਾਗ਼ਜ਼ ਨਾ ਹੋਣ ਤੇ ਚਲਾਨ ਕੀਤਾ ਗਿਆ ਇਸੇ ਤਰਾਂ ਨੈਸ਼ਨਲ ਹਾਈਵੇ ਤੇ ਰੋਂਗ ਪਾਰਕਿੰਗ ਦੇ 4,ਬਿਨਾ ਹੈਲਮਟ 10,ਕਾਲੇ ਸ਼ੀਸ਼ੇ 2,ਅਤੇ 3 ਸਵਾਰੀ ਵਾਲੇ 2 ਵਾਹਨਾਂ ਦੇ ਚਲਾਨ ਕੀਤੇ ਗਏ i ਇਸ ਮੌਕੇ ਗੱਲਬਾਤ ਦੌਰਾਨ ਹਰਿੰਦਰ ਜੋਸ਼ੀ ਜੀ ਤੇ ਟ੍ਰੈਫਿਕ ਇੰਚਾਰਜ ਸ਼ਾਮ ਲਾਲ ਜੀ ਨੇ ਦੱਸਿਆ ਕਿ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਾਹਨ ਨਾ ਦੇਣ ਅਤੇ ਬਚਿਆਂ ਦੀ ਕੋਸਲਿੰਗ ਕਰਦੇ ਰਹਿਣ ਤਾ ਕੇ ਨਿਤ ਦਿਨ ਵਾਪਰਦੇ ਹਾਦਸਿਆਂ ਨੂੰ ਠੱਲ ਪਾਈ ਜਾ ਸਕੇ ਜਿਸ ਵਿਚ ਸਮਾਜ ਅਤੇ ਆਮ ਲੋਕਾਂ ਨੂੰ ਵੀ ਸਹਿਯੋਗ ਦੇਣਾ ਪਵੇਗਾ i ਇਸ ਮੌਕੇ ਕੁੱਝ ਆਮ ਲੋਕਾਂ ਹੱਸਦਿਆਂ ਕਿਹਾ ਕਿ ਪਟਾਕੇ ਪਾਉਣ ਵਾਲੇ ਬੁਲੇਟ ਮੋਟਰਸਾਈਕਲ ਅੱਜ ਕਲ ਨਜਰ ਨਹੀਂ ਆ ਰਹੇ ਕਉਕੇ ਹੁਣ ਭਾਵੇ ਦੁਕਾਨਦਾਰਾਂ ਨੂੰ ਥੋੜਾ ਔਖ ਮਹਿਸੂਸ ਹੋ ਰਹੀ ਹੋਵੇਗੀ ਪਰ ਆਉਣ ਵਾਲੇ ਸਮੇ ਵਿਚ ਇਸ ਦੇ ਚੰਗੇ ਨਤੀਜੇ ਮਿਲਣਗੇ ਅਤੇ ਟ੍ਰੈਫਿਕ ਦਰੁਸਤੀ ਦੇ ਨਾਲ ਹੋਣ ਵਾਲੇ ਐਕਸੀਡੈਂਟਾਂ ਤੋਂ ਵੀ ਰਾਹਤ ਮਿਲੇਗੀ i

Tags: krishan garg gurvinder singh
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration