"/> ਵਿਸ਼ਵ ਹਾਈਪਰਟੈਨਸ਼ਨ ਮਹੀਨਾ ਮਨਾਇਆ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਵਿਸ਼ਵ ਹਾਈਪਰਟੈਨਸ਼ਨ ਮਹੀਨਾ ਮਨਾਇਆ

Published On: punjabinfoline.com, Date: Jun 29, 2017

ਤਲਵੰਡੀ ਸਾਬੋ, 29 ਜੂਨ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਖੇ ਡਾ. ਅਸ਼ਵਨੀ ਕੁਮਾਰ ਸੀਨੀਅਰ ਮੈਡੀਕਲ ਅਫਸਰ ਦੀ ਰਹਿਨੁਮਾਈ ਹੇਠ ਵਿਸ਼ਵ ਹਾਈਪਰਟੈਨਸ਼ਨ ਮਹੀਨਾ ਮਨਾਇਆ ਗਿਆ। ਇਹ ਮਹੀਨਾ 1 ਜੂਨ ਤੋਂ 29 ਜੂਨ ਤੱਕ ਮਨਾਇਆ ਗਿਆ। ਜਿਸ ਵਿੱਚ ਡਾ. ਅਮਨਪ੍ਰੀਤ ਸਿੰਘ ਸੇਠੀ ਵੱਲੋਂ ਲਗਭਗ 350 ਦੇ ਕਰੀਬ ਮਰੀਜ਼ਾਂ ਦੇ ਬਲੱਡ ਪ੍ਰੈਸ਼ਰ ਅਤੇ ਲਗਭਗ 100 ਕੈਂਸਰ ਦੇ ਮਰੀਜ਼ਾਂ ਦੀ ਕੈਂਪ ਦੌਰਾਨ ਚੈੱਕ ਅੱਪ ਕੀਤੀ। ਜਿਸ ਦੌਰਾਨ ਬਲੱਡ ਪ੍ਰੈਸ਼ਰ ਦੇ ਲਗਭਗ 160 ਮਰੀਜ਼ ਸ਼ੱਕੀ ਪਾਏ ਗਏ।
ਇਸ ਮੌਕੇ ਡਾ. ਸੇਠੀ ਵੱਲੋਂ ਮਰੀਜ਼ਾਂ ਨੂੰ ਦੱਸਿਆ ਗਿਆ ਕਿ ਉਹਨਾਂ ਨੂੰ ਆਪਣੇ ਆਪ ਨੂੰ ਫਿੱਟ ਰੱਖਣ ਲਈ ਸਵੇਰ ਦੀ ਸੈਰ ਕਰਨੀ ਚਾਹੀਦੀ ਹੈ ਅਤੇ ਬਾਜ਼ਾਰੂ ਭੋਜਨ ਦਾ ਸੇਵਨ ਨਹੀਂ ਕeਰਨਾ ਚਾਹੀਦਾ। ਉਹਨਾਂ ਦੱਸਿਆ ਕਿ ਕਸਰਤ ਅਤੇ ਨਰੋਈ ਖੁਰਾਕ ਨਾਲ ਸਰੀਰ ਨੂੰ ਮਾਨਸਿਕ ਅਤੇ ਸਰੀਰਿਕ ਤੌਰ 'ਤੇ ਤੰਦਰੁਸਤ ਰੱਖ ਕੇ ਬਲੱਡ ਪ੍ਰੈਸ਼ਰ ਨੂੰ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ। ਹੋਰ ਜਾਣਕਾਰੀ ਦਿੰਦਿਆਂ ਡਾ. ਸੇਠੀ ਨੇ ਦੱਸਿਆ ਕਿ ਹਰ ਵਿਅਕਤੀ ਨੂੰ ਆਪਣਾ ਬਲੱਡ ਪ੍ਰੈਸ਼ਰ ਸਮੇਂ-ਸਮੇਂ 'ਤੇ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਹੈ। ਜੇਕਰ ਬਲੱਡ ਪ੍ਰੈਸ਼ਰ ਜਿਆਦਾ ਰਹਿੰਦਾ ਹੈ ਤਾਂ ਮਾਹਿਰ ਡਾਕਟਰਾਂ ਪਾਸੋਂ ਇਲਾਜ਼ ਕਰਵਾ ਲੈਣਾ ਚਾਹੀਦਾ ਹੈ।
ਬਲਾਕ ਐਜੂਕੇਟਰ ਸ. ਤ੍ਰਿਲੋਕ ਸਿੰਘ ਵੱਲੋਂ ਸਾਰਿਆਂ ਨੂੰ ਜ਼ਿੰਦਗੀ ਖੁਸ਼ ਰਹਿਣ ਦੀ ਸਲਾਹ ਦਿੰਦਿਆਂ ਕਿਹਾ ਕਿ ਖੁਸ਼ ਰਹਿਣ ਨਾਲ ਸਾਡਾ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ ਅਤੇ ਜਿਸ ਨਾਲ ਬਹੁਤ ਸਾਰੀਆਂ ਬਿਮਾਰੀਆਂ 'ਤੇ ਕਾਬੂ ਪਾਇਆ ਜਾ ਸਕਦਾ ਹੈ। ਇਸ ਮੌਕੇ ਸ. ਸ਼ਰਨਦੀਪ ਸਿੰਘ ਚੱਠਾ ਅਤੇ ਸ੍ਰੀਮਤੀ ਰਾਜਵੀਰ ਕੌਰ ਵੱਲੋਂ ਆਂਪਣਾ ਬਣਦਾ ਯੋਗਦਾਨ ਪਾਇਆ ਗਿਆ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration